
ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਦੇ ਮਾਣਯੋਗ ਪ੍ਰਿੰਸਿਪਲ ਡਾਕਟਰ ਜਗਰੂਪ ਸਿੰਘ ਦੇ ਦਿਸ਼ਾ–ਨਿਰਦੇਸ਼ ਹੇਠਾਂ ਇਲੈਕਟ੍ਰਿਕਲ ਇੰਜੀਨਿਆਰਿੰਗ ਵਿਭਾਗ ਨੇ ਐਕਸ਼ਨ ਬੈਟਰੀਜ਼, ਫੋਕਲ ਪੌਇੰਟ, ਜਲੰਧਰ ਵਿੱਚ ਇੰਡਸਟਰੀਅਲ ਦੌਰਾ ਕੀਤਾ । ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਬੈਟਰੀ ਬਣਾਉਣ ਦੀਆਂ ਨਵੀਆਂ ਤਕਨਾਲੋਜੀਆਂ ਅਤੇ ਉਦਯੋਗਿਕ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਜਾਣਕਾਰੀ ਪ੍ਰਾਪਤ ਹੋਈ ਅਤੇ ਉਹਨਾਂ ਦਾ ਗਿਆਨ ਹੋਰ ਵਧਿਆ। ਇਹ ਵਿਜ਼ਿਟ ਅਧਿਆਪਕਾਂ ਦੀ ਦੇਖ–ਰੇਖ ਹੇਠ ਅਨੁਸ਼ਾਸਿਤ ਢੰਗ ਨਾਲ ਸੰਪੰਨ ਹੋਈ। ਇਲੈਕਟ੍ਰਿਕਲ ਇੰਜੀਨਿਆਰਿੰਗ ਵਿਭਾਗ ਦੇ ਮੁਖੀ ਵਿਕਰਮਜੀਤ ਸਿੰਘ ਸੰਘੋਤਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਹੁੰਦੇ ਹਨ ਕਿਉਂਕਿ ਇਹ ਉਹਨਾਂ ਦੇ ਸਿਧਾਂਤਕ ਗਿਆਨ ਅਤੇ ਉਦਯੋਗਿਕ ਜ਼ਰੂਰਤਾਂ ਵਿਚਲਾ ਅੰਤਰ ਪੂਰਾ ਕਰਦੇ ਹਨ। ਅੰਤ ਵਿੱਚ ਸ੍ਰੀ ਗਗਨਦੀਪ ਨੇ ਸ੍ਰੀ ਗੁਰਜਿੰਦਰ ਸਿੰਘ , ਸ੍ਰੀ ਵਿਕਾਸ ਕੁਮਾਰ ਅਤੇ ਐਕਸ਼ਨ ਬੈਟਰੀ ਦੇ ਟੀਮ ਦਾ ਧੰਨਵਾਦ ਕਿੱਤਾ ।