ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁਮਾਈ ਹੇਠ ਮੁੱਖੀ ਵਿਭਾਗ ਸ਼੍ਰੀ.ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਵਲੌਂ ਅੱਜ “ਊਰਜਾ ਦੀ ਬੱਚਤ” ਤੇ ਸੈਮੀਨਾਰ ਕਰਵਾਇਆ ਗਿਆ।ਮੁੱਖੀ ਵਿਭਾਗ ਸਿਵਲ ਡਾ. ਰਾਜੀਵ ਭਾਟੀਆ ਜੀ ਦੀ ਪ੍ਰਤੀ ਬੇਨਤੀ ਤੇ ਨੂੰ ਸਵੀਕਾਰਦਿਆਂ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਊਰਜਾ ਦੀ ਮੱਹਤਤਾ ਦੱਸਦੇ ਹੋਏ ਇਸ ਦਾ ਸ਼ੁੱਭ ਆਰੰਭ ਕਰਵਾਇਆ। ਉਨ੍ਹਾਂ ਦੱਸਿਆ ਕਿ ਜਿੱਥੇ ਗੈਰ ਰਿਵਾਇਤੀ ਊਰਜਾ ਵਰੱਤਣ ਨਾਲ ਸਾਡਾ ਖਰਚਾ ਘੱਟਦਾ ਹੈ ਉੱਥੇ ਸਾਡਾ ਵਾਤਾਵਰਣ ਵੀ ਸੁਰਖਿੱਅਤ ਰਹਿੰਦਾ ਹੈ।ਪ੍ਰੋ. ਵਿਕ੍ਰਮਜੀਤ ਸਿੰਘ ਨੇ ਪੀ.ਪੀ.ਟੀ ਰਾਹੀਂ ਵਿਸਤਾਰ ਪੂਰਵਕ ਚਾਨਣਾ ਪਾਇਆ ਅਤੇ ਊਰਜਾ ਦੀ ਸਭਾਲ ਲਈ ਵਿਦਿਆਰਥੀਆਂ ਨੂੰ ਨੁਕਤੇ ਦੱਸੇ ਗਏ।ਪਛੜੇ ਖੇਤਰਾਂ ਵਿੱਚ ਲੋਕਾ ਨੂੰ ਜਾਗਰੁਕ ਕਰਨ ਲਈ ਵਿਭਾਗ ਵਲੋਂ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ। ਇਸ ਮੌਕੇ ਤੇ ਮੈਡਮ ਗੀਤਾ, ਸਿਮ੍ਰਤਪਾਲ ਕੌਰ, ਸ਼੍ਰੀ ਗਗਨਦੀਪ ਅਤੇ ਕੰਨਵ ਮਹਾਜਨ ਮੋਜੂਦ ਸਨ।ਭਖਦੇ ਸਮੇਂ ਦੀ ਲੌੜ ਨੂੰ ਮੁੱਖ ਰੱਖਦਿਆਂ ਇਹ ਸੈਮੀਨਾਰ ਬਹੁਤ ਸਹਾਇਕ ਸਿੱਧ ਹੋਵੇਗਾ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।