ਜਲੰਧਰ 3 ਅਕਤੂਬਰ 9ਨਿਤਿਨ ਕੌੜਾ ) :ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਸਿਵਿਲ ਵਿਭਾਗ ਦੇ ਵਿਦਿਆਰਥੀਆਂ ਨੇ ਡਲਹੌਜ਼ੀ ਦੇ ਯੂਥ ਹੋਸਟਲ ਵਿਖੇ 10 ਰੋਜ਼ਾ ਸਰਵੇ ਕੈਂਪ ਲਗਾਇਆ | ਕੈਂਪ ਦੀ ਸਮਾਪਤੀ ਉੱਤੇ ਵਿਦਿਆਰਥੀਆਂ ਵੱਲੋਂ ਆਪਣੀਆਂ ਬਣਾਈਆਂ ਹੋਈਆਂ ਟੋਪੋਗ੍ਰਾਫਿਕ ਸ਼ੀਟਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਕੈਂਪ ਫਾਇਰ ਪ੍ਰੋਗਰਾਮ ਵਿੱਚ ਐਨ.ਐਚ.ਪੀ.ਸੀ. ਦੇ ਐਗਜ਼ੀਕਿਊਟਿਵ ਡਾਇਰੈਕਟਰ ਸ੍ਰੀ ਅਸ਼ੋਕ ਕੁਮਾਰ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ ਅਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ , ਸ੍ਰੀਮਤੀ ਅਰਵਿੰਦਰ ਕੌਰ ਅਤੇ ਮੁਖੀ ਵਿਭਾਗ ਡਾ. ਰਾਜੀਵ ਭਾਟੀਆ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਿਰ ਹੋਏ | ਇਹ ਕੈਂਪ ਪ੍ਰੋ: ਅਮਿਤ ਖੰਨਾ ਅਤੇ ਪ੍ਰੋ: ਕਨਵ ਮਹਾਜਨ ਦੇ ਦੇਖ ਰੇਖ ਵਿੱਚ ਲਗਾਇਆ ਗਿਆ | ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੀਆਂ ਉਪਲੱਬਧੀਆਂ ਸਬੰਧੀ ਜਾਣਕਾਰੀ ਦਿੱਤੀ | ਮੁੱਖ ਮਹਿਮਾਨ ਨੇ ਕਿਹਾ ਕਿ ਕੈਂਪ ਦਾ ਕੰਮ ਵੇਖ ਕੇ ਉਹਨਾਂ ਨੂੰ ਕਾਲਜ ਦੇ ਆਪਣੇ ਦਿਨਾਂ ਦੀ ਯਾਦ ਆ ਗਈ | ਉਹਨਾਂ ਨੇ ਵਿਦਿਆਰਥੀਆਂ ਦੇ ਕੰਮਾਂ ਦੀ ਤਾਰੀਫ ਕੀਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਕਿਤਾਬਾਂ ਭੇਂਟ ਕੀਤੀਆਂ |
ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਡਾ. ਰਾਜੀਵ ਭਾਟੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ | ਕਾਲਜ ਦੇ ਵਿਦਿਆਰਥੀਆਂ ਵੱਲੋਂ ਟੋਪੋਗ੍ਰਾਫਿਕ ਸ਼ੀਟਾਂ ਦਾ ਇੱਕ ਸੈੱਟ ਯੂਥ ਹੋਸਟਲ ਡਲਹੌਜ਼ੀ ਦੇ ਵਾਰਡਨ ਸ੍ਰੀ ਦਵਿੰਦਰ ਕੁਮਾਰ ਨੂੰ ਭੇਂਟ ਕੀਤਾ ਗਿਆ | ਅੰਤ ਵਿੱਚ ਵਿਦਿਆਰਥੀਆਂ ਵੱਲੋਂ ਭੰਗੜਾ ਪਾਇਆ ਗਿਆ