ਸਮਾਗਮ ਵਿੱਚ 12,400 ਰੁਪਏ ਦੇ ਨਕਦ ਇਨਾਮ ਜਿੱਤੇ
ਡਾ. ਜਗਰੂਪ ਸਿੰਘ, ਪ੍ਰਿੰਸੀਪਲ ਦੀ ਗਤੀਸ਼ੀਲ ਅਗਵਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਜੀ.ਐਨ.ਏ ਯੂਨੀਵਰਸਿਟੀ, ਫਗਵਾੜਾ ਵਿੱਚ ਆਯੋਜਿਤ “ਕਸ਼ਿਤਿਜ-2026” ਸਮਾਗਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 12,400 ਰੁਪਏ ਦੇ ਨਕਦ ਇਨਾਮ ਜਿੱਤੇ। ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ ਅਤੇ ਸੰਸਥਾ ਲਈ ਮਾਣ ਵਾਲੀ ਗੱਲ ਬਣੇ।
ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਵੱਖ-ਵੱਖ ਮੁਕਾਬਲਿਆਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ। ਟ੍ਰੇਜ਼ਰ ਹੰਟ (Treasure Hunt) ਮੁਕਾਬਲੇ ਵਿੱਚ ਅਨਾਮਿਕਾ, ਅਰਸ਼ਿਤ, ਅਲੋਕ ਅਤੇ ਦਿਕਸ਼ਾ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ 5100 ਰੁਪਏ ਦਾ ਨਕਦ ਇਨਾਮ ਜਿੱਤਿਆ। ਮੋਬਾਈਲ ਐਪ ਡਿਜ਼ਾਇਨਿੰਗ (Mobile App Designing) ਮੁਕਾਬਲੇ ਵਿੱਚ ਦੇਵਦੱਤ ਨੇ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ 3100 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਗੇਮ ਮਾਨੀਆ (Game Mania) ਮੁਕਾਬਲੇ ਵਿੱਚ ਤਨਵੀਰ ਸਿੰਘ ਅਤੇ ਪ੍ਰਭਲੀਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ 2100 ਰੁਪਏ ਦਾ ਨਕਦ ਇਨਾਮ ਜਿੱਤਿਆ।
ਇਸ ਤੋਂ ਇਲਾਵਾ CNC & Robotics Simulation Competition ਵਿੱਚ ਆਟੋਮੋਬਾਈਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਰਿਤਿਸ਼ ਕੁਮਾਰ ਅਤੇ ਮਨਿੰਦਰ ਸਹਿਗਲ ਨੇ ਤੀਜਾ ਸਥਾਨ ਪ੍ਰਾਪਤ ਕਰਕੇ 2100 ਰੁਪਏ ਦਾ ਨਕਦ ਇਨਾਮ ਜਿੱਤਿਆ।
ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਰਾਜੀਵ ਭਾਟੀਆ (ਮੁੱਖੀ, ਸਿਵਲ ਵਿਭਾਗ), ਸ਼੍ਰੀ ਪ੍ਰਿੰਸ ਮਦਾਨ (ਇੰਚਾਰਜ, ਕੰਪਿਊਟਰ ਸਾਇੰਸ ਇੰਜੀਨੀਅਰਿੰਗ), ਸ਼੍ਰੀ ਗੌਰਵ ਸ਼ਰਮਾ (ਇੰਚਾਰਜ, ਆਟੋਮੋਬਾਈਲ ਇੰਜੀਨੀਅਰਿੰਗ), ਸ਼੍ਰੀ ਸਾਹਿਲ (ਲੈਕਚਰਾਰ, ਆਟੋਮੋਬਾਈਲ ਇੰਜੀਨੀਅਰਿੰਗ), ਮਿਸ ਪ੍ਰਿਆ ਅਤੇ ਸ਼੍ਰੀ ਹਨੀਸ਼ ਕੌਸ਼ਲ (ਲੈਕਚਰਾਰ, ਕੰਪਿਊਟਰ ਸਾਇੰਸ ਇੰਜੀਨੀਅਰਿੰਗ) ਵੀ ਮੌਜੂਦ ਸਨ।