
ਚੰਡੀਗੜ੍ਹ :25/04/2025
ਅੱਜ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ,ਸਮੂਹ ਸਟਾਫ, ਮੈਨਜਮੈਂਟ ਅਤੇ ਵਿਦਿਆਰਥੀਆਂ ਵੱਲੋਂ ਕਾਲਜ ਦੇ ਚੈਅਰਮੈਨ ਸੁੰਦਰ ਲਾਲ ਅਗਰਵਾਲ ਦੀ ਅਗਵਾਈ ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਖਿਲ਼ਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਕਸ਼ਮੀਰ ਵਿਚ ਮਾਰੇ (ਸ਼ਹੀਦ) ਨਿਰਦੋਸ਼ ਹਿੰਦੂਆਂ ਨੂੰ ਸ਼ਰਧਾਂਜਲੀ ਦਿੱਤੀ ਗਈ, ਅਤੇ ਕੈਂਡਲ ਮਾਰਚ ਕੱਢਿਆਂ ਗਿਆ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ, ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਨੇ ਅੱਤਵਾਦੀਆਂ ਤੇ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਮੰਗ ਕੀਤੀ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਕਸ਼ਮੀਰੀ ਵਿਦਿਆਰੀਆਂ ਨੇ ਭਾਗ ਲਿਆ ਉਨ੍ਹਾਂ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਕਸ਼ਮੀਰੀਅਤ ਦੇ ਖਿਲਾਫ ਹੈ। ਅਸੀਂ ਇਸ ਹਮਲੇ ਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਾਂ ਅਤੇ ਧਰਮ ਦੇ ਨਾਮ ਤੇ ਨਿਰਦੋਸ਼ਾਂ ਦੀ ਹੱਤਿਆਂ ਬਰਦਾਸ਼ਤ ਯੋਗ ਨਹੀਂ ਹੈ। ਇਸ ਦੇ ਖਿਲਾਫ ਭਾਰਤ ਚੁੱਪ ਨਹੀਂ ਬੈਠੇਗਾਂ। ਕਸ਼ਮੀਰੀ ਬੱਚਿਆਂ ਨੇ ਭਾਰਤ ਅਤੇ ਕਸ਼ਮੀਰੀ ਸੂਬਾ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਤੇ ਹਾਜ਼ਰ ਕਾਲਜ ਦੇ ਚੈਅਰਮੈਨ ਸੁੰਦਰ ਲਾਲ ਅਗਰਵਾਲ (ਪ੍ਰਧਾਨ ਬੀ.ਜੇ.ਪੀ ਵਪਾਰ ਮੰਡਲ)ਅਤੇ ਉਨ੍ਹਾਂ ਦੀ ਪਤਨੀ ਸੰਗੀਤਾ ਰਾਣੀ ਅਤੇ ਪੁੱਤਰ ਕਾਰਤਿਕ ਅਗਰਵਾਲ , ਭਾਜਪਾ ਦੇ ਸੂਬਾ ਪ੍ਰੈੱਸ ਸੱਕਤਰ ਹਰਦੇਵ ਸਿੰਘ ਉੱਭਾ, ਸੀਨੀਅਰ ਆਗੂ ਅਸ਼ੋਕ ਝਾਅ, ਸੁਰਿੰਦਰ ਆਨੰਦ ਅਤੇ ਰਤਨ ਕਾਲਜ ਦੇ ਸਮੂਹ ਸਟਾਫ ਨੇ ਇਸ ਹਮਲੇ ਦੀ ਘੋਰ ਨਿੰਦਾ ਕਰਦੇ ਹੋਏ ਕੇਦਰ ਤੇ ਕਸ਼ਮੀਰ ਦੀ ਸੂਬਾ ਸਰਕਾਰ ਤੋਂ ਤੁਰੰਤ ਸ਼ਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਮੰਗ ਕੀਤੀ ਹੈ, ਤਾਂ ਕਿ ਦੇਸ਼ ਵਿਰੋਧੀ ਤਾਕਤਾਂ ਅੱਗੋਂ ਤੋਂ ਅਜਿਹਾ ਹਮਲਾ ਕਰਨ ਦੀ ਹਿੰਮਤ ਨਾ ਕਰਨ। ਉਨ੍ਹਾਂ ਕਿਹਾ ਕਿ ਧਰਮ ਦੇ ਨਾਮ ਤੇ ਕਸ਼ਮੀਰ ਵਿੱਚ ਕੀਤਾ ਗਿਆ ਕਤਲੇਆਮ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨ੍ਹੀ ਘੱਟ ਹੈ।