
ਬਲਾਤਕਾਰ ਅਤੇ ਕਤਲਾਂ ਦੇ ਮਾਮਲੇ ਵਿੱਚ ਸਜਾ ਭੁਗਤ ਰਹੇ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਹੁਣ ਤੱਕ 15ਵਾਰ ਦੇ ਲਗਭਗ ਪੈਰੋਲ ਦੇ ਕੇ ਨਵਾਂ ਹੀ ਇਤਹਾਸ ਬਣਾ ਦਿੱਤਾ ਹੈ ਜਿਸਦੀ ਜਿਤਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿੱਟੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਰਾਮ ਰਹੀਮ ਨੂੰ ਬਾਰ ਬਾਰ ਪਰੋਲ ਦੇ ਕੇ ਸਰਕਾਰਾਂ ਬਲਾਤਕਾਰੀਆਂ ਨੂੰ ਉਤਸ਼ਾਹਤ ਕਰ ਰਹੀਆਂ ਹਨ ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਸਾਰੇ ਸਮਾਜ ਨੂੰ ਭੁਗਤਣੇ ਪੈਣਗੇ ਉਕਤ ਆਗੂਆਂ ਨੇ ਕਿਹਾ ਕਿ 30,32 ਸਾਲਾਂ ਤੋਂ ਧਰਮ ਦੀ ਖਾਤਰ ਸਿੰਘ ਜੇਲ੍ਹਾਂ ਵਿਚ ਬੰਦ ਹਨ ਉਹਨਾਂ ਨੂੰ ਇਕ ਵਾਰ ਵੀ ਪਰੋਲ ਨਹੀਂ ਮਿਲੀ ਜਿਨ੍ਹਾਂ ਵਿਚ ਜਗਤਾਰ ਸਿੰਘ ਜੀ ਹਵਾਰਾ ਬਲਵੰਤ ਸਿੰਘ ਰਾਜੋਆਣਾ ਜਗਤਾਰ ਸਿੰਘ ਤਾਰਾ ਸ਼ਾਮਲ ਹਨ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ 3ਸਾਲਾਂ ਤੋਂ ਜੇਲ ਵਿਚ ਬੰਦ ਹਨ ਉਹ ਮੈਂਬਰ ਪਾਰਲੀਮੈਂਟ ਵੀ ਹਨ ਪਰ ਉਨ੍ਹਾਂ ਨੂੰ ਪਾਰਲੀਮੈਂਟ ਦੇ ਇਜਲਾਸ ਵਿੱਚ ਹਿਸਾ ਲੈਣ ਲਈ ਵੀ ਪਰੋਲ ਦੇਣ ਨੂੰ ਸਰਕਾਰ ਤਿਆਰ ਨਹੀਂ ਹੈ ਕਿ ਹਿੰਦੁਸਤਾਨ ਵਿੱਚ ਦੋ ਕਾਨੂੰਨ ਕੰਮ ਕਰਦੇ ਹਨ ਇਹੋ ਜਿਹੇ ਵਿਤਕਰੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਤਬਾਹ ਕਰ ਸਕਦੇ ਹਨ ਉਸ ਦੀ ਜਿੰਮੇਵਾਰੀ ਮਜੂਦਾ ਸਰਕਾਰ ਦੀ ਹੋਵੇਗੀ ਉਕਤ ਲੀਡਰਾਂ ਨੇ ਕਿਹਾ ਕਿ ਸਿੱਖ ਲੀਡਰਸ਼ਿਪ ਆਪਸੀ ਫੁੱਟ ਸਿੱਖ ਬੰਦੀਆਂ ਦੀ ਰਿਹਾਈ ਵਿਚ ਸਭ ਤੋਂ ਵੱਡੀ ਰੁਕਾਵਟ ਹੈ ਕਿਓਂਕਿ ਕੋਈ ਵੀ ਸਰਕਾਰ ਇਹਨਾਂ ਲੀਡਰਾਂ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਸਭ ਨੂੰ ਇਕ ਮੁੱਠ ਹੋ ਕੇ ਅਵਾਜ ਬੁਲੰਦ ਕਰਨ ਦੀ ਲੋੜ ਹੈ ਤਾਂ ਹੀ ਇਸ ਬੋਲੀ ਤੇ ਗੂੰਗੀ ਸਰਕਾਰ ਸਿੱਖਾਂ ਦੀ ਗੱਲ ਸੁਣੇਗੀ ਇਸ ਮੌਕੇ ਤੇ ਪਰਦੀਪ ਸਿੰਘ ਹਰਪ੍ਰੀਤ ਸਿੰਘ ਸੋਨੂ ਹਾਜਰ ਸਨ