ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਕੈਂਪਸ ਵਿਖੇ ਸਵੱਛਤਾ ਅਤੇ ਸਵੈ-ਵਿਕਾਸ ਵਿਸ਼ੇ ‘ਤੇ ਐੱਨ.ਐੱਸ.ਐੱਸ. ਦਾ 7 ਰੋਜ਼ਾ ਵਿਸ਼ੇਸ਼ ਕੈਂਪ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਕੈਂਪ ਦੇ ਆਖਰੀ ਦਿਨ ਰੱਖੇ ਗਏ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੀਤੀ। ਇਸ ਮੌਕੇ ਉੱਘੇ ਸਮਾਜ ਸੇਵਕ ਸ੍ਰੀ ਸੁਰਿੰਦਰ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਪਤੀ ਸੱਭਿਆਚਾਰਕ ਪ੍ਰੋਗਰਾਮ “ਰਾਸ਼ਟਰੀ ਅਖੰਡਤਾ-ਏਕ ਭਾਰਤ ਸ੍ਰੇਸ਼ਠ ਭਾਰਤ” ਨੂੰ ਸਮਰਪਿਤ ਸੀ। ਪਿੑੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਭਾਸ਼ਣ ਵਿਚ ਕੈਂਪ ਦੌਰਾਨ ਐੱਨ.ਐੱਸ.ਐੱਸ. ਵਲੰਟੀਅਰਾਂ ਦੁਆਰਾ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਸਿੱਖੀਆਂ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਣ ਅਤੇ ਸਮਾਜ ਭਲਾਈ ਦੇ ਦੂਤ ਬਣਨ ਦੀ ਸਲਾਹ ਦਿੱਤੀ। ਵਿਸ਼ੇਸ਼ ਮਹਿਮਾਨ ਸ਼੍ਰੀ ਸੈਣੀ ਨੇ ‘ਮਨੁੱਖੀ ਕਦਰਾਂ-ਕੀਮਤਾਂ ਅਤੇ ਨੈਤਿਕਤਾ’ ਵਿਸ਼ੇ ‘ਤੇ ਸਾਰਥਕ ਭਾਸ਼ਣ ਦਿੱਤਾ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਕੈਂਪ ਦੀ ਰਿਪੋਰਟ ਪੜ੍ਹੀ ਅਤੇ ਦਸੰਬਰ ਮਹੀਨੇ ਦੌਰਾਨ ਕਾਲਜ ਦੇ ਐਨ.ਐਸ.ਐਸ. ਯੂਨਿਟ ਦੀਆਂ ਕੌਮੀ ਅਤੇ ਰਾਜ ਪੱਧਰੀ ਪ੍ਰਾਪਤੀਆਂ ਦਾ ਵਰਣਨ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਕੈਂਪਸ ਅਤੇ ਪਿੰਡ ਜੌਹਲਾਂ ਬੋਲੀਨਾ ਦੋਆਬਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਕਾਲਜ ਕੈਂਪਸ, ਐਲ.ਕੇ.ਸੀ. ਹਾਲਟ ਅਤੇ ਪਿੰਡ ਜੌਹਲਾਂ ਵਿਖੇ ਜਨਤਕ ਸਥਾਨਾਂ ਦੀ ਸਫ਼ਾਈ, ਪਾਣੀ ਦੀ ਸੰਭਾਲ, ਲਿੰਗ ਸਮਾਨਤਾ, ਖੂਨਦਾਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਵਾਟਰ ਟਰੀਟਮੈਂਟ ਪਲਾਂਟ ਦੇ ਆਲੇ ਦੁਆਲੇ ਟਾਈਲਾਂ ਨੂੰ ਇੰਟਰਲਾਕਿੰਗ ਦੇ ਰੂਪ ਵਿੱਚ ਸ਼੍ਰਮਦਾਨ, ਬੋਲੀਨਾ ਦੁਆਬਾ ਦੇ ਬੱਸ ਸਟੈਂਡ ਦੀ ਸਫੈਦ ਵਾਸ਼ਿੰਗ ਅਤੇ ਕਾਲਜ ਵਿਖੇ ਸੁੱਕੇ ਅਤੇ ਗਿੱਲੇ ਕੂੜੇ ਦੇ ਖਾਦ ਟੋਏ ਦੇ ਰੂਪ ਵਰਤੋਂ ਸੰਬੰਧੀ ਜਾਗਰੂਕ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਵਿੱਚ ਵਲੰਟੀਅਰਾਂ ਦੁਆਰਾ ‘ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ’ ’ਤੇ ਕਵਿਤਾਵਾਂ, ਮਾਦਾ ਭਰੂਣ ਹੱਤਿਆ’, ਭੰਗੜਾ ਅਤੇ ਗਿੱਧਾ ਸਮੇਤ ਹੋਰ ਰਾਜਾਂ ਦੇ ਨਾਟੀ ਅਤੇ ਹਰਿਆਣਵੀ ਨਾਚ ਪੇਸ਼ ਕੀਤੇ ਗਏ। ‘ਸਵੱਛਤਾ’ ਵਿਸ਼ੇ ’ਤੇ ਨੁੱਕੜ ਨਾਟਕ ਵੀ ਖੇਡਿਆ ਗਿਆ। ਸਮਾਗਮ ਦੌਰਾਨ ਸਟੇਜ ਸੰਚਾਲਨ ਵਲੰਟੀਅਰ ਅਰਸ਼ਪ੍ਰੀਤ ਕੌਰ ਅਤੇ ਕ੍ਰਿਤਿਕਾ ਨੇ ਕੀਤਾ। ਵਲੰਟੀਅਰਾਂ ਨੇ ਕਾਲਜ ਗਵਰਨਿੰਗ ਕੌਂਸਲ, ਪ੍ਰਿੰਸੀਪਲ ਅਤੇ ਪ੍ਰੋਗਰਾਮ ਅਫਸਰਾਂ ਨੂੰ ਆਪਣੀਆਂ ਅੰਦਰੂਨੀ ਕਾਬਲੀਅਤਾਂ ਨੂੰ ਪ੍ਰਗਟ ਕਰਨ ਅਤੇ ਖੋਜਣ ਦਾ ਅਜਿਹਾ ਮੌਕਾ ਪ੍ਰਦਾਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਪ੍ਰੋ. ਅਮਨਦੀਪ ਕੌਰ, ਪ੍ਰੋ. ਹਮਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ ਵੀ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।