
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਅਕਾਦਮਿਕ ਸੈਸ਼ਨ 2025–26 ਲਈ ਆਪਣਾ ਸਾਲਾਨਾ ਖੇਡ ਮੇਲਾ ਕਾਮਰਸ ਐਸੋਸੀਏਸ਼ਨ ਅਤੇ ਬਿਜ਼ਨਸ ਕਲੱਬ ਦੇ ਅਧੀਨ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੀ ਉਤਸ਼ਾਹਪੂਰਣ ਭਾਗੀਦਾਰੀ ਦੇਖਣ ਨੂੰ ਮਿਲੀ ਅਤੇ ਇਸ ਨੇ ਖੇਡ ਭਾਵਨਾ, ਟੀਮ ਵਰਕ ਅਤੇ ਅਨੁਸ਼ਾਸਨ ਦੀ ਵਿਲੱਖਣ ਮਿਸਾਲ ਪੇਸ਼ ਕੀਤੀ। ਇਹ ਸਮਾਗਮ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਪ੍ਰੋ. ਅਮਿਤਾ ਸ਼ਹੀਦ ਮੁਖੀ ਅਤੇ ਡਾ ਰਮਿੰਦਰ ਭਾਟੀਆ ਕਨਵੀਨਰ ਦੀ ਸੁਯੋਗ ਰਹਿਨਮਾਈ ਅਧੀਨ ਸਮਾਗਮ ਦੀ ਰੂਪਰੇਖਾ ਉਲੀਕੀ ਗਈ। ਇਨਾਂ ਦੀ ਅਗਵਾਈ ਵਿਚ ਹੀ ਸਮਾਗਮ ਵਿਧੀਵਧ ਢੰਗ ਨਾਲ ਸੰਪਨ ਹੋਇਆ। ਇਸ ਖੇਡ ਮੇਲੇ ਵਿਚ ਖੋ-ਖੋ, ਰੱਸਾਕੱਸ਼ੀ, ਕ੍ਰਿਕਟ, ਫਨ ਐਂਡ ਫਿਟਨੈੱਸ (ਹਰਡਲ ਰੇਸ), ਨਿੰਬੂ ਦੌੜ, 100 ਮੀਟਰ ਦੌੜ ਅਤੇ ਤਿੰਨ ਟੰਗਾਂ ਦੀ ਦੌੜ ਵਰਗੀਆਂ ਵੱਖ-ਵੱਖ ਪ੍ਰਤੀਯੋਗੀ ਅਤੇ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਖੇਡ ਮੇਲੇ ਵਿਚ ਭਾਗ ਲਿਆ, ਜਿਸ ਨਾਲ ਸਮਾਗਮ ਯਾਦਗਾਰੀ ਛਾਪ ਛੱਡ ਗਿਆ। ਕਾਮਰਸ ਵਿਭਾਗ ਫੈਕਲਟੀ ਮੈਂਬਰਾਂ ਪ੍ਰੋ. ਰਵਨੀਤ ਬੈਂਸ, ਪ੍ਰੋ. ਵਿਵੇਕ ਮਹਾਜਨ, ਡਾ. ਯੂਬੀਕ ਬੇਦੀ, ਡਾ. ਨਵਦੀਪ ਕੁਮਾਰ, ਪ੍ਰੋ. ਮਨੀਸ਼ ਗੋਇਲ, ਡਾ. ਜੋਤੀ ਵੋਹਰਾ, ਪ੍ਰੋ. ਵਿਨੀਤ ਗੁਪਤਾ, ਪ੍ਰੋ. ਕੀਰਤਪ੍ਰੀਤ, ਪ੍ਰੋ. ਹਰਪ੍ਰੀਤ, ਪ੍ਰੋ. ਨਵਪ੍ਰੀਤ, ਪ੍ਰੋ. ਭਾਵਨਾ ਅਤੇ ਪ੍ਰੋ. ਮੇਘਨਾ ਦੇ ਸਹਿਯੋਗ ਅਤੇ ਯੋਗਦਾਨ ਲਈ ਧੰਨਵਾਦ ਕਰਦਾ ਹੈ, ਜਿਨ੍ਹਾਂ ਦੇ ਸਹਿਯੋਗ ਨੇ ਸਮਾਗਮ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕਾਮਰਸ ਵਿਭਾਗ, ਸਰੀਰਕ ਸਿੱਖਿਆ ਵਿਭਾਗ ਦੇ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦੀ ਹੈ, ਜਿਨ੍ਹਾਂ ਨੇ ਖੇਡ ਸਮੱਗਰੀ ਉਪਲਬਧ ਕਰਵਾ ਕੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ। ਸਪੋਰਟਸ ਇਵੈਂਟ 2025-26 ਸਕਾਰਾਤਮਕ ਖੇਡ ਭਾਵਨਾ ਨਾਲ ਸਮਾਪਤ ਹੋਇਆ ਜਿਸ ਨਾਲ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ, ਏਕਤਾ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹ ਮਿਲਿਆ।