ਲਾਇਲਪੁਰ ਖ਼ਾਲਸਾ ਕਾਲਜ ਦੇ ਸਾਇੰਸ ਵਿਭਾਗਾਂ ਦੁਆਰਾ ‘ਪੰਜਾਬ ਸਟੇਟ ਕਾਂਊਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ’ ਦੇ ਸਹਿਯੋਗ ਨਾਲ ‘ਨੈਸ਼ਨਲ ਸਾਇੰਸ ਡੇ’ ਮਨਾਇਆ ਗਿਆ ਜਿਸਦਾ ਵਿਸ਼ਾ ਸੀ: ‘ਵਿਕਸਿਤ ਭਾਰਤ ਲਈ ਵਿਗਿਆਨ ਤੇ ਖੋਜ ਵਿਚ ਭਾਰਤੀ ਨੌਜਵਾਨ ਨੂੰ ਗਲੋਬਲ ਲੀਡਰਸ਼ਿਪ ਲਈ ਸਸ਼ਕਤ ਕਰਨਾਂ’। ਸਮਾਗਮ ਵਿੱਚ ਮੁੱਖ ਮਹਿਮਾਨ ਤੇ ਮੁੱਖ ਵਕਤਾ ਵਜੋਂ ਡਾ. ਅਭਿਨਵ ਪ੍ਰਤਾਪ ਸਿੰਘ, ਐਸੋਸੀਏਟ ਪ੍ਰੋਫੈਸਰ, ਡਾ. ਬੀ.ਆਰ. ਅੰਬੇਦਕਾਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਜਲੰਧਰ ਸ਼ਾਮਲ ਹੋਏ। ਉਨ੍ਹਾਂ ਦਾ ਸੁਆਗਤ ਪ੍ਰਿੰਸੀਪਲ ਡਾ. ਸੁਮਨ ਚੋਪੜਾ ਅਤੇ ਸਾਇੰਸ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਦੁਆਰਾ ਗੁਲਦਸਤੇ ਦੇ ਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਸਮੂਹ ਅਧਿਆਪਕ ਸਾਹਿਬਾਨ ਤੇ ਵਿਦਿਆਰਥੀਆਂ ਨੂੰ ਸਾਇੰਸ ਦਿਵਸ ਦੀ ਵਧਾਈ ਦਿੱਤੀ ਅਤੇ ਸਾਇੰਸ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਸਤੁਤ ਕੀਤੇ। ਉਹਨਾਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਖੋਜ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਰੁਚੀ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਵਿਗਿਆਨ ਦੇ ਸਦਕਾ ਹੀ ਅਜੋਕਾ ਵਿਸ਼ਵ ਵਿਕਸਿਤ ਦਿਖ ਰਿਹਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਨੂੰ ਵਿਗਿਆਨ ਦੇ ਖੇਤਰ ਵਿੱਚ ਖੋਜ ਤੇ ਅਧਿਐਨ ਵੱਲ ਰੁਚਿਤ ਹੁੰਦੇ ਹੋਏ ਵਿਗਿਆਨਕ ਨਜ਼ਰੀਏ ਨਾਲ ਜੀਵਨ ਵਿੱਚ ਵਿਚਰਨਾ ਚਾਹੀਦਾ ਹੈ। ਇਸ ਮੌਕੇ ਮੁੱਖ ਮਹਿਮਾਨ ਤੇ ਮੁੱਖ ਵਕਤਾ ਡਾ. ਅਭਿਨਵ ਪ੍ਰਤਾਪ ਸਿੰਘ ਨੇ ਸਾਇੰਸ ਦਿਵਸ ਮਨਾਉਣ ਦੀ ਮਹੱਤਤਾ ਸੰਬੰਧੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕੁਆਂਟਮ ਮਕੇਨਿਕਸ ਤੇ ਉਸਦੀ ਵਰਤੋਂ ਦੇ ਮਹੱਤਵ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕੁਆਟਮ ਕੰਪਿਊਟਿੰਗ ਤੇ ਕੁਆਟਮ ਕੰਪਿਊਟਰਜ਼ ਭਵਿੱਖ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਰੀੜ ਦੀ ਹੱਡੀ ਹੋਵੇਗੀ। ਇਸ ਦੇ ਮਹੱਤਵ ਨੂੰ ਸਮਝਦੇ ਹੋਏ ਕੁਆਟਮ ਸਾਇੰਸ ਤੇ ਟੈਕਨਾਲੋਜੀ ਨੂੰ ਅੰਤਰ ਰਾਸ਼ਟਰੀ ਸਾਲ 2025 ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਵਿਚ ਦਿਲਚਸਪੀ ਲੈਂਦੇ ਹੋਏ ਇਸ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਵੱਖ-ਵੱਖ ਕਾਲਜਾਂ ਦੇ 70 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਥੀਆਂ ਵਿਚਕਾਰ ਅੰਤਰ ਕਾਲਜ ਪਾਵਰ ਪੁਆਇੰਟ ਪੈ੍ਰਜੰਟੇਸ਼ਨ, ਬੇਸਟ ਆਊਟ ਆਫ ਵੇਸਟ ਤੇ ਪੋਸਟਰ ਪ੍ਰੈਜੰਟੇਸ਼ਨ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਪੋਸਟਰ ਪ੍ਰੈਜੰਟੇਸ਼ਨ ਮੁਕਾਬਲੇ ਵਿਚ ਪਹਿਲਾ ਸਥਾਨ ਸਰਕਾਰੀ ਐਜੁਕੇਸ਼ਨ ਕਾਲਜ ਜਲੰਧਰ, ਦੂਜਾ ਸਥਾਨ ਐਚ.ਐਮ.ਵੀ. ਕਾਲਜ ਜਲੰਧਰ ਅਤੇ ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ. ਬੈਸਟ ਆਊਟ ਆਫ ਵੇਸਟ ਇੰਵਟ ਵਿਚ ਪਹਿਲਾ ਸਥਾਨ ਸਰਕਾਰੀ ਐਜੂਕੇਸ਼ਨ ਕਾਲਜ, ਦੂਜਾ ਸਥਾਨ ਐਚ.ਐਮ.ਵੀ. ਜਲੰਧਰ ਅਤੇ ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਲਾਇਲਪੁਰ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ, ਜਲੰਧਰ; ਪੀ.ਪੀ.ਟੀ. ਵਿਚ ਪਹਿਲਾ ਸਥਾਨ ਐਚ.ਐਮ.ਵੀ. ਦੂਜਾ ਸਥਾਨ ਸਰਕਾਰੀ ਕਾਲਜ ਆਫ ਐਜੂਕੇਸ਼ਨ ਆਫ ਜਲੰਧਰ ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿੱਚ ਡਾ. ਨਰਵੀਰ ਸਿੰਘ ਕਨਵੀਨਰ ਤੇ ਮੁਖੀ ਫਿਜਿਕਸ ਵਿਭਾਗ ਨੇ ਮੁੱਖ ਮਹਿਮਾਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ. ਵਿਕਾਸ ਕੁਮਾਰ ਅਤੇ ਵਿਦਿਆਰਥਣ ਆਸਥਾ ਤੇ ਸਵਾਤੀ ਨੇ ਬਾਖੂਬੀ ਕੀਤਾ। ਇਸ ਮੌਕੇ ਡਾ. ਰਸ਼ਪਾਲ ਸਿੰਘ ਸੰਧੂ ਮੁਖੀ ਕਾਮਰਸ ਵਿਭਾਗ, ਡਾ. ਗਗਨਦੀਪ ਕੌਰ ਮੁਖੀ ਜੁਆਲੋਜੀ ਵਿਭਾਗ, ਡਾ. ਹਰਜੀਤ ਸਿੰਘ ਮੁਖੀ ਗਣਿਤ ਵਿਭਾਗ, ਡਾ. ਬਲਰਾਜ ਕੌਰ ਮੁਖੀ ਅੰਗਰੇਜ਼ੀ ਵਿਭਾਗ, ਡਾ. ਅੰਮ੍ਰਿਤਪਾਲ ਸਿੰਘ, ਡਾ. ਨਵਜੋਤ ਕੌਰ, ਡਾ. ਭੁਪਿੰਦਰਪਾਲ ਸਿੰਘ, ਡਾ. ਰੰਜੂ ਮਹਾਜਨ, ਡਾ. ਅਮਨਪ੍ਰੀਤ ਕੌਰ ਸੰਧੂ, ਡਾ. ਗੀਤਾਂਜਲੀ ਕੌਸ਼ਲ, ਡਾ. ਅਮਨਦੀਪ ਕੌਰ, ਡਾ. ਨਵਨੀਤ ਅਰੋੜਾ, ਡਾ. ਉਪਮਾ ਅਰੋੜਾ, ਡਾ. ਹਰਸ਼ਵੀਰ ਅਰੋੜਾ, ਡਾ. ਹਰਜਿੰਦਰ ਕੌਰ, ਡਾ. ਹੇਮਿੰਦਰ ਸਿੰਘ, ਡਾ. ਰਵਨੀਤ ਕੌਰ ਅਤੇ ਡਾ. ਸਰਬਜੀਤ ਸਿੰਘ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।