ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਮਿਤੀ 14 ਮਈ 2022 ਨੂੰ ਕਾਲਜ ਦੇ ਵਿਭਿੰਨ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਵਿਭਿੰਨ ਕੋਰਸਾਂ ਦੇ ਅੰਤਿਮ ਇਮਤਿਹਾਨ ਦੇਣ ਜਾ ਰਹੇ ਵਿਦਿਆਰਥਣਾਂ ਨੂੰ ਇਕ ਯਾਦਗਾਰੀ, ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਪਾਰਟੀ ਵਿਚ ਜੂਨੀਅਰ ਵਿਦਿਆਰਥੀਆਂ ਵਲੋਂ ਰੰਗਾਰੰਗ ਮਨੋਰੰਜਕ ਪ੍ਰੋਗਰਾਮ ਪ੍ਰਸਤੁਤ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਗਰੁੱਪ ਗੀਤ, ਡਾਂਸ, ਲੋਕ ਗੀਤ, ਆਦਿ ਪ੍ਰਸਤੁਤ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਦੁਆਰਾ ਇਸ ਮੌਕੇ ਵਿਦਿਆਰਥਣਾਂ ਦੇ ਬਿਹਤਰ ਮੁਸਤਕਬਿਲ ਲਈ ਸ਼ੁੱਭ ਇਛਾਵਾਂ ਭੇਂਟ ਕੀਤੀਆਂ। ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਕਾਲਜ ਤੋਂ ਸਿੱਖੀਆਂ ਕਦਰਾਂ ਕੀਮਤਾਂ ਭਵਿੱਖ ਵਿਚ ਵੀ ਉਹਨਾਂ ਦਾ ਮਾਰਗ ਦਰਸ਼ਕ ਕਰਦੀਆਂ ਰਹਿਣਗੀਆਂ, ਇਸ ਮੌਕੇ ਕਰਵਾਈ ਗਈ ਪ੍ਰਤੀਯੋਗਤਾ ਵਿਚ ਵਿਦਿਆਰਥਣ ਜੈਸੀਕਾ ਨੂੰ ਮਿਸ ਐਲ. ਕੇ,ਸੀ. ਡਬਲਿਯੂ, ਫਸਟ ਰਨਰ ਅੱਪ ਜਸਪਿੰਦਰ ਕੌਰ, ਸੈਕਿੰਡ ਰਨਰ ਅੱਪ ਸਾਰਧਾ, ਮਿਸ ਚਾਰਮਿੰਗ ਸਿਮਰਨ, ਮਿਸ ਐਲੀਗੈਂਟ ਕਿਰਨਜੀਤ ਨੂੰ ਘੋਸ਼ਿਤ ਕੀਤਾ ਗਿਆ। ਇਹ ਪਾਰਟੀ ਮੈਡਮ ਡਾ. ਅਮਰਦੀਪ ਦਿਓਲ, ਡਾ. ਮਨਿੰਦਰ ਅਰੋੜਾ, ਮੈਡਮ ਜਸਵਿੰਦਰ ਕੌਰ, ਮੈਡਮ ਡਾ. ਰਮਨ ਪ੍ਰੀਤ ਕੋਹਲੀ ਅਤੇ ਮੈਡਮ ਗਗਨਪ੍ਰੀਤ ਕੌਰ ਦੀ ਦੇਖ-ਰੇਖ ਵਿਚ ਕਰਵਾਈ ਗਈ। ਵਿਦਿਆਰਥਣਾਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।