ਅਰੋਮਾ ਮਿਸ਼ਨ ਅਧੀਨ ਛਸ਼ੀ੍ਰ-ੀੀੀੰ ਜੰਮੂ ਨੇ ਲਾਇਲਪੁਰ ਖ਼ਾਲਸਾ ਕਾਲਜ ਨੂੰ ਭਾਰਤ ਸਰਕਾਰ ਦੇ ਅਰੋਮਾ ਮਿਸ਼ਨ ਦੇ ਖੇਤਰ ਵਿੱਚ ਗਿਆਨ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਪ੍ਰਸ਼ੰਸਾ ਪੁਰਸਕਾਰ ਨਾਲ ਸਨਮਾਨਿਤ ਕੀਤਾ। ਭਦਰਵਾਹ, ਡੋਡਾ ਜ਼ਿਲੇ੍ਹ ਜੰਮੂ-ਕਸ਼ਮੀਰ ਵਿਖੇ ਲੈਵੇਂਡਰ ਫੈਸਟੀਵਲ ਦੇ ਉਦਘਾਟਨ ਦੌਰਾਨ ਵਿਗਿਆਨ ਅਤੇ ਤਕਨਾਲੋਜੀ ਲਈ ਰਾਜ ਦੇ ਕੇਂਦਰੀ ਮੰਤਰੀ ਡਾ: ਜਤਿੰਦਰ ਸਿੰਘ ਦੁਆਰਾ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ। ਪੁਰਸਕਾਰ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਅਤੇ ਕਾਲਜ ਦੇ ਡੀਨ ਰਿਸਚਰ, ਕੋਆਰਡੀਨੇਟਰ ਅਰੋਮਾ ਮਿਸ਼ਨ ਅਤੇ ਪੀ.ਆਈ. ਡੀ.ਐਸ.ਟੀ. ਪ੍ਰੋਜੈਕਟ ਤੇ ਮੁਖੀ ਬਾਇਓਟੈਕਨਾਲੋਜੀ ਡਾ: ਅਰੁਣ ਦੇਵ ਸ਼ਰਮਾ ਨੇ ਪ੍ਰਾਪਤ ਕੀਤਾ। ਤਕਨੀਕੀ ਸੈਸ਼ਨ ਦੌਰਾਨ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਇਸ ਮਿਸ਼ਨ ਲਈ ਤਿੰਨ ਭਾਗਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਰਥਾਤ ਵਿਗਿਆਨੀ, ਕਿਸਾਨ ਅਤੇ ਸਰਕਾਰ। ਡਾ: ਸਮਰਾ ਨੇ ਕਿਹਾ ਕਿ ਇਸ ਮਿਸ਼ਨ ਨਾਲ ਸਬੰਧਤ ਨਵੀਨਤਾਕਾਰੀ ਸਟਾਰਟ ਅੱਪ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਨੂੰ ਅਜਿਹੇ ਉਪਰਾਲਿਆਂ ਲਈ ਅੱਗੇ ਆਉਣਾ ਚਾਹੀਦਾ ਹੈ। ਡਾ: ਅਰੁਣ ਦੇਵ ਸ਼ਰਮਾ ਨੇ ਕਿਹਾ ਕਿ ਸੀਐਸਆਈਆਰ ਅਰੋਮਾ ਮਿਸ਼ਨ ਦਾ ਉਦੇਸ਼ ਖੁਸ਼ਬੂ ਅਧਾਰਤ ਫਸਲਾਂ ਜਿਵੇਂ ਕਿ ਯੂਕੇਲਿਪਟਸ, ਰੋਜ਼ਾ ਘਾਹ ਅਤੇ ਲੈਮਨ ਗਰਾਸ ਅਧਾਰਤ ਸਾਇੰਸ ਐਂਡ ਤਕਨਾਲੋਜੀ ਨਾਲ ਸਬੰਧਤ ਗਿਆਨ ਨੂੰ ਕਿਸਾਨਾਂ, ਉਦਯੋਗਾਂ ਅਤੇ ਸਮਾਜ ਤੱਕ ਪਹੁੰਚਾਉਣਾ ਹੈ। ਡਾ: ਸ਼ਰਮਾ ਨੇ ਦੱਸਿਆ ਕਿ ਅਰੋਮਾ ਮਿਸ਼ਨ ਵਿੱਚ ਆਰਥਿਕ ਸਥਿਤੀ, ਪੇਂਡੂ ਵਿਕਾਸ ਅਤੇ ਜੀਵਨ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਸਮਰੱਥਾ ਹੈ। ਡੀਐਸਟੀ ਪ੍ਰੋਜੈਕਟ ਦੇ ਪੀਆਈ ਡਾ: ਅਰੁਣ ਦੇਵ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਹੈ: ਬੰਜ਼ਰ ਜ਼ਮੀਨਾਂ ਵਿੱਚ ਖੁਸ਼ਬੂ ਅਧਾਰਤ ਫਸਲਾਂ ਦੀ ਕਾਸ਼ਤ ਅਧੀਨ ਖੇਤਰ ਨੂੰ ਵਧਾਉਣਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਤਹਿਤ ਪੰਜਾਬ ਖੇਤਰ ਦੇ ਕਿਸਾਨਾਂ ਜਾਂ ਉਤਪਾਦਕਾਂ ਨੂੰ ਤਕਨੀਕੀ ਸਿਖਲਾਈ ਪ੍ਰਦਾਨ ਕਰਨਾ। ਇਹ ਮਿਸ਼ਨ ਖੁਸ਼ਬੂਦਾਰ ਪਰ ਘੱਟ ਵਰਤੋਂ ਵਾਲੀਆਂ ਫਸਲਾਂ ਦੀ ਕਾਸ਼ਤ ਰਾਹੀਂ ਪੇਂਡੂ ਸਸ਼ਕਤੀਕਰਨ ਨੂੰ ਉਤਪ੍ਰੇਰਿਤ ਕਰ ਰਿਹਾ ਹੈ। ਇਸ ਮੌਕੇ ਛਸ਼ੀ੍ਰ-ੀੀੀੰ ਜੰਮੂ ਅਤੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੁਆਰਾ ਇਸ ਮਿਸ਼ਨ ਲਈ ਮਿਲ ਕੇ ਕੰਮ ਕਰਨ ਲਈ ੰੌੂ ‘ਤੇ ਹਸਤਾਖਰ ਵੀ ਕੀਤੇ ਗਏ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।