ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਪੋਸਟ ਗ੍ਰੈਜੂਏਟ ਫੈਸ਼ਨ
ਡਿਜ਼ਾਨਿੰਗ ਵਿਭਾਗ ਵੱਲੋਂ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਸ਼ਾਨਦਾਰ ਨਤੀਜੇ
ਪ੍ਰਾਪਤ ਕੀਤੇ । ਬੀ.ਐਸ. ਸੀ. ਐਫ. ਡੀ. ਸਮੈਸਟਰ ਦੂਸਰਾ ਦੀ ਵਿਦਿਆਰਥਣ
ਹਰਮਨਜੀਤ ਨੇ 82% ਅੰਕ ਪ੍ਰਾਪਤ ਕਰਦਿਆਂ ਯੂਨਵਿਰਸਿਟੀ ਵਿੱਚੋਂ ਪਹਿਲਾ
ਸਥਾਨ ਪ੍ਰਾਪਤ ਕੀਤਾ। ਇਸੇ ਕਲਾਸ ਦੀ ਵਿਦਿਆਰਥਣ ਗਗਨਦੀਪ ਕੌਰ ਨੇ 80%
ਅੰਕਾਂ ਨਾਲ ਯੂਨੀਵਰਸਿਟੀ ਵਿੱਚੋ ਤੀਸਰਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ
ਮੈਡਮ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆ
ਉਹਨਾਂ ਦੇ ਸ਼ਾਨਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆ। ਕਾਲਜ
ਪ੍ਰਿੰਸੀਪਲ ਮੈਡਮ ਡਾ. ਨਵਜੋਤ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ
ਦਿੰਦੇ ਹੋਏ ਉਹਨਾਂ ਦੇ ਰੋਸ਼ਨ ਭਵਿੱਖ ਲਈ ਕਾਮਨਾ ਕੀਤੀ। ਉਹਨਾਂ ਨੇ
ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਜੇ ਸਾਡਾ ਜੀਵਨ ਉਦੇਸ਼
ਸਪੱਸ਼ਟ ਹੈ ਤਾਂ ਅਸੀਂ ਸਖਤ ਮਿਹਨਤ ਨਾਲ ਉਸਨੂੰ ਹਾਸਿਲ ਕਰਨ ਵਿਚ ਸਫਲ ਹੋੋ
ਸਕਦੇ ਹਾਂ। ਉਹਨਾਂ ਨੇ ਵਿਭਾਗ ਦੇ ਮੂਖੀ ਮੈਡਮ ਕੁਲਦੀਪ ਕੌਰ ਤੇ
ਅਸਿਸਟੈਂਟ ਪ੍ਰੋਫੈਸਰ ਮੈਡਮ ਮਨਜੀਤ ਕੌਰ ਜੀ ਦੀ ਸਰਾਹਨਾ ਕੀਤੀ ਜਿਹਨਾਂ ਦੀ
ਯੋਗ ਅਗਵਾਈ ਵਿਚ ਵਿਦਿਆਰਥਣਾਂ ਨੇ ਇਹ ਸਫਲਤਾ ਪ੍ਰਾਪਤ ਕੀਤੀ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।