
ਫਿਲੌਰ:- ਲੋਕ ਇਨਸਾਫ਼ ਮੰਚ ਪੰਜਾਬ ਵੱਲੋਂ ਅੱਜ ਬੱਚੇ ਹਰਵੀਰ ਦੇ ਕਾਤਲਾਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਲਈ ਮਾਣਯੋਗ ਰਾਸ਼ਟਰਪਤੀ, ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਦੇ ਨਾਮ ਮੰਗ ਪੱਤਰ ਐਸ ਡੀ ਐਮ ਫ਼ਿਲੌਰ ਦੇ ਦਫਤਰ ਰਾਹੀਂ ਭੇਜਿਆ ਗਿਆ। ਇਸ ਮੌਕੇ ਵਫਦ ਦੀ ਅਗਵਾਈ ਪ੍ਰਧਾਨ ਜਰਨੈਲ ਫ਼ਿਲੌਰ ਨੇ ਕੀਤੀ। ਇਸ ਮੌਕੇ ਆਗੂਆਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਬੀਤੇ ਦਿਨੀਂ ਹੋਸ਼ਿਆਰਪੁਰ ਵਿੱਚ ਪੰਜ ਸਾਲ ਦੇ ਬੱਚੇ ਹਰਵੀਰ ਨੂੰ ਬੜੀ ਕੁੱਝ ਪਰਵਾਸੀਆਂ ਵਲੋਂ ਦਰਿੰਦਗੀ ਨਾਲ਼ ਕਤਲ ਕਰ ਦਿੱਤਾ ਗਿਆ ਸੀ ਦੇ ਕਾਤਲਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਦੁਬਾਰਾ ਕੋਈ ਇਹੋ ਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਹਰਵੀਰ ਦੇ ਕਤਲ ਦਾ ਕੇਸ ਦਾ ਜਲਦ ਫੈਂਸਲਾ ਕਰਨ ਲਈ ਫਾਸਟ ਟਰੈਕ ਅਦਾਲਤ ਵਿੱਚ ਚਲਾਇਆ ਜਾਵੇ ਅਤੇ ਪਰੀਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਰਾਸ਼ੀ ਤਰੁੰਤ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਜਿਨਾਂ ਸਮਾਂ ਹਰਵੀਰ ਦੇ ਕਾਤਲਾਂ ਨੂੰ ਮਿਸਾਲੀ ਸਜ਼ਾਵਾਂ ਨਹੀਂ ਮਿਲ਼ ਜਾਂਦੀਆਂ ਉਨ੍ਹਾਂ ਸਮਾਂ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਪ੍ਰਵਾਸ ਨੂੰ ਨਿਯਮਤ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ ਅਤੇ ਪਰਵਾਸੀਆਂ ਦੀ ਸ਼ਨਾਖਤ ਕਾਰਵਾਈ ਜਾਵੇ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂ ਮਾਸਟਰ ਹੰਸ ਰਾਜ, ਸਰਬਜੀਤ ਕੁਮਾਰ ਸਾਬਕਾ ਸਰਪੰਚ ਰਾਮਗੜ੍ਹ, ਸੋਮ ਨਾਥ ਸੇਖੂਪੁਰ, ਸੁਰਿੰਦਰ ਮਾਹਲਾ, ਡਾਕਟਰ ਮਲਕੀਤ ਸਿੰਘ ਉਰਫ਼ ਕੁਮਾਰ ਫ਼ਿਲੌਰ, ਰਾਜੂ ਬਰਹਮਪੁਰੀ, ਲੈਂਬਰ ਸਿੰਘ ਭੈਣੀ, ਗੋਬਿੰਦ ਰਾਮ, ਸਰੂਪ ਕਲੇਰ, ਬਲਵਿੰਦਰ ਸਿੰਘ ਲੰਬੜਦਾਰ ਭੈਣੀ, ਜਸ਼ਨਦੀਪ ਲਗਾਹ ,ਜਸਪਾਲ ਬੰਗੜ, ਵਿਜੇ ਬੰਗੜ, ਨਦੀਮ, ਜੱਸੀ ਔਜਲਾ ਆਦਿ ਹਾਜ਼ਰ ਸਨ।