
ਫ਼ਿਲੌਰ:- ਭਾਰੀ ਬਰਸਾਤ ਕਾਰਨ ਲੋਕਾਂ ਦੇ ਮਕਾਨਾਂ ਦੇ ਬਹੁਤ ਨੁਕਸਾਨ ਹੋਏ ਜਿਸ ਨੂੰ ਦੇਖਦੇ ਹੋਏ ਲੋਕ ਇਨਸਾਫ਼ ਮੰਚ ਦੀ ਟੀਮ ਵੱਲੋਂ ਅਤੇ ਹੋਰ ਦਾਨੀ ਸਾਥੀਆਂ ਦੇ ਸਹਿਯੋਗ ਸਦਕਾ ਸੈਕੜੇ ਤਰਪਾਲਾਂ ਲੋੜਵੰਦ ਪਰਿਵਾਰਾਂ ਨੂੰ ਪਿੰਡ ਆਲੋਵਾਲ ਭੋਲੇਵਾਲ ਵਿੱਚ ਵੰਡੀਆਂ ਗਈਆਂ। ਇਸ ਵੇਲੇ ਐਨ ਜੀ ਓ ਹੰਗਰੀ ਆਊਲ ਕੈਫੇ ਵਲੋਂ ਵੀ ਲੋੜਿੰਦਾ ਸਮਾਨ ਦਿੱਤਾ ਗਿਆ। ਇਹ ਜਾਣਕਾਰੀ ਦਿੰਦਿਆਂ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫ਼ਿਲੌਰ, ਸਕੱਤਰ ਪ੍ਰਸ਼ੋਤਮ ਫ਼ਿਲੌਰ, ਸੀਨੀਅਰ ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਸੀਨੀਅਰ ਆਗੂ ਸਾਬਕਾ ਸਰਪੰਚ ਸਰਬਜੀਤ ਸਾਬੀ ਰਾਮਗੜ੍ਹ, ਰਾਮ ਜੀ ਦਾਸ ਗੰਨਾ ਪਿੰਡ ਅਤੇ ਰਵੀ ਦਲੇਰ ਨੇ ਆਖਿਆ ਕਿ ਮੀਂਹ ਬਹੁਤ ਲਗਾਤਾਰ ਪੈਣ ਨਾਲ ਇਲਾਕੇ ਦੇ ਗ਼ਰੀਬ ਲੋਕਾਂ ਦੇ ਬਹੁਤੇ ਮਕਾਨ ਪਾਣੀ ਨਾਲ਼ ਨੁਕਸਾਨੇ ਗਏ ਅਤੇ ਪਾਣੀ ਨਾਲ਼ ਓਹਨਾ ਦੇ ਰੋਜ਼ਾਨਾ ਜੀਵਨ ਵਿੱਚ ਵਰਤੋਂ ਦਾ ਸਮਾਨ ਵੀ ਖ਼ਰਾਬ ਹੋ ਗਿਆ।ਇਸ ਕਰਕੇ ਲੋਕ ਇਨਸਾਫ਼ ਮੰਚ ਦੀ ਟੀਮ ਵੱਲੋਂ ਲੋਕਾਂ ਦੀ ਲੋੜ ਤੇ ਮੰਗ ਨੂੰ ਮੁੱਖ ਰੱਖ ਕੇ ਸਮਾਜ ਸੇਵੀ ਸੱਜਣਾਂ ਦੀ ਮੱਦਦ ਨਾਲ ਇਹ ਉਪਰਾਲਾ ਕੀਤਾ ਹੈ। ਇਸ ਮੌਕੇ ਹੰਗਰੀ ਆਊਲ ਕੈਫੇ ਤੋਂ ਜਤਿਨ ਕਜਲਾ, ਰੋਹਣ ਕਲੇਰ, ਸੋਨੂੰ ਬਾਹੋਵਾਲ ਤੋਂ ਇਲਾਵਾ ਲੋਕ ਇਨਸਾਫ਼ ਮੰਚ ਦੇ ਸੋਮ ਨਾਥ ਸ਼ੇਖੂਪੁਰ, ਹਨੀ ਸੰਤੋਖਪੁਰਾ, ,ਰਵੀ ਦਲੇਰ, ਹੈਪੀ ਮਾਓਸਾਹਿਬ,ਰਾਮ ਜੀ ਦਾਸ ਗੰਨਾ ਪਿੰਡ, ਮੱਖਣ ਸੰਤੋਖਪੁਰਾ, ਗੁਰਮੀਤ ਲੰਬੜਦਾਰ, ਅਵਤਾਰ ਸਿੰਘ ਭੋਲੇਵਾਲ, ਕੇਵਲ ਸਿੰਘ ਭੋਲੇਵਾਲ,ਕੁਲਵੀਰ ਸਿੰਘ ਭੋਲੇਵਾਲ, ਰਮਨ ਭੋਲੇਵਾਲ, ਅਰਸ਼ਪ੍ਰੀਤ, ਸਮਰੀਤ ਕੌਰ, ਸਰਪੰਚ ਕੁਲਵਿੰਦਰ ਕੌਰ ਭੋਲੇਵਾਲ, ਮਨਜੀਤ ਕੌਰ,ਕਿਰਨਦੀਪ ਕੌਰ, ਚਰਨਜੀਤ, ਬੰਦਨਾ, ਪਰਮਿੰਦਰ ਕੌਰ, ਪੰਚ ਪ੍ਰਵੀਨ ਕੌਰ, ਹੰਸ ਕੌਰ ਕਲੇਰ, ਸੁਨੀਤਾ ਫ਼ਿਲੌਰ ਅਤੇ ਸੰਦੀਪ ਕੁਮਾਰੀ ਸਰਪੰਚ ਰਾਮਗੜ ਹਾਜ਼ਰ ਸਨ।