ਚੰਡੀਗੜ 9 ਅਕਤੂਬਰ () ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਤੇ ਅੇਸਜੀਪੀਸੀ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆਂ ਇੰਦਰਮੋਹਨ ਸਿੰਘ ਲਖਮੀਰਵਾਲਾ ਐਗਜੇਕਟਿਵ ਮੈਂਬਰ ,ਜਸਵੰਤ ਸਿੰਘ ਪੂੜੈਣ ਐਗਜੇਕਟਿਵ ਮੈਂਬਰ, ਮਲਕੀਤ ਕੌਰ ਐਗਜੈਕਟਿਵ ਮੈਂਬਰ, ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਡਰਾਂ, ਅਮਰੀਕ ਸਿੰਘ ਸਾਹਪੁੱਰ, ਮਿੱਠੂ ਸਿੰਘ ਕਾਹਨੇਕੇ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਮਹਿੰਦਰ ਸਿੰਘ ਹੁਸੈਨਪੁੱਰ ਅਤੇ ਮਲਕੀਤ ਸਿੰਘ ਚੰਗਾਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ, ਵਿਰਸਾ ਸਿੰਘ ਵਲਟੋਹਾ ਸੁਧਾਰ ਲਹਿਰ ਦੇ ਆਗੂਆਂ ਨੂੰ ਮਰਿਯਾਦਾ ਦਾ ਪਾਠ ਪੜਾਉਣ ਦੀ ਬਜ਼ਾਏ ਖੁਦ ਅਮਲ ਕਰਨ ਜਿਸ ਤੋਂ ਓਹ ਸਾਬਤ ਸੂਰਤ ਸਿੱਖ ਹੋ ਕੇ ਵੀ ਸੱਖਣੇ ਹਨ। ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਰੋਧੀ ਕੰਮਾਂ ਅਤੇ ਗੁਨਾਹਾਂ ਕਰਕੇ ਪੰਜ ਸਿੰਘ ਸਾਹਿਬਾਨਾਂ ਨੇ ਤਨਖਾਹੀਆ ਕਰਾਰ ਦਿੱਤਾ ਸੀ,ਜਿਸ ਤੋਂ ਤੁਰੰਤ ਬਾਅਦ ਕਿਸੇ ਹੋਰ ਪੰਥਕ ਲੀਡਰ ਤਨਖਾਹੀਆ ਸ਼ਬਦ ਦੀ ਵਿਆਖਿਆ ਤੇ ਬਿਆਨ ਆਉਂਦਾ ਖੁਦ ਵਿਰਸਾ ਸਿੰਘ ਵਲਟੋਹਾ ਨੇ ਇਸ ਦੀ ਵਿਆਖਿਆ ਵੀ ਕੀਤੀ ਤੇ ਆਪਣੇ ਆਪ ਨੂੰ ਮਰਿਯਾਦਾ ਦੇ ਬੰਧਨ ਵਿੱਚ ਬੱਝੇ ਹੋਣ ਦਾ ਡਰਾਮਾ ਕਰਦਿਆਂ ਕਿਹਾ ਸੀ ਕਿ ਹੁਣ ਸੁਖਬੀਰ ਸਿੰਘ ਬਾਦਲ ਨਾਲ ਉਸ ਤਰੀਕੇ ਦਾ ਨਾਤਾ ਰੱਖਣਗੇ ਜਿਸ ਤਰੀਕੇ ਦਾ ਵਰਤਾਰਾ ਇੱਕ ਤਨਖਾਹੀਆ ਸਿੱਖ ਨਾਲ ਹੋਣਾ ਚਾਹੀਦਾ ਹੈ ਪਰ ਅੱਜ ਅਫਸੋਸ ਹੈ ਕਿ ਵਿਰਸਾ ਸਿੰਘ ਵਲਟੋਹਾ ਖੁਦ ਸੁਖਬੀਰ ਸਿੰਘ ਬਾਦਲ ਦੇ ਵਕੀਲ ਬਣੇ ਜਿਹੜਾ ਸਵਾਲ ਸੁਖਬੀਰ ਸਿੰਘ ਬਾਦਲ ਤੋਂ ਸੁਧਾਰ ਲਹਿਰ ਦੇ ਆਗੂਆਂ ਨੇ ਕੀਤਾ, ਉਸ ਦਾ ਜਵਾਬ ਆਪੇ ਬਣੇ ਵਕੀਲ ਵਿਰਸਾ ਸਿੰਘ ਵਲਟੋਹਾ ਦੇ ਰਹੇ ਹਨ ਅਤੇ ਉਹ ਵੀ ਪੰਥਕ ਮਰਿਯਾਦਾ ਨੂੰ ਛਿੱਕੇ ਟੰਗ ਅਤੇ ਹਾਊਮੈ ਨਾਲ ਭਰਪੂਰ ਹੈ।
ਸੁਧਾਰ ਲਹਿਰ ਦੇ ਆਗੂਆਂ ਸਵਾਲ ਕੀਤਾ ਕੇ ਜੇਕਰ ਤਨਹਾਈਏ ਦਾ ਦੋਸ਼ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੱਤਰ ਦੇਣ ਨਾਲ ਹੀ ਖਤਮ ਹੋ ਗਿਅ ਸੀ ਤਾਂ ਇੱਕ ਮਹੀਨੇ ਤੋਂ ਸੁਖਬੀਰ ਸਿੰਘ ਬਾਦਲ ਅੰਦਰ ਕਿਉਂ ਬੈਠੇ ਸਨ।
ਦੂਸਰਾ ਜੇਕਰ ਤਨਹਾਈਆਂ ਸਰੇਆਮ ਪਬਲਿਕ ਵਿਚਰ ਸਕਦਾ ਸੀ ਤਾਂ ਦੋ ਦਿੱਨ ਪਹਿਲਾਂ ਜੋ ਤੁਸੀ ਆਪਣੀ ਫੇਸਬੁੱਕ ਤੇ ਪੋਸਟ ਪਾਈ ਸੀ ਕਿ ਇੱਕ ਲੋਕ ਨੁਮਾਇੰਦੇ ਨੂੰ ਇੰਨੀ ਦੇਰ ਅੰਦਰ ਨਹੀਂ ਡੱਕਿਆ ਜਾ ਸਕਦਾ ਤੇ ਜਥੇਦਾਰ ਸਹਿਬਾਨਾ ਤੇ ਹੀ ਸਵਾਲ ਖੜੇ ਕਰ ਦਿੱਤੇ ਸਨ ਕਿ ਜਲਦੀ ਫੈਸਲਾ ਕਰੋ। ਫਿਰ ਇਹ ਸਾਰਾ ਕੁੱਝ ਕੀ ਸੀ।
ਦੂਸਰਾ ਤੁਸੀ ਇੱਕ ਲੋਕਾਂ ਅਮੋਸਨਲ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਕੇ ਘਰ ਬੇਟੀ ਦਾ ਵਿਆਹ ਹੈ ਪਹਿਲੀ ਗੱਲ ਵਿਆਹ ਹਾਲੇ ਫਰਵਰੀ ਮਹੀਨੇ ਵਿੱਚ ਹੈ। ਦੂਸਰਾ ਸ: ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਸਾਂਭਦੇ ਹੋ ਯਾਦ ਨਹੀ ਕਿ ਉਹਨਾਂ ਨੇ ਆਪਣੀ ਬੇਟੀ ਦੇ ਵਿਆਹ ਉੱਪਰ ਛੁੱਟੀ ਲੈਣ ਲਈ ਵੀ ਜੇਲ ਚ ਅਰਜ਼ੀ ਨਹੀ ਦਿੱਤੀ ਸੀ ਪਰ ਤੁਸੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਜਲਦੀ ਫੈਸਲੇ ਦਾ ਪਾਠ ਪੜਾਉਣ ਲੱਗੇ ਹੋ ਤੇ ਤੁਸੀ 2007 ਤੋ ਪੰਥ ਨਾਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁੱਕਮਨਾਮੇ ਦੀਆਂ ਧੱਜੀਆਂ ਉਡਾ ਕੇ ਪਿਛਲੇ 17 ਸਾਲ ਤੋ ਪੰਥ ਨਾਲ ਤੇ ਲੋਕਾਂ ਨਾਲ ਧੋਖਾ ਕਰ ਰਹੇ ਹੋ ਤੇ ਹੁੱਣ ਇੱਕ ਮਹੀਨੇ ਵਿੱਚ ਹੀ ਚੀਕਾਂ ਮਾਰਨੀਆਂ ਸੁਰੂ ਕਰ ਦਿੱਤੀਆਂ ਹਨ। ਇਸ ਸਮੇਂ ਵਿੱਚ ਤੁਹਾਡੇ ਗਲਤ ਫੈਸਲਿਆ ਕਰਕੇ ਕਈ ਘਰਾਂ ਦੇ ਚਿਰਾਗ ਬੁਝੇ ਤੇ ਕਈ ਦੇ ਘਰ ਉਜੜੇ ਸਨ।

ਸੋ ਤਨਖਾਈਆ ਹੋਣਾ ਇੱਕ ਸਿੱਖ ਲਈ ਸਭ ਤੋਂ ਵੱਡੀ ਸਜ਼ਾ ਹੈ ਤੇ ਜਿਉਂਦੇ ਮਰਨ ਦੇ ਬਰਾਬਰ ਹੁੰਦਾ ਹੈ ਪਰ ਜੇਕਰ ਇਸ ਗੱਲ ਦੀ ਲੱਜ ਸ਼ਰਮ ਕੋਈ ਮੰਨੇ। ਇੱਥੋ ਤੱਕ ਬੁਲਾਉਣ ਤੇ ਮਿਲਣ ਵਾਲਿਆਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਸਜ਼ਾ ਲੱਗ ਸਕਦੀ ਹੈ।

ਸੁਧਾਰ ਲਹਿਰ ਦੇ ਆਗੂਆਂ ਨੇ ਵਿਰਸਾ ਸਿੰਘ ਵਲਟੋਹਾ ਨੂੰ ਓਹਨਾ ਦਾ ਇੱਕ ਨਿੱਜੀ ਚੈਨਲ ਤੇ ਦਿੱਤਾ ਬਿਆਨ ਵੀ ਯਾਦ ਕਰਵਾਇਆ ਜਿਸ ਵਿੱਚ ਵਿਰਸਾ ਸਿੰਘ ਵਲਟੋਹਾ ਦੇ ਬੋਲ ਸਨ..
ਕਿਉਂਕਿ ਅੱਜ ਉਹ ਤਨਖਾਹੀਆ ਕਰਾਰ ਦਿੱਤੇ ਗਏ ਨੇ, ਤੇ ਤਨਖਾਹੀਆ ਸਿੱਖ ਦੇ ਨਾਲ, ਆ, ਜਿਹੜਾ ਆ, ਇੱਕ ਸਿੱਖ ਨੂੰ ਜਦੋਂ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ, ਫਿਰ ਜਿਹੜਾ ਆ, ਸੰਪਰਕ ਜਿਹੜਾ ਆ, ਓਹਨਾ ਕਾ ਹੀ ਰੱਖਿਆ ਜਾਂਦਾ, ਤੇ ਮੇਰੇ ਵਾਸਤੇ ਵੀ ਓਹ ਅੱਜ ਤਨਖਾਹੀਆ ਨੇ, ਮੈ ਓਹਨਾ ਨੂੰ ਤਨਖਾਹੀਆ ਦੀ ਨਜਰ ਨਾਲ ਹੀ ਵੇਖੂੰਗਾ, ਤਨਖਾਹੀਆ ਦੀ ਗਿਣਤੀ ਵਿੱਚ ਰੱਖ ਕੇ ਚਲੂੰਗਾ, ਹਾਂ ਜਦੋਂ ਉਹ ਸਾਰੀ ਪ੍ਰਕਿਰਿਆ ਵਿਚੋਂ ਲੰਘ ਕੇ, ਜਿਹੜੀ ਪੰਥਕ ਪ੍ਰੰਪਰਾਵਾਂ ਨੇ, ਰਿਵਾਇਤਾਂ ਨੇ, ਜਦੋਂ ਓਹ ਸੁਰਖ਼ਰੂ ਹੋਕੇ ਆਉਣਗੇ, ਫਿਰ ਵਿਰਸਾ ਸਿੰਘ ਵਲਟੋਹਾ ਵਾਸਤੇ ਓਹ ਸੁਖਬੀਰ ਸਿੰਘ ਬਾਦਲ ਨੇ..

ਵਿਰਸਾ ਸਿੰਘ ਵਲਟੋਹਾ ਦੇ ਜ਼ੁਬਾਨੀ ਸ਼ਬਦਾਂ ਨੂੰ ਲਿਖਤੀ ਸ਼ਬਦ ਦਾ ਰੂਪ ਦੇਕੇ ਸੁਧਾਰ ਲਹਿਰ ਦੇ ਆਗੂਆਂ ਨੇ ਮੁੜ ਸਵਾਲ ਕੀਤਾ ਕਿ, ਵਲਟੋਹਾ ਸਾਹਿਬ ਤੁਹਾਨੂੰ ਚੇਤੇ ਵੀ ਹਨ ਆਪਣੇ ਬੋਲ ਜਾਂ ਭੁੱਲ ਚੁੱਕੇ ਹੋ, ਜਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਅੰਨ੍ਹੀ ਸਿਆਸੀ ਭਗਤੀ ਸਾਹਮਣੇ ਪੰਥਕ ਮਰਿਆਦਾ ਨੂੰ ਤਾਰ ਤਾਰ ਕਰ ਦਿੱਤਾ ਹੈ।

ਇਸ ਦੇ ਨਾਲ ਸੁਧਾਰ ਲਹਿਰ ਦੇ ਆਗੂਆਂ ਨੇ ਪ੍ਰਸ਼ਨ ਕੀਤਾ ਕਿ, ਸੁਖਬੀਰ ਸਿੰਘ ਬਾਦਲ ਹਾਲੇ ਤਨਖਾਹੀਆ ਸਿੱਖ ਨੇ, ਇਸ ਵਿੱਚ ਕਿਸੇ ਨੂੰ ਕੋਈ ਭਰਮ ਭੁਲੇਖਾ ਨਹੀਂ ਹੈ, ਸੁਖਬੀਰ ਸਿੰਘ ਬਾਦਲ ਪੰਥਕ ਮਰਿਯਾਦਾ ਨੂੰ ਢਾਹ ਲਗਾਉਣ ਦੇ ਚਲਦੇ ਪੰਥਕ ਦੋਸ਼ੀ ਕਰਾਰ ਦਿੱਤਾ ਗਿਆ, ਬੇਸ਼ਕ ਸੁਖਬੀਰ ਸਿੰਘ ਬਾਦਲ ਵਲੋ ਆਪਣਾ ਪੱਖ ਪੇਸ਼ ਕੀਤਾ ਹੈ ਪਰ ਇਸ ਤੇ ਵਿਚਾਰ ਬਾਕੀ ਹੈ।

ਆਗੂਆਂ ਨੇ ਵਿਰਸਾ ਸਿੰਘ ਵਲਟੋਹਾ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ, ਵਿਰਸਾ ਸਿੰਘ ਵਲਟੋਹਾ ਨਾ ਤਾਂ ਪਾਰਟੀ ਦੇ ਵਫਾਦਾਰ ਨੇ, ਅਤੇ ਨਾ ਹੀ ਪੰਥ ਨਾ ਓਹਨਾ ਦਾ ਪੰਥ ਨਾਲ ਕੋਈ ਵਾਹ ਵਾਸਤਾ ਹੈ। ਜਿਸ ਤਰੀਕੇ ਵਿਰਸਾ ਸਿੰਘ ਵਲਟੋਹਾ ਨੇ ਲੋਕ ਸਭਾ ਚੋਣਾਂ ਵਿੱਚ ਦੂਜੀਆਂ ਸਿੱਖ ਧਿਰਾਂ ਲਈ ਸ਼ਬਦਾਂ ਦੀ ਚੋਣ ਕੀਤੀ, ਉਸ ਨੇ ਪੰਥਕ ਨਿਘਾਰ ਦਾ ਮੁਢ ਬੰਨਿਆ ਅਤੇ ਸ੍ਰੌਮਣੀ ਅਕਾਲੀ ਦਲ ਨੂੰ ਹਾਸ਼ੀਏ ਤੇ ਲਿਜਾਣ ਦਾ ਕੰਮ ਕੀਤਾ।

ਸੁਧਾਰ ਲਹਿਰ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੁੜ ਚੇਤੇ ਕਰਵਾਉਂਦੇ ਕਿਹਾ, ਕਿ ਪਹਿਲਾਂ ਵੀ ਸਿਆਸੀ ਮੁਫ਼ਾਦ ਲਈ ਸੁਖਬੀਰ ਸਿੰਘ ਬਾਦਲ ਪੰਥਕ ਮਰਯਾਦਾ ਨੂੰ ਦਾਅ ਤੇ ਲਗਾਉਂਦੇ ਆਏ ਹਨ, ਚੋਰੀ ਛੁਪੇ ਕੀਤੇ ਪੰਥ ਵਿਰੋਧੀ ਕਾਰਨਾਮੇ ਅੱਜ ਜੱਗ ਜਾਹਿਰ ਨੇ, ਜਿਸ ਬਾਰੇ ਜ਼ਿਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਸਾਹਿਬਾਨ ਕਰ ਚੁੱਕੇ ਹਨ ਜਿਸ ਵਿੱਚ ਉਹਨਾਂ ਨੇ ਬਹੁੱਤ ਵੱਡੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਤੇ ਕਿਹਾ ਸੀ ਕਿ

“ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਹੁੰਦਿਆਂ ਅਤੇ ਪ੍ਰਧਾਨ ਹੁੰਦਿਆਂ ਕਈ ਅਜਿਹੇ ਫੈਸਲੇ ਲਏ ਗਏ ਜਿਸ ਨਾਲ ਪੰਥਕ ਸਰੂਪ ਨੂੰ ਬਹੁੱਤ ਭਾਰੀ ਢਾਹ ਲੱਗੀ ਸੀ। ਸ੍ਰੋਮਣੀ ਅਕਾਲੀ ਦਲ ਦੀ ਹਾਲਤ ਪਤਲੀ ਹੋਈ ਹੈ। ਸਿੱਖ ਹਿੱਤਾਂ ਦਾ ਬਹੁੱਤ ਭਾਰੀ ਮੁਕਸਾਨ ਹੋਇਆ ਹੈ।”

ਸੋ ਅਜਿਹੇ ਸ਼ਬਦ ਹਰ ਸਿੱਖ ਦੇ ਕੰਨਾਂ ਵਿੱਚ ਗੂੰਜ ਡਹੇ ਹਨ ਤੇ ਕੀ ਵਿਰਸਾ ਸਿੰਘ ਦੇ ਕੰਨਾਂ ਚ ਨਹੀ ਗੂੰਜਦੇ ਕੇ ਸਿਰਫ ਸੁਖਬੀਰ ਦੀ ਚਾਪਲੂਸੀ ਵਿੱਚ ਅੱਖਾਂ ਤੋਂ ਦਿਸਣਾ ਬੰਦ ਤੇ ਕੰਨਾਂ ਨੇ ਪੰਥਕ ਅਵਾਜ ਸੁਣਨੀ ਬੰਦ ਕਰ ਦਿੱਤੀ ਹੈ।
ਹਮੇਸ਼ਾ ਦੀ ਤਰਾਂ ਹਾਲੇ ਵੀ ਸੁਖਬੀਰ ਸਿੰਘ ਬਾਦਲ ਆਪਣੀ ਬਚੀ-ਖੁਚੀ ਸਿਆਸਤ ਨੂੰ ਚਮਕਾਉਣ ਲਈ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਬਜਾਏ ਅੰਗੂਠਾ ਦਿਖਾ ਰਹੇ ਹਨ, ਜਿਸ ਨਾਲ ਓਹਨਾ ਦੇ ਪੰਥਕ ਪਾਰਟੀ ਦੇ ਪ੍ਰਧਾਨ ਬਣੇ ਰਹਿਣ ਸਿਧਾਂਤਕ ਤੌਰ ਤੇ ਕੌਮ ਨੂੰ ਅਸਵੀਕਾਰ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।