ਜਿਸ ਤਰ੍ਹਾਂ ਸਿੱਖ ਪੰਥ ਚਾਰੇ ਪਾਸਿਆਂ ਤੋਂ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ, ਉਸ ਤੋਂ ਪੰਥਕ ਹਲਕਿਆਂ ਵਿੱਚ ਚਿੰਤਾ ਪਾਈ ਜਾਂਦੀ ਹੈ। ਪਰ ਉਸਦੇ ਨਾਲ ਹੀ ਸਿੱਖ ਨੌਜਵਾਨਾਂ ਵਿੱਚ ਪੰਥ ਪ੍ਰਤੀ ਜਾਗਰੁਕਤਾ ਅਤੇ ਸਿੱਖੀ ਸਰੋਕਾਰਾਂ ਲਈ ਅੱਗੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਇਸੇ ਕੜੀ ਵਿੱਚ ਜਲੰਧਰ ਵਿੱਚ ਵੱਖ-ਵੱਖ ਇਲਾਕਿਆਂ ਜਿਨਾਂ ਵਿੱਚ ਬਸਤੀ ਮਿੱਠੂ, ਪਾਰਸ ਅਸਟੇਟ, ਬਸਤੀ ਪੀਰ ਦਾਦ, ਰੋਹਿਨੀ ਕਲੋਨੀ ਦੇ ਸਿੱਖ ਨੌਜਵਾਨਾਂ ਵੱਲੋਂ ਕੌਮ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਅੱਗੇ ਆਏ ਹਨ। ਅਤੇ ਉਹਨਾਂ ਵੱਲੋਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਮਨਜੀਤ ਸਿੰਘ ਫੋਂਟੀ, ਦੀਪ ਸਿੰਘ ਦੀਪੂ,ਜਰਨੈਲ ਸਿੰਘ ਜੈਲਾ, ਵਿੱਕੀ ਸਿੰਘ ਖਾਲਸਾ ਅਤੇ ਕਰਮਜੀਤ ਸਿੰਘ ਨੂਰ ਨਾਲ ਸੰਪਰਕ ਕਰਕੇ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਕੇ ਸਿੱਖੀ ਕਾਜ ਲਈ ਸਰਗਰਮ ਹੋਣ ਦੀ ਇੱਛਾ ਪ੍ਰਗਟ ਕੀਤੀ।
ਇਹਨਾਂ ਵੀਰਾਂ ਦੇ ਉਪਰਾਲੇ ਸਦਕਾ ਅੱਜ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਸਿੱਖ ਤਾਲਮੇਲ ਕਮੇਟੀ ਵਿੱਚ ਸ਼ਾਮਿਲ ਹੋਏ। ਕਮੇਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਗੁਰਪ੍ਰੀਤ ਸਿੰਘ (ਹੈਪੀ ਪਰਮਾਰ),ਸੰਤੋਖ ਸਿੰਘ(ਮੋਂਟੀ ਚੱਢਾ), ਜਰਨੈਲ ਸਿੰਘ ਜੈਲਾ,ਨਵਜੋਤ ਸਿੰਘ(ਬਾਦਸਾਹ),ਹਰਮਨਪ੍ਰੀਤ ਸਿੰਘ, ਜਸਪਾਲ ਸਿੰਘ ਹੈਪੀ,ਏਕਮਪ੍ਰੀਤ ਸਿੰਘ,ਮਨਪ੍ਰੀਤ ਸਿੰਘ ਸ਼ੰਟੀ,ਜੋਗਿੰਦਰ ਸਿੰਘ ਮੁਨਾ ਆਦਿ ਸਾਮਿਲ ਹੋਏ। ਮੌਕੇ ਤੇ ਕਦੇ ਨੌਜਵਾਨਾਂ ਨੇ ਕਿਹਾ ਕਿ ਅਸੀਂ ਬੜੇ ਚਿਰ ਤੋਂ ਸੁਖਾਲਮਿਲ ਕਮੇਟੀ ਵੱਲੋਂ ਸਿੱਖੀ ਸਰੋਕਾਰਾਂ ਲਈ ਕੰਮ ਕਰਦੇ ਦੇਖ ਰਹੇ ਹਾਂ ਅਤੇ ਮਨ ਵਿੱਚ ਵੀ ਸਿੱਖੀ ਲਈ ਕੰਮ ਕਰਨ ਦਾ ਚਾਉ ਹੈ ਇਸ ਲਈ ਅੱਜ ਅਸੀਂ ਸਿੱਖ ਧਰਮ ਮਿਲਕ ਮਿੱਠੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਵਿੱਕੀ ਸਿੰਘ ਖਾਲਸਾ,ਬੰਟੀ ਰਾਠੌਰ,ਅਤੇ ਕਰਮਜੀਤ ਸਿੰਘ ਨੂਰ ਨੇ ਕਿਹਾ ਕਿ ਸਿੱਖੀ ਕਾਰਜਾਂ ਲਈ ਇਹਨਾਂ ਅੰਦਰ ਜਾਗਰੂਕਤਾ ਆਈ ਇਹ ਸ਼ੁੱਭ ਸੰਕੇਤ ਹੈ, ਅਸੀਂ ਹੋਰ ਵੀ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਉਹ ਵੀ ਅੱਗੇ ਆਉਣ ਤਾਂ ਜੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੌਮ ਦੀ ਚੜਦੀ ਕਲਾ ਲਈ ਹੋਰ ਉਪਰਾਲੇ ਕਰ ਸਕੀਏ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।