ਫਰੈਂਕਫਰਟ: ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਆਗਾਮੀ ਸਮਾਗਮਾਂ ਦੀ ਤਿਆਰੀ ਲਈ ਸ੍ਰੀ ਗੁਰੂ ਰਵਿਦਾਸ ਧਾਮ ਫਰੈਂਕਫਰਟ, ਜਰਮਨੀ (ਯੂਰਪ) ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ, ਭਾਜਪਾ ਪੰਜਾਬ ਦੇ ਉਪ ਪ੍ਰਧਾਨ, ਪਾਥਵੇਅ ਗਲੋਬਲ ਅਲਾਇੰਸ ਦੇ ਮੁੱਖ ਸਰਪ੍ਰਸਤ ਅਤੇ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (ਯੂਨਾਈਟਿਡ ਕਿੰਗਡਮ) ਦੇ ਰਾਸ਼ਟਰੀ ਪ੍ਰਧਾਨ ਰਾਜੇਸ਼ ਬਾਘਾ ਨੇ ਪ੍ਰੈੱਸ ਨੂੰ ਦੱਸਿਆ ਕਿ ਇਸ ਅਹਿਮ ਮੀਟਿੰਗ ਵਿੱਚ ਯੂਰਪ ਅਤੇ ਭਾਰਤ ਦੇ ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਬੈਠਕ ਵਿੱਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਅੰਤਰਰਾਸ਼ਟਰੀ ਪ੍ਰਧਾਨ ਸਤਿਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੁਸ਼ਯੰਤ ਕੁਮਾਰ ਗੌਤਮ, ਪ੍ਰਧਾਨ ਜਤਿੰਦਰ ਕੁਮਾਰ ਧੀਰ, ਉਪ ਪ੍ਰਧਾਨ ਸੁਮਨ ਲਾਲ ਬਾਵਾ, ਜਨਰਲ ਸਕੱਤਰ ਸਤਪਾਲ ਸਿੰਘ, ਸਕੱਤਰ ਮਦਨ ਲਾਲ ਚੌਕੜੀਆ, ਕੈਸ਼ੀਅਰ ਹਰਪਾਲ ਲਾਖਾ, ਸ੍ਰੀ ਦੇਸਰਾਜ ਜੀ, ਸ੍ਰੀ ਭੱਟੀ ਜੀ, ਸ੍ਰੀ ਤਿਲਕ ਰਾਜ ਪਹਿਲਵਾਨ ਜੀ, ਸ੍ਰੀ ਸੋਨੂ ਕਾਜਲਾ ਜੀ, ਸ੍ਰੀ ਜਸਵਿੰਦਰ ਜਸ, ਸ੍ਰੀ ਮਨਜੀਤ, ਕਸ਼ਮੀਰਾ ਅਤੇ ਸੰਤ ਬਾਬਾ ਸੁਖਪ੍ਰੀਤ ਸਿੰਘ ਜੀ (ਗੱਦੀ ਨਸ਼ੀਨ ਡੇਰਾ ਸੰਤ ਬਾਬਾ ਘਾਹ ਸਿੰਘ ਜੀ) ਅਤੇ ਸੰਤ ਬਾਬਾ ਸਤਨਾਮ ਸਿੰਘ ਜੀ ਨਰੂੜ (ਫਗਵਾੜਾ, ਪੰਜਾਬ) ਸ਼ਾਮਲ ਹੋਏ।
22 ਫਰਵਰੀ ਨੂੰ ਯੂਰਪ ਵਿੱਚ ਹੋਈ ਇਸ ਵਿਸ਼ੇਸ਼ ਮੀਟਿੰਗ ਵਿੱਚ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (UK) ਦੇ ਚੇਅਰਮੈਨ ਓਮ ਪ੍ਰਕਾਸ਼ ਬਾਘਾ, ਸਕੱਤਰ ਸਤਪਾਲ, ਬੁਲਾਰੇ ਅਮਰੀਕ ਪਲਾਹੀ, ਸ੍ਰੀ ਗੁਰੂ ਰਵਿਦਾਸ ਮੰਦਰ ਲੰਡਨ ਕੈਂਟ (UK) ਦੇ ਕੈਸ਼ੀਅਰ ਜੱਸੀ ਮਾਹੀ ਅਤੇ ਉਨ੍ਹਾਂ ਦੀ ਟੀਮ ਸਮੇਤ ਰਾਜੇਸ਼ ਬਾਘਾ ਅਤੇ ਹੋਰ ਭਾਰਤੀ ਤੇ ਯੂਰਪੀਅਨ ਸਮਾਜਿਕ ਆਗੂ ਵੀ ਮੌਜੂਦ ਰਹੇ।