
ਸਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਹੋਏ ਕਿਹਾ ਕੀ ਆਮ ਆਦਮੀ ਪਾਰਟੀ ਬਹੁਤ ਜ਼ੋਰ ਸ਼ੋਰ ਨਾਲ “ਹਿੰਦ ਦੀ ਚਾਦਰ” ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਵੱਡੇ ਪੱਧਰ ‘ਤੇ ਸਮਾਗਮ ਕਰਨ ਜਾ ਰਹੀ ਹੈ। ਪਰ ਅਫ਼ਸੋਸ ਹੈ ਕਿ ਸਿੱਖੀ ਪਰੰਪਰਾਵਾਂ ਦਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕੋਈ ਖਿਆਲ ਨਹੀਂ। ਉਪਰੋਕਤ ਤਸਵੀਰ ਵਿੱਚ ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਡਾ. ਬਲਜੀਤ ਕੌਰ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾਂ ਨੂੰ ਸਰਕਾਰੀ ਸਮਾਗਮ ਦਾ ਸੱਦਾ ਪੱਤਰ ਦੇ ਰਹੇ ਹਨ। ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਰੂਪ ਸਨਮਾਨ ਚਿੰਨ ਵਜੋਂ ਲੈਂਦੇ ਹੋਏ ਨਾ ਤਾਂ ਪੰਜਾਬ ਦੇ ਕੈਬਨਟ ਮੰਤਰੀਆਂ ਨੇ ਸਿਰ ਢੱਕਣਾ ਜ਼ਰੂਰੀ ਸਮਝਿਆ ਅਤੇ ਨਾ ਹੀ ਰਾਜਸਥਾਨ ਦੇ ਮੁੱਖ ਮੰਤਰੀ ਨੇ। ਇਹ ਸਿੱਖ ਪਰੰਪਰਾਵਾਂ ਦਾ ਅਤੇ ਰਹਿਤ ਮਰਿਆਦਾ ਦਾ ਘਾਣ ਹੈ। ਜਿਸ ਦੀ ਮੁਆਫ਼ੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਮੰਗਣੀ ਚਾਹੀਦੀ ਹੈ। ਮਹਿਜ ਵਿਖਾਵੇ ਲਈ ਸ਼ਹੀਦੀ ਸਮਾਗਮ ਮਨਾਉਣ ਨਾਲੋਂ ਗੁਰੂਆਂ ਦਾ ਸਤਿਕਾਰ ਅਤੇ ਸਨਮਾਨ ਜਿਆਦਾ ਜ਼ਰੂਰੀ ਹੈ।