ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 27 ਸਤੰਬਰ ਵਾਲੇ ਦਿਨ ਹੋਇਆ ਜ਼ਿਹਨਾਂ ਸਿਰਫ 23 ਸਾਲ ਦੀ ਉਮਰ ਵਿੱਚ ਨਾ ਸਿਰਫ ਸ਼ਹਾਦਤ ਪ੍ਰਾਪਤ ਕੀਤੀ ਬਲਕਿ ਦੇਸ਼ ਦੀ ਅਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਅਜ਼ਾਦੀ ਘੁਲ਼ਾਟੀਆ ਦੀ ਮੁਹਰਲੀ ਕਤਾਰ ਵਿੱਚ ਆ ਖੜਾ ਹੋਇਆ। ਸ. ਭਗਤ ਸਿੰਘ ਨੇ ਆਪਣੇ ਵਿਚਾਰਾਂ ਨਾਲ ਭਾਰਤ ਦੇ ਨੌਜਵਾਨਾਂ ਨੂੰ ਦੇਸ਼ ਦੀ ਅਜ਼ਾਦੀ ਲਈ ਹਰ ਕੁਰਬਾਨੀ ਦੇਣ ਨੂੰ ਪ੍ਰੇਰਿਤ ਕੀਤਾ।

ਉਹ ਅੱਜ ਵੀ ਨੌਜਵਾਨਾਂ ਨੂੰ ਅਤੇ ਖਾਸ ਕਰ ਰਾਜਨੀਤਿਕ ਲੋਕਾਂ ਨੂੰ ਵੋਟਾਂ ਖਾਤਰ ਪ੍ਰਭਾਵਿਤ ਕਰਦੇ ਹਨ। ਸ. ਭਗਤ ਸਿੰਘ ਦੇ ਵਿਚਾਰ ਅੱਜ ਵੀ ਕ੍ਰਾਂਤੀਕਾਰੀ ਹਨ- ਸਾਧਨਾਂ ਦੀ ਬਰਾਬਰ ਵੰਡ, ਜਾਤ-ਪਾਤ ਅਤੇ ਊਚ-ਨੀਚ ਦਾ ਖ਼ਾਤਮਾ, ਉਹ ਨਹੀਂ ਸੀ ਚਹੁੰਦੇ ਕਿ ਅੰਗਰੇਜ਼ਾਂ ਤੋਂ ਬਾਅਦ ਭਾਰਤ ਫਿਰ ਮੁੱਠੀ ਭਰ ਕਾਲੇ ਅੰਗਰੇਜ਼ ਲੋਕਾਂ ਦੀ ਲੁੱਟ-ਖਸੁੱਟ ਕਰਨ। ਅੱਜ ਭਗਤ ਸਿੰਘ ਦੀ ਦਫ਼ਤਰਾਂ ਵਿੱਚ ਫੋਟੋ ਲਾ ਕੇ ਜਾਂ ਬਸੰਤੀ ਰੰਗ ਦੀ ਪੱਗ ਬੰਨ ਕੇ ਰਾਜਨੀਤੀ ਦੀ ਸੌੜੀ ਖੇਡ ਖੇਡੀ ਜਾ ਰਹੀ ਹੈ, ਵੱਡੇ ਰਾਜਨੇਤਾ ਆਪ ਨਸ਼ੇ ਕਰਦੇ ਹਨ, ਭ੍ਰਿਸ਼ਟਾਚਾਰ ‘ਚ ਗ੍ਰਸਤ ਹਨ, ਝੂਠ ਰੱਜ ਕੇ ਬੋਲਦੇ ਹਨ ਅਤੇ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਦਿਨ ਪਰ ਦਿਨ ਭਾਰੀ ਕਰੀ ਜਾਂਦੇ ਹਨ। ਪਿਛਲੀਆਂ ਸਰਕਾਰਾਂ ਨੇ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਚਾੜਿਆ , ਚਾਹੀਦਾ ਤਾਂ ਸੀ ਕਿ ਹੋਰ ਨਵਾਂ ਕਰਜ਼ਾ ਨਾ ਲਿਆ ਜਾਂਦਾ ਤੇ ਹੌਲੀ -ਹੌਲੀ ਮੌਜੂਦਾ ਕਰਜ਼ਾ ਉਤਾਰਿਆ ਜਾਂਦਾ। ਪਰ ਪੰਜਾਬ ਸਰਕਾਰ ਨਿੱਤ ਨਵਾਂ ਕਰਜ਼ਾ ਚਾੜੀ ਜਾਂਦੀ ਹੈ। 1195.96 ਕਰੋੜ ਦਾ ਵਿਸ਼ਵ ਬੈਂਕ ਦਾ ਹੋਰ ਕਰਜ਼ਾ ਮਾਨ ਸਾਹਿਬ ਨੇ ਚਾੜ ਦਿੱਤਾ। ਪਹਿਲੇ ਦਿਨ ਤੋਂ ਕਰਜ਼ਾ ਚੁੱਕ ਕੇ ਮੁਲਾਜ਼ਮਾਂ ਨੂੰ ਤਨਖਾਹ ਦੇ ਰਹੀ ਹੈ ਸਰਕਾਰ। ਪਿਛਲਾ ਕਰਜ਼ਾ ਲਾਹਿਆ ਕੋਈ ਹੈ ਨਹੀਂ। ਮੁੱਫਤ ਬਿਜਲੀ, ਮੁੱਫਤ ਪਾਣੀ, ਘਰ-ਘਰ ਰਾਸ਼ਨ, ਡਬਲ ਪੈਸ਼ਨ, 1000 ਰੁ: ਮਹਿਲਾਵਾਂ ਨੂੰ ਹਰ ਮਹੀਨੇ

ਕਿੱਥੋਂ ਦੇਵੇਗੀ ਸਰਕਾਰ ?

ਲੋਕਾਂ ਦਾ ਸਿਰ ਮੁੰਨ ਕੇ ਲੋਕਾਂ ਨੂੰ ਕਿਹੋ ਜਿਹਾ ਪ੍ਰਸ਼ਾਸਨ ਦੇਵੇਗੀ ਸਰਕਾਰ ? ਕਦੇ ਅਪਰੇਸ਼ਨ ਲੋਟਿਸ , ਕਦੇ ਵਿਧਾਨ ਸਭਾ ਦਾ ਆਸ਼ਵਾਸਨ ਸੈਸ਼ਨ , ਕਦੇ ਵਿਜੈ ਸਿੰਗਲਾ ਮੰਤਰੀ ਦਾ ਸਟਿੰਗ ਅਪਰੇਸ਼ਨ , ਕਦੇ ਸ੍ਰੀ ਰਾਜ ਬਹਾਦਰ ਵੀ ਸੀ ਦਾ ਗੰਦੇ ਗੱਦੇ ਤੇ ਲਿਟਾਂ ਕੇ ਬੇਇੱਜ਼ਤ ਕਰਨਾ ਤੇ ਅਸਤੀਫ਼ਾ ਦੇਣ ਲਈ ਮਜ਼ਬੂਰ ਕਰਨਾ , ਕਦੇ ਜਰਮਨੀ ਦੀ ਏਅਰਲਾਈਨ

ਲੁਫਥਾਂਸਾ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਤਾਰਨਾ ,

ਕੋਈ ਇੱਕ ਵਾਕਿਆ ਹੋਵੇ ਤਾਂ ਕਹੀਏ। ਝੂਠੇ ਵਾਅਦੇ ਕਰ ਕਰ ਕੇ ਸਰਕਾਰ ਤਾਂ ਬਣਾ ਲਈ ਪਰ ਸਰਕਾਰ ਦੀ ਇੱਕ ਗਰਿਮਾ

ਹੁੰਦੀ ਹੈ ਇਹ ਭੁੱਲ ਗਏ ਨੇਤਾ ਲੋਕ।

ਦਲਿਤ ਵੱਸੋਂ ਜਿਹਨਾਂ ਵੱਧ ਚੜ ਕੇ ਵੋਟਾਂ ਪਾਈਆਂ ਅਤੇ ਆਪ ਸਰਕਾਰ ਬਣਾਈ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ।

ਸੱਤ ਰਾਜ ਸਭਾ ਮੈਂਬਰਾਂ ਵਿੱਚ ਇੱਕ ਵੀ ਦਲਿਤ ਚੇਹਰਾ ਨਾ ਹੋਣਾ, ਅ. ਜਾਤੀਆਂ ਨੂੰ ਲਾਅ ਅਫਸਰਾਂ ਦੀ ਭਰਤੀ ਵੇਲੇ ਰਾਖਵਾਂਕਰਣ ਨਾ ਦੇਣਾ

ਬਾਬਾ ਸਾਹਿਬ ਦੀ ਦਫ਼ਤਰਾਂ ਵਿੱਚ ਲੱਗੀ ਫੋਟੋ ਮੂੰਹ ਚਿੜਾ ਰਹੀ ਹੈ ਦਲਿਤਾਂ ਨੂੰ। ਮਾਨ ਸਰਕਾਰ ਤਾਂ ਸੱਭ ਕੁੱਝ ਇੱਕ ਖਾਸ ਵਰਗ ਨੂੰ ਹੀ ਦੇ ਰਹੀ ਹੈ ਬਾਕੀ ਤਾਂ ਫੋਟੋ ਦੇਖ ਕੇ ਰੱਜ ਲੈਣ। ਅੰਨ ਦਾਤਾ ਸਿਰਫ ਜਮੀਨ ਮਾਲਕ ਹੀ ਹੈ ? ਜੋ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਮਿਧਦਾ ਸੀਰੀ ਹੈ ਉਹ ਅੰਨ ਦਾਤਾ ਦੀ ਪਰੀਭਾਸ਼ਾ ਵਿੱਚ ਨਹੀਂ ਆਉਂਦਾ ? ਮਾਨ ਸਰਕਾਰ ਚੁੱਪ ਵੱਟ ਲੈੰਦੀ ਹੈ ਜੇਕਰ ਦਲਿਤਾਂ ਦਾ ਝੋਨੇ ਦੀ ਲਵਾਈ ਲਈ ਸੌ ਰੁਪਈਆ ਵੱਧ ਮੰਗਿਆ ਜਾਂਦਾ ਹੈ, ਪਿੰਡ ਦੇ ਧਨਾਢ ਸੋਸ਼ਲ ਬਾਈਕਾਟ ਕਰਦੇ ਹਨ। ਨਾ ਸਰਕਾਰ ਨਾ ਮੀਡੀਆ ਅਜਿਹੀਆਂ ਖਬਰਾਂ ਨੂੰ ਹਾਈ ਲਾਈਟ ਕਰਦਾ ਹੈ। ਕੀ ਇਹ ਭਗਤ ਸਿੰਘ ਦਾ ਪੰਜਾਬ ਹੈ?

ਕੀ ਭਗਤ ਸਿੰਘ ਦੇ ਟੱਬਰ ਨੂੰ ਬੈਰੰਗ ਸੈਕਟਰੀਏਟ ਤੋਂ ਵਾਪਸ ਭੇਜਣਾ , ਮਿਲਣ ਦਾ ਸਮਾਂ ਤੱਕ ਨਾ ਦੇਣਾ , ਭਗਤ ਸਿੰਘ ਪ੍ਰਤੀ ਸਰਕਾਰ ਦੀ ਸ਼ਰਧਾਂਜਲੀ ਹੈ ?

ਭਗਤ ਸਿੰਘ ਪੂਰੇ ਦੇਸ਼ ਦਾ ਮਾਣ ਹੈ, ਇੱਕ ਸਿਰ ਫਿਰਿਆ ਸਿਆਸਤਦਾਨ ਉਸ ਨੂੰ ਅੱਤਵਾਦੀ ਕਹਿੰਦਾ ਫਿਰਦਾ ਹੈ, ਸਰਕਾਰ ਚੁੱਪ ਵੱਟ ਲੈੰਦੀ ਹੈ। ਕੀ ਫੋਟੋ ਲਾ ਕੇ ਭਗਤ ਸਿੰਘ ਪ੍ਰਤੀ ਸਰਕਾਰ ਆਪਣੀ ਜ਼ੁੰਮੇਵਾਰੀ ਪੂਰੀ ਹੋਈ ਸਮਝਦੀ ਹੈ ? ਖਟਕੜ ਕਲਾਂ ਮੁੱਖ ਮੰਤਰੀ ਵੱਲੋਂ ਸੌਂਹ ਚੁੱਕਣੀ, ਬਸੰਤੀ ਰੰਗ ਦੀ ਪੱਗ ਬੰਨਣੀ, ਮਨਪ੍ਰੀਤ ਬਾਦਲ ਤੇ ਮਾਨ ਸਾਹਿਬ ਵੱਲੋਂ ਖਟਕੜ ਕਲਾਂ ਤੋਂ ਪੀ ਪੀ ਪੀ ਪਾਰਟੀ ਦੀ ਪਹਿਲੀ ਰੈਲੀ ਕਰਨਾ, ਹੁਣ ਸਰਕਾਰੀ ਦਫ਼ਤਰਾਂ ਵਿੱਚ ਭਗਤ ਸਿੰਘ ਦੀ ਫੋਟੋ ਲਾਉਣੀ ਪੰਜਾਬੀਆੰ ਨੂੰ ਮੂਰਖ ਬਣਾ ਕੇ ਕੁਰਸੀ ਹਥਿਆਣਾ ਸੀ ਜਾਂ ਕੁੱਝ ਹੋਰ ?

ਪੰਜਾਬੀਆਂ ਨੇ ਭਗਤ ਸਿੰਘ ਦੇ ਨਾਂ ਤੇ ਇੱਕ ਮੌਕਾ ਆਪ ਪਾਰਟੀ ਨੂੰ ਜ਼ਰੂਰ ਦਿੱਤਾ ਪਰ ਦੁਬਾਰਾ ਮੌਕਾ ਦੇਣਾ , ਸੰਗਰੂਰ ਜ਼ਿਮਨੀ ਚੋਣਾਂ ਦਾ ਨਤੀਜਾ ਬੇਹਤਰ ਉਦਾਹਰਣ ਹੈ। ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਕੀ ਪੰਜਾਬੀ ਨਹੀਂ ਜਾਣਦੇ ?

ਆਉ ਭਗਤ ਸਿੰਘ ਦੀ ਸ਼ਹਾਦਤ ਨੂੰ ਕਿਸੇ ਸੌੜੀ ਸਿਆਸਤ ਦਾ ਹਿੱਸਾ ਨਾ ਬਣਨ ਦੇਈਦੇ। ਪੰਜਾਬ ਅਤੇ ਭਾਰਤ ਦਾ ਉਹ ਮਹਾਨ ਸਪੂਤ ਜਿਹਨੇ ਸਾਡੇ ਦੇਸ਼ ਵਾਸਤੇ ਭਰ ਜਵਾਨੀ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਉਸ ਦੀ ਦਿਲੋਂ ਕਦਰ ਕਰੀਏ ਤੇ ਸ਼ਹੀਦਾਂ ਦੇ ਨਾਂ ਤੇ ਸਿਆਸਤ ਕਰਨ ਵਾਲਿਆਂ ਨੂੰ ਮੂੰਹ ਨਾ ਲਾਈਏ।

ਧੰਨਵਾਦ ਸ੍ਰੀ ਨਰਿੰਦਰ ਮੋਦੀ ਜੀ ਦਾ ਜ਼ਿਹਨਾਂ ਲੋਕਾਂ ਦੇ ਦਿਲਾਂ ਦੀ ਕਦਰ ਕਰਦਿਆਂ ਮੋਹਾਲੀ ਏਅਰਪੋਰਟ ਦਾ ਨਾਂ ‘ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਏਅਰਪੋਰਟ ਮੋਹਾਲੀ’ਰੱਖ ਦਿੱਤਾ ਹੈ।

 

 

ਐਸ ਆਰ ਲੱਧੜ

ਸਾਬਕਾ IAS

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।