ਜਲੰਧਰ (11-08-2025): ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਜਲੰਧਰ ਵਿਖੇ ਏ.ਈ.ਐਫ.ਆਈ. (ਐਡਵਰਸ ਈਵੈਂਟਸ ਫੋਲੋਇੰਗ ਇੰਮਊਨਾਈਜੇਸ਼ਨ) ਭਾਵ ਟੀਕਾਕਰਨ ਮਗਰੋਂ ਹੋਣ ਵਾਲੇ ਪ੍ਰਭਾਵ ਸੰਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਸਮੀਖਿਆ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਟੀਕਾਕਰਨ ਅਭਿਆਨ ਚੁਣੌਤੀ ਭਰਿਆ ਹੁੰਦਾ ਹੈ। ਜਦੋਂ ਵੀ ਕੋਈ ਬੱਚਾ ਟੀਕਾਕਰਨ ਸੈਸ਼ਨ/ਮਮਤਾ ਦਿਵਸ ਤੇ ਟੀਕਾਕਰਨ ਲਈ ਆਉਂਦਾ ਹੈ ਤਾਂ ਆਸ਼ਾ/ਏ.ਐਨ.ਐਮ. ਵੱਲੋਂ ਟੀਕਾਕਰਨ ਸਮੇਂ ਬੱਚੇ ਦੀ ਮਾਤਾ/ਰਿਸ਼ਤੇਦਾਰ ਨੂੰ ਟੀਕਾਕਰਨ ਸਬੰਧੀ ਚਾਰ ਸੰਦੇਸ਼ ਜਰੂਰ ਦੱਸੇ ਜਾਣ ਕਿ ਬੱਚੇ ਨੂੰ ਕਿਹੜੀ ਵੈਕਸੀਨ ਦਿੱਤੀ ਗਈ ਹੈ ਅਤੇ ਕਿਸ ਰੋਗ ਤੋਂ ਬਚਾਅ ਕਰਦੀ ਹੈ, ਅਗਲੇ ਟੀਕਾਕਰਨ ਲਈ ਕਦੋਂ ਅਤੇ ਕਿੱਥੇ ਜਾਣਾ ਹੈ, ਕਿਹੜੇ ਪ੍ਰਤਿਕੂਲ ਪ੍ਰਭਾਵ ਹੋ ਸਕਦੇ ਹਨ ਅਤੇ ਉਸਦਾ ਕਿਸ ਤਰ੍ਹਾਂ ਨਿਦਾਨ ਕਰੀਏ, ਟੀਕਾਕਰਨ ਕਾਰਡ ਨੂੰ ਸੁਰੱਖਿਅਤ ਰੱਖੋ ਅਤੇ ਇਸ ਨੂੰ ਅਗਲੇ ਟੀਕਾਕਰਨ ਸਮੇਂ ਨਾਲ ਲਿਆਓ। ਇਸ ਸੰਦੇਸ਼ ਨਾਲ ਬੱਚੇ ਦੀ ਮਾਤਾ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਮੇਰੇ ਬੱਚੇ ਨੂੰ ਕਿਹੜੀ ਵੈਕਸੀਨ ਦਿੱਤੀ ਗਈ ਹੈ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਟੀਕਾਕਰਨ ਤੋਂ ਬਾਅਦ ਕਈ ਵਾਰੀ ਕਿਸੇ ਬੱਚੇ ਨੂੰ ਕੋਈ ਬੁਖਾਰ, ਉਲਟੀ, ਟੱਟੀਆਂ ਜਾ ਕੋਈ ਹੋਰ ਈਵੈਂਟਸ ਹੋ ਜਾਵੇ ਤਾਂ ਆਮ ਲੋਕਾਂ ਦੀ ਗਲਤ ਧਾਰਨਾ ਹੋ ਜਾਂਦੀ ਹੈ ਕਿ ਬੱਚੇ ਦੇ ਟੀਕਾਕਰਨ ਕਰਕੇ ਹੋਇਆ ਹੈ ਜਦ ਕਿ ਬੱਚੇ ਨੂੰ ਇਸ ਟੀਕਾਕਰਨ ਕਰਕੇ ਨਹੀਂ ਸਗੋਂ ਹੋਰ ਕੋਈ ਕਾਰਨ ਵੀ ਹੋ ਸਕਦਾ ਹੈ ਕਿਉਂਕਿ ਬਾਕੀ ਬੱਚਿਆਂ ਨੂੰ ਵੀ ਉਹੀ ਵੈਕਸੀਨ ਦਿੱਤੀ ਗਈ ਹੁੰਦੀ ਹੈ। ਅਗਰ ਫਿਰ ਵੀ ਕਿਸੇ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਆਸ਼ਾ/ਏ.ਐਨ.ਐਮ./ਬੱਚਿਆਂ ਦੇ ਰੋਗਾਂ ਦੇ ਮਾਹਿਰ ਮੈਡੀਕਲ ਅਫ਼ਸਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਅਤੇ ਸਰਕਾਰੀ ਹਸਪਤਾਲ ਦੀਆਂ ਸੇਵਾਵਾਂ ਲਈਆਂ ਜਾਣ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਟੀਕਾਕਰਨ ਸੌ ਫੀਸਦ ਕਰਨਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਐਸ.ਐਸ. ਨਾਂਗਲ, ਜਿਲ੍ਹਾ ਬੀ.ਸੀ.ਜੀ. ਅਫ਼ਸਰ ਡਾ. ਚਸ਼ਮ ਮਿੱਤਰਾ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਡਾ. ਰਿਸ਼ੀ ਮਾਰਕੰਡਾ ਪੀਡੀਆਟ੍ਰੀਸ਼ਨ, ਡਾ. ਨਵਨੀਤ ਦਿਓਲ ਪੈਥੋਲੋਜਿਸਟ, ਮੈਡੀਕਲ ਅਫ਼ਸਰ ਡਾ. ਮਾਨਵ ਮਿੱਡਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਅਤੇ ਅਰਬਨ ਸਿਟੀ ਪ੍ਰੋਜੈਕਟ ਕੋਆਰਡੀਨੇਟਰ ਡਾ. ਸੁਰਭੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।