ਜਲੰਧਰ 07.01.2026 ਮਾਣਯੋਗ ਕਮਿਸ਼ਨਰ ਫੂਡ ਅਤੇ ਡਰੱਗ ਅਡਮਿਨਿਸਟ੍ਰੇਸ਼ਨ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਅਤੇ ਡਾ. ਰਾਜੇਸ਼ ਗਰਗ ਸਿਵਲ ਸਰਜਨ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ, ਡਾ. ਸੁਖਵਿੰਦਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਜਲੰਧਰ ਦੀ ਅਗਵਾਈ ਅਧੀਨ ਫੂਡ ਸੇਫਟੀ ਟੀਮ ਜਲੰਧਰ ਵੱਲੋ ਭੋਗਪੁਰ, ਜੰਡੂਸਿੰਘਾਂ, ਆਦਮਪੁਰ ਦੇ ਵੱਖ ਵੱਖ ਖੇਤਰਾਂ ਤੋ 6 ਖਾਧ ਪਦਾਰਥਾਂ ਦੇ ਸੈਪਲ ਭਰੇ ਗਏ । ਸ਼੍ਰੀ ਰੋਬਿਨ ਕੁਮਾਰ ਫੂਡ ਸੇਫਟੀ ਅਫਸਰ ਵੱਲੋ ਖਾਧ ਪਦਾਰਥ ਵਾਲੀਆਂ ਦੁਕਾਨਾਂ ਤੇ ਕਾਰਵਾਈ ਕਰਦਿਆਂ ਦਾਲਾਂ, ਚੀਨੀ, ਮੱਠੀਆਂ, ਕੌਫੀ, ਬਿਸਕੁਟ ਅਤੇ ਗੱਚਕ ਆਦਿ ਦੇ ਇੰਨਫੋਰਸਮੇੰਟ / ਲੀਗਲ ਸੈਪਲ ਲਏ ਗਏ ਅਤੇ ਨਿਰੀਖਣ ਲਈ ਸਟੇਟ ਫੂਡ ਲੈਬੋਰਟਰੀ ਖਰੜ ਭੇਜ ਦਿਤੇ ਗਏ ਹਨ । ਫੂਡ ਲੈਬੋਰਟਰੀ ਤੋ ਰਿਪੋਰਟ ਪ੍ਰਾਪਤ ਹੋਣ ਤੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ । ਡਾ. ਸੁਖਵਿੰਦਰ ਸਿੰਘ ਨੇ ਫੂਡ ਵਿਕਰੇਤਾਵਾ ਨੂੰ ਅਪੀਲ ਕੀਤੀ ਕਿ ਲੋਕਾ ਨੂੰ ਸਾਫ ਸੁਥਰੇ ਖਾਧ ਪਦਾਰਥ ਮੁਹਈਆ ਕਰਵਾਏ ਜਾਣ ਅਤੇ ਖਾਧ ਪਦਾਰਥਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਕੀਤੀ ਜਾਵੇ ਉਨ੍ਹਾਂ ਫੂਡ ਵਿਕਰੇਤਾਵਾ ਨੂੰ ਕਿਹਾ ਕਿ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਅਤੇ ਐਕਟ ਦੀਆ ਵਿਵਸਥਾਵਾਂ ਸਬੰਧੀ ਸੁਰੱਖਿਆ, ਗੁਣਵੱਤਾ ਮਾਪਦੰਢ, ਵਿਅਕਤੀਗਤ ਸਵੱਛਤਾ ਅਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ । ਉਨ੍ਹਾਂ ਕਿਹਾ ਕਿ ਫੂਡ ਅਤੇ ਸਟੈਂਡਰਡ ਐਕਟ ਤਹਿਤ ਸਟੈਂਡਰਡ ਦੇ ਖਾਦ ਪਦਾਰਥ ਹੀ ਵੇਚਣ ਅਤੇ ਮਿਲਾਵਟੀ ਖਾਧ ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸ਼ੁੱਧ ਭੋਜਨ ਮਿਲਣਾ ਹੀ ਸਾਡੀ ਪ੍ਰਾਥਮਿਕਤਾ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਜਾਂਚ ਮੁਹਿੰਮ ਜਾਰੀ ਰੱਖੀ ਜਾਵੇਗੀ ।