ਇੱਕ ਅੰਮ੍ਰਿਤਧਾਰੀ ਗੁਰਸਿੱਖ ਵੀਰ ਜੋ ਈ ਰਿਕਸ਼ਾ ਚਲਾਉਂਦਾ ਹੈ, ਉਸ ਦੇ ਘਰ ਦੇ ਬਾਹਰੋਂ ਚੋਰਾਂ ਨੇ ਈ ਰਿਕਸ਼ਾ ਦੀਆਂ ਪੰਜ ਬੈਟਰੀਆਂ ਅਤੇ ਚਾਰਜਰ ਚੋਰੀ ਕਰਕੇ ਲੈ ਗਏ, ਉਸ ਵੀਰ ਨੇ ਈ ਰਿਕਸ਼ਾ ਵੀ ਕਿਸਤਾਂ ਤੇ ਲਿਆ ਹੋਇਆ ਹੈ ਉਸ ਕੋਲ ਬੈਟਰੀਆਂ ਅਤੇ ਚਾਰਜਰ ਲੈਣ ਦੀ ਸਮਰੱਥਾ ਨਹੀਂ ਸੀ ਕਿਉਂ ਕਿ ਇਹ ਸਾਮਾਨ ਲਗਭਗ 60000 ਦਾ ਸੀ , ਉਸਨੇ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਵਿਖੇ ਤਜਿੰਦਰ ਸਿੰਘ ਪਰਦੇਸੀ ਅਤੇ ਹਰਪ੍ਰੀਤ ਸਿੰਘ ਨੀਟੂ ਨਾਲ ਸੰਪਰਕ ਕੀਤਾ ਅਤੇ ਆਪਣੀ ਸਾਰੀ ਬਿਰਥਾ ਦਸੀ। ਜਿਸ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਵੀਰਾਂ ਦੇ ਸਹਿਯੋਗ ਨਾਲ ਪੰਜ ਬੈਟਰੀਆਂ ਦਾ ਸੈਟ ਅਤੇ ਚਾਰਜਰ ਲੈ ਕੇ ਉਸ ਵੀਰ ਨੂੰ ਦਿੱਤਾ ਤਾਂ ਜੋ ਆਪਣੀ ਰੋਟੀ ਰੋਜ਼ੀ ਇੱਜਤ ਨਾਲ ਕਮਾ ਸਕੇ, ਬੈਟਰੀਆਂ ਲੈਣ ਵਿੱਚ ਫਿਕਰ ਏ ਹੋਂਦ ਦੇ ਸਖਵਿੰਦਰ ਸਿੰਘ ਲਾਲੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੱਜ ਜਦੋਂ ਬੈਟਰੀਆਂ ਲੈਕੇ ਈ ਰਿਕਸ਼ਾ ਵਿੱਚ ਫਿਟ ਕਰਾਉਣ ਵੇਲੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਨੇ ਕਿਹਾ, ਕਿ ਸਾਡੀ ਜਥੇਬੰਦੀ ਗੁਰਸਿੱਖ ਵੀਰ ਅਤੇ ਭੈਣ ਦੀ ਮਦਦ ਕਰਨ ਨੂੰ ਤਿਆਰ ਹੈ, ਜੋ ਮਿਹਨਤ ਨਾਲ ਆਪਣੀ ਰੋਜੀ ਰੋਟੀ ਚਲਾਉਣਾ ਚਾਹੁੰਦੇ ਨੇ, ਪਰ ਉਸ ਨੂੰ ਕਿਸੇ ਤਰ੍ਹਾਂ ਮਾਇਕ ਤੌਰ ਪਰੇਸ਼ਾਨੀ ਆ ਰਹੀ ਹੈ ਉਹ ਸਾਡੇ ਦਫਤਰ ਨਾਲ ਸੰਪਰਕ ਕਰ ਸਕਦਾ ਹੈ, ਬਸ ਸ਼ਰਤ ਹੈ ਸਹੀ ਅਰਥਾਂ ਵਿੱਚ ਉਹ ਲੋੜਵੰਦ ਹੋਵੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।