ਜਲੰਧਰ() ਜਲੰਧਰ ਦੀ ਸਿਰਮੌਰ ਸੰਸਥਾ ਸਿੱਖ ਤਾਲਮੇਲ ਕਮੇਟੀ ਦੀ ਇੱਕ ਮੀਟਿੰਗ ਕਮੇਟੀ ਦੇ ਮੁੱਖ ਦਫਤਰ ਪੁਲੀ ਅਲੀ ਮੁਹੱਲਾ ਵਿਖੇ ਹੋਈ। ਜਿਸ ਵਿੱਚ ਸਿੱਖ ਨੌਜਵਾਨ ਅਤੇ ਸਿੱਖ ਬੀਬੀਆਂ ਨੂੰ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਕੰਮ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਅਤੇ ਮਹਿਸੂਸ ਕੀਤਾ ਗਿਆ ਕਿ ਸਾਡੇ ਬੱਚੇ ਰੁਜ਼ਗਾਰ ਕਰਨਾ ਚਾਹੁੰਦੇ ਹਨ । ਪਰ ਨਿੱਜੀ ਪਰੇਸ਼ਾਨੀਆਂ ਕਾਰਨ ਇਹ ਸੰਭਵ ਨਹੀਂ ਹੋ ਰਿਹਾ । ਮੀਟਿੰਗ ਵਿੱਚ ਸਾਰੇ ਮੁੱਦੇ ਤੇ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ। ਕਿ ਸਿੱਖ ਬੱਚੇ ਬੱਚੀਆਂ ਜੋ ਸਿੱਖੀ ਸਰੂਪ ਵਿੱਚ ਪੂਰਨ ਹਨ ।ਅਤੇ ਕੇਸਾਂ ਦੀ ਬੇਅਦਬੀ ਨਹੀਂ ਕਰਦੇ। ਉਹਨਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਲੈਣ ਲਈ ਸਿੱਖ ਤਾਲਮੇਲ ਕਮੇਟੀ ਮਦਦ ਕਰੇਗੀ। ਅਤੇ ਕਾਰੋਬਾਰ ਆਰੰਭ ਲਈ ਈ ਰਿਕਸ਼ਾ ਆਦੀ ਲੈ ਕੇ ਦੇਣ ਲਈ ਸਿੱਖ ਤਾਲਮੇਲ ਕਮੇਟੀ ਵੱਲੋਂ ਇੱਕ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਉਪਰੰਤ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ ਨੇ ਪੱਤਰਕਾਰਾਂ ਨੂੰ ਦੱਸਿਆ। ਕਿ ਸਿੱਖ ਤਾਲਮੇਲ ਕਮੇਟੀ ਦੇ ਪੁਲੀ ਅਲੀ ਮੁਹੱਲੇ ਦਫਤਰ ਅਤੇ ਗੁਰੂ ਰਵਿਦਾਸ ਚੌਂਕ ਵਿੱਚ ਦੋ ਕਾਊਂਟਰ ਬਣਾ ਕੇ ਨੌਜਵਾਨ ਬੱਚੇ ਬੱਚੀਆਂ ਦੇ ਬਾਇਓ ਡਾਟਾ ਲਿਆ ਜਾਵੇਗਾ। ਪੁਲੀ ਅਲੀ ਮੁਹੱਲਾ ਦਫਤਰ ਵਿੱਚ ਹਰਪ੍ਰੀਤ ਸਿੰਘ ਸੋਨੂ ਅਤੇ ਗੁਰੂ ਰਵਿਦਾਸ ਚੌਂਕ ਵਿੱਚ ਲੱਕੀ ਧੀਮਾਨ ਨੂੰ ਲੋੜਵੰਦ ਬੱਚੇ ਆਪਣੇ ਵੇਰਵੇ ਨੋਟ ਕਰਾ ਸਕਦੇ ਹਨ। ਬੱਚਿਆਂ ਨੂੰ ਰੁਜ਼ਗਾਰ ਮੁਹਈਆ ਕਰਾਉਣ ਵਿੱਚ ਸਿੱਖ ਤਾਲਮੇਲ ਕਮੇਟੀ ਹਰ ਸੰਭਵ ਉਪਰਾਲੇ ਕਰੇਗੀ ।ਅਸੀਂ ਸਿੱਖ ਸੰਸਥਾਵਾਂ ਦੇ ਮੁਖੀਆਂ ਨਾਲ ਸੰਪਰਕ ਕਰਕੇ, ਉਹਨਾਂ ਦੇ ਅਦਾਰਿਆਂ ਵਿੱਚ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਵਾਇਆ ਜਾ ਸਕਦਾ ਹੈ ।ਪਰ ਇਹ ਸਾਰੀ ਜਾਣਕਾਰੀ ਦਾ ਰਿਕਾਰਡ ਰੱਖਿਆ ਜਾਵੇਗਾ। ਤਾਂ ਜੋ ਬੱਚਿਆਂ ਦੀ ਪਸੰਦ ਦੇ ਹਿਸਾਬ ਨਾਲ ਉਹਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਜਾ ਸਕੇ ।ਸਾਡੀ ਸ਼ਰਤ ਸਿਰਫ ਪਤਿਤ ਸਿੱਖ ਨਾ ਹੋਵੇ ,ਹੋਰ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਨਹੀਂ ।ਇਹ ਕਾਊਂਟਰ ਜਲਦ ਤੋਂ ਜਲਦ ਸ਼ੁਰੂ ਕਰ ਦਿੱਤੇ ਜਾਣਗੇ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਸਿੰਘ ਪਾਲੀ ਲਖਬੀਰ ਸਿੰਘ ਲੱਕੀ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਸੋਨੂੰ ਹਰਜੋਤ ਸਿੰਘ ਲੱਕੀ ਜਤਿੰਦਰ ਸਿੰਘ ਕੋਹਲ਼ੀ ਹਰਵਿੰਦਰ ਸਿੰਘ ਚਿਟਕਾਰਾ ਤਜਿੰਦਰ ਸਿੰਘ ਸੰਤ ਨਗਰ ਅਰਵਿੰਦਰਪਾਲ ਸਿੰਘ ਬੱਬਲੂ ਕਮਲਜੋਤ ਸਿੰਘ ਹੈਪੀ ਸਾਰੇ ਮੈਂਬਰ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।