
ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹੀਦ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਰਦਾਸ ਦਿਵਸ ਦੇ ਤੌਰ ਤੇ ਮਨਾਇਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਆਣ ਬਾਣ ਤੇ ਸ਼ਾਨ ਬਹਾਲ ਕਰਨ ਵਾਲੇ ਸਿੱਖਾਂ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਣ ਵਾਲੇ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਦੀ ਨੂੰ ਅੱਜ ਦੇ ਦਿਨ ਉਸ ਵੇਲੇ ਦੀ ਸਰਕਾਰ ਵੱਲੋਂ ਫਾਂਸੀ ਦਿੱਤੀ ਗਈ ਸੀ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਅਤੇ ਮਹਾਨ ਸ਼ਹਾਦਤਾਂ ਨੂੰ ਪਰਣਾਮ ਕਰਨ ਲਈ ਅੱਜ ਸਿੱਖ ਤਾਲਮੇਲ ਕਮੇਟੀ ਦੇ ਪੁਲੀ ਅਲੀ ਮਹੱਲਾ ਵਿਖੇ ਅਰਦਾਸ ਸਮਾਗਮ ਕੀਤਾ ਗਿਆ ਜਿਸ ਵਿਚ ਸੱਭ ਤੋਂ ਪਹਿਲਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ੍ਰੀ ਚੋਪਈ ਸਾਹਿਬ ਜੀ ਦੇ ਪਾਠ ਕੀਤੇ ਜਾ ਉਪਰੰਤ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਮਹਾਨ ਸਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਇਸ ਮੋਕੇ ਤੇ ਬੋਲਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਪਰਮਪ੍ਰੀਤ ਸਿੰਘ ਵਿਟੀ ਨੇ ਕਿਹਾ ਸਿੱਖ ਪੰਥ ਸਭ ਕੁਝ ਬਰਦਾਸਤ ਕਰ ਸਕਦਾ ਪਰ ਸਚਖੰਡ ਸ੍ਰੀ ਦਰਬਾਰ ਸਹਿਬ ਵੱਲ ਕਿਸੇ ਦੀ ਕੇਰੀ ਅੱਖ ਬਰਦਾਸਤ ਨਹੀ ਕਰ ਸਕਦਾ ਭਾਈ ਬਿਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਦੀਆਂ ਮਹਾਨ ਸ਼ਹਾਦਤਾਂ ਸਾਡੀ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਬਣਦੀਆਂ ਰਹਿਣਗੀਆਂ ਉਥੇ ਸਿੱਖ ਦੁਸ਼ਮਣ ਤਾਕਤਾਂ ਨੂੰ ਇਹ ਯਾਦ ਕਰਵਾਉਂਦੀਆਂ ਰਹਿਣਗੀਆਂ ਕਿ ਸਿੱਖ ਲਈ ਸ੍ਰੀ ਹਰਿਮੰਦਰ ਸਾਹਿਬ ਜੀ ਕੀ ਸਥਾਨ ਰੱਖਦੇ ਹਨ ਇਹਨਾਂ ਦੀਆਂ ਮਹਾਨ ਕੁਰਬਾਨੀਆਂ ਨੇ ਓਹਨਾ ਨੂੰ ਸਿੱਖ ਕੋਮ ਦੇ ਮਹਾਨ ਸ਼ਹੀਦਾਂ ਦੀ ਉਸ ਲਾਈਨ ਵਿੱਚ ਸ਼ਾਮਿਲ ਕਰ ਦਿੱਤਾ ਜਿਹੜੀ ਸਿੱਖ ਪੰਥ ਲਈ ਸਦਾ ਸਦਾ ਲਈ ਅਮਰ ਹੋ ਗਏ ਹਨ ਇਸ ਮੌਕੇ ਤੇ ਮਹਿੰਦਰ ਸਿੰਘ ਬਾਜ਼ਾਰ ਸੇਖਾ ਪ੍ਰਭਜੀਤ ਸਿੰਘ ਬੇਦੀ ਬਲਵਿੰਦਰ ਸਿੰਘ ਬਰਜਿੰਦਰ ਸਿੰਘ ਜਸਪ੍ਰੀਤ ਸਿੰਘ ਹਰਵਿੰਦਰ ਸਿੰਘ ਚਿੱਟਕਾਰਾ ਤਜਿੰਦਰ ਸਿੰਘ ਸੰਤ ਨਗਰ ਇੰਦਰਜੀਤ ਸਿੰਘ ਪ੍ਰਭਜੋਤ ਸਿੰਘ ਬਾਬਾ ਪਲ ਵਿੰਦਰ ਸਿੰਘ ਅਤੇ ਮਨਮਿੰਦਰ ਸਿੰਘ ਭਾਟੀਆ ਹਾਜ਼ਰ ਸਨ