ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜ ਬਸਤੀ ਦਾਨਿਸ਼ਮੰਦਾਂ ਤੋ ਸ੍ਰੀ ਗੁਰੂ ਰਵਿਦਾਸ ਮੰਦਿਰ ਤੋ ਵਿਸ਼ਾਲ ਸ਼ੋਭਾ ਯਾਤਰਾ ਆਰੰਭ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੌਂਚੇ ਜਿੱਥੇ ਉਨ੍ਹਾ ਨੇ ਗੁਰੂ ਘਰ ਜਾਕੇ ਅਸ਼ੀਰਵਾਦ ਲਿਆ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਦਰਸ਼ਨ ਕੀਤੇ ਉਥੇ ਉਨ੍ਹਾ ਨੇ ਅੱਜ ਦਿਨ ਸਮੁੱਚੀ ਮਨੁੱਖਤਾ ਨੂੰ ਵਧਾਈ ਦਿੱਤੀ ਅਤੇ ਇਹ ਗੱਲ ਆਖੀ ਕੀ ਸਨੂੰ ਸਾਰੀਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਸਮੁੱਚੀ ਕਮੇਟੀ ਨੇ ਨਿੱਘਾ ਸੁਆਗਤ ਕੀਤਾ ਤੇ ਸਨਮਾਨ ਦਿੱਤਾ ਗਿਆ ਅੱਜ ਸੁਖਮਿੰਦਰ ਸਿੰਘ ਰਾਜਪਾਲ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਦੇ ਛੋਟੇ ਜੇਹਾ ਸੱਦੇ ਉੱਤੇ ਬਸਤੀਆਂ ਖੇਤਰ ਵਿੱਚ ਪੋਂਚ ਕੇ ਸ਼ੋਭਾ ਵਧਾਈ ਅੱਜ ਉਨ੍ਹਾ ਦੇ ਨਾਲ ਮਹਿੰਦਰ ਸਿੰਘ ਕੇਪੀ ਇਕਬਾਲ ਸਿੰਘ ਢੀਂਡਸਾ ਸੁਸ਼ੀਲ ਕੁਮਾਰ ਰਿੰਕੂ, ਸ਼ੀਤਲ ਅੰਗੁਰਾਲ, ਨਿਰਵੈਰ ਸਿੰਘ ਸਾਜਨ, ਲੱਕੀ ਮਲਹੋਤਰਾ ਯੋਗੇਸ਼ ਮਲਹੋਤਰਾ, ਅਮਨਦੀਪ ਸਿੰਘ ਬਾਜਵਾ, ਵਿਜੇ ਕੁਮਾਰ ਮੀਤਾ, ਮਨਪ੍ਰਰੀਤ ਸਿੰਘ ਪ੍ਰਿੰਸ, ਤੇ ਵੱਖ ਵੱਖ ਮੰਦਿਰਾਂ ਦੀਆਂ ਕਮੀਟੀਆ ਨੇ ਸਵਾਗਤ ਕੀਤਾ ਤੇ ਉਨ੍ਹਾ ਦਾ ਸਨਮਾਨ ਕੀਤਾ ਅੱਜ ਵਿਸ਼ੇਸ਼ ਤੌਰ ਤੇ ਪਾਰਟੀ ਬਾਜੀ ਤੋ ਉੱਪਰ ਉੱਠ ਕੇ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੇ ਸਵਾਗਤ ਕੀਤਾ ਅਤੇ ਸਾਬਕਾ ਐੱਮਐਲ ਸ਼ੀਤਲ ਅੰਗਰਾਲ ਨੇ ਵੀ ਸਵਾਗਤ ਤੇ ਸਨਮਾਨ ਕੀਤਾ ਗਿਆ!