Oplus_16908288

ਸੰਤ ਬਾਬਾ ਭਾਗ ਸਿੰਘ ਯੂਨੀਵਿਰਸਿਟੀ ਖਿਆਲਾ ਦੇ ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਅਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ,) ਉਪ-ਕੁਲਪਤੀ ਡਾ.ਵਿਜੈ ਧੀਰ, ਦੇ ਦਿਸ਼ਾ ਨਿਰਦੇਸ਼ ਤਹਿਤ ‘ਚੌਥਾ ਸਲਾਨਾ ਇਨਾਮ ਵੰਡ ਸਮਾਰੋਹ-2026 ਤੇ ਵਿਸਾਖੀ ਦਾ ਤਿਉਹਾਰ’ ਦਾ ਅਯੋਜਨ ਕੀਤਾ ਗਿਆ ।ਇਹ ਸਮਾਗਮ 10 ਅਪ੍ਰੈਲ 2026 ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।ਸਮਾਰੋਹ ਦੀ ਸ਼ੁਰੂਆਤ ਗੁਰਮਤਿ ਸ਼ਬਦ ਗਾਇਨ ਨਾਲ ਹੋਈ। ਇਸ ਤੋਂ ਬਾਅਦ ਸ਼ਮ੍ਹਾ ਰੌਸ਼ਨ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.ਵਿਜੈ ਧੀਰ ਨੇ ਆਪਣੇ ਸੰਬੋਧਨ ਵਿਚ ਆਏ ਹੋਏ ਮੁਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉੱਚੀ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਜੀਵਨ ਵਿੱਚ ਸਫਲਤਾ ਹਾਸਲ ਕਰਨ ਲਈ ਮਿਹਨਤ ਅਤੇ ਅਨੁਸ਼ਾਸਨ ਦੀ ਮਹੱਤਤਾ ਉਜਾਗਰ ਕੀਤੀ। ਇਸ ਮੌਕੇ ਉਨ੍ਹਾਂ ਨੇ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਣੇ ਸੱਭਿਆਚਾਰਕ ਮੁੱਲਾਂ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਵਿਸਾਖੀ ਸਮਾਰੋਹ ਵਿਚ ਮੁਖ ਮਹਿਮਾਨ ਮਾਨਯੋਗ ਸ੍ਰੀ ਰਾਜੀਵ ਕੁਮਾਰ, (ਡੀ.ਐਸ.ਪੀ. ਆਦਮਪੁਰ) ਤੇ ਇਨਾਮ ਵੰਡ ਸਮਾਰੋਹ ਵਿੱਚ ਮੁਖ ਮਹਿਮਾਨ ਮਾਨਯੋਗ ਡਾ. ਇਸ਼ਾਂਕ ਕੁਮਾਰ ਛੱਬੇਵਾਲ (ਐਮ.ਐਲ.ਏ. ) ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸ੍ਰੀ ਸੰਦੀਪ ਸੈਨੀ, ਚੇਅਰਮੈਨ, ਪੰਜਾਬ ਬੈਕਵਰਡ ਕਲਾਸਿਜ਼ ਲੈਂਡ ਡਿਵੈਲਪਮੈਂਟ ਐਂਡ ਫਾਇਨੈਂਸ ਕਾਰਪੋਰੇਸ਼ਨ (ਬੈਕਫਿਨਕੋ) ਡੀ.ਐਸ.ਪੀ. ਲਵਨੀਤ ਬੰਗਰ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਸਾਖੀ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਡਾ. ਗੁਰਮਾਣਿਕ ਕੌਰ (ਡਿਪਟੀ ਡੀਨ ਅਕਾਦਮਿਕਸ) ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਉੱਤੇ ਰੋਸ਼ਨੀ ਪਾਈ। ਇਸ ਸਮਾਗਮ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਇੰਸਟੀਚਿਊਟ ਦੇ 263 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। 8 ਵਿਦਿਆਰਥੀਆਂ ਨੂੰ ਰੋਲ ਆਫ਼ ਆਨਰਜ਼, ਖੇਡ ਵਿਭਾਗ ਦੇ 7 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕਲਰ ਅਵਾਰਡ, 13 ਅਧਿਆਪਕਾਂ ਨੂੰ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰਸਿੱਧ ਸ਼ਖਸੀਅਤਾਂ ਸੰਤ ਸਰਵਣ ਸਿੰਘ ਜੀ, ਸੰਤ ਜਨਕ ਸਿੰਘ ਜੀ, ਸ. ਅਮਰਜੀਤ ਸਿੰਘ, ਸ. ਕੁਲਵੰਤ ਸਿੰਘ, ਸ. ਜੋਗਿੰਦਰ ਸਿੰਘ ਅਜੜਾਮ, ਸ. ਮਨਪ੍ਰੀਤ ਸਿੰਘ, ਸ. ਹਰਜਿੰਦਰ ਸਿੰਘ ਅਜੜਾਮ ਅਤੇ ਵੱਖ-ਵੱਖ ਵਿਭਾਗਾਂ ਦੇ ਡੀਨ ਪੰਕਜ ਭਗਤ ਸ.ਨਵਦੀਪ ਸਿੰਘ ਅਤੇ ਸ. ਜੀਵਨਜੋਤ ਸਿੰਘ (ਸਹਾਇਕ ਡੀਨ ਅਕਾਦਮਿਕਸ), ਸ.ਰੂਪ ਸਿੰਘ (ਡਿਪਟੀ ਰਜਿਸਟਰਾਰ) ਡਾ. ਜਗਦੀਪ ਕੌਰ (ਡੀਨ ਯੂ.ਆਈ.ਈ.ਟੀ), ਡਾ. ਪੂਜਾ ਬਾਲੀ(ਡੀਨ ਯੂ.ਆਈ ਐਲ),ਡਾ. ਸ਼ਵੇਤਾ ਸਿੰਘ (ਡੀਨ ਯੂ.ਆਈ ਏ.ਐੱਚ.ਐੱਸ), ਡਾ. ਸ਼ਾਲੂ( ਅਡੀਸ਼ਨਲ ਡੀਨ ਐਫ.ਓ.ਏ), ਡਾ.ਅਨੀਲ, ਡਾ. ਨਿਰਮਲ ਕੌਰ (ਡਿਪਟੀ ਡੀਨ ਯੂ.ਆਈ ਸੀ.ਏ.ਆਈ.ਐੱਸ), ਡਾ. ਅਜੈ ਪਠਾਣੀਆ,(ਯੂ.ਆਈ ਸੀ ਐਮ) ਮੁਖੀ ਅਤੇ ਪ੍ਰੋਫ਼ੈਸਰ ਸਹਿਬਾਨ ਵੀ ਹਾਜ਼ਰ ਸਨ। ਇਹ ਸਮਾਗਮ ਸ੍ਰੀਮਤੀ ਸ਼ਾਇਨਾ ਪਰਮਾਰ (ਡਿਪਟੀ ਡਾਇਰੈਕਟਰ ਯੂਥ ਵੈਲਫੇਅਰ) ਦੀ ਨਿਗਰਾਨੀ ਹੇਠ ਹੋਇਆ ਜਿਸ ਵਿਚ ਡਾ.ਅਨੀਤਾ, ਡਾ. ਸਿਮ੍ਰਿਤੀ ਠਾਕੁਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਸਮਾਗਮ ਦੇ ਸਮਾਪਨ ‘ਤੇ ਰਜਿਸਟਰਾਰ ਰਜਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਮੰਗਲਮਈ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।