
ਜਲੰਧਰ, 15 ਮਈ – ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਧੜੱਲੇਦਾਰ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਨਵੇ ਦਫਤਰ ਦਾ ਗੁਰੂ ਰਵਿਦਾਸ ਜੀ ਚੌਂਕ ਨੇੜੇ ਉਦਘਾਟਨ ਕੀਤਾ ਗਿਆ | ਇਸ ਮੌਕੇ ਪੂਰੀ ਮਰਿਆਦਾ ਨਾਲ ਪਹਿਲਾਂ ਅਰਦਾਸ ਕੀਤੀ ਗਈ ਤੇ ਫਿਰ ਕੈਬਨਿਟ ਮੰਤਰੀ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ ਤੇ ਹੋਰ ਸੀਨੀਅਰ ਆਗੂਆਂ ਵੱਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ |
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਵਨ ਟੀਨੂੰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲਗਾਤਾਰ ਜਿੱਤ ਵੱਲ ਵੱਧਦੇ ਦੇਖ ਕੇ ਕਾਂਗਰਸ ਤੇ ਅਕਾਲੀ ਦਲ ਇਕਮਿਕ ਹੋ ਗਏ ਹਨ | ਜਿਸ ਦਾ ਸਬੂਤ ਚਰਨਜੀਤ ਸਿੰਘ ਚੰਨੀ ਦੀ ਘਿਨਾਉਣੀ ਮਾਨਸਿਕਤਾ ਨੂੰ ਦਰਸਾਉਂਦੀ ਵੀਡੀਓ ਹੈ, ਜਿਸ ਬਾਰੇ ਪਹਿਲਾਂ ਅਕਾਲੀ ਆਗੂਆਂ ਨੇ ਹੀ ਸਖਤ ਬਿਆਨ ਦਿਤੇ ਤੇ ਹੁਣ ਚੋਣਾਂ ਦੌਰਾਨ ਆਪ ਦੀ ਚੜਤ ਦੇਖਦਿਆਂ ਦੋਵੇਂ ਕਾਂਗਰਸ ਤੇ ਅਕਾਲੀ ਦਲ ਇਕਮਿਕ ਹੋ ਗਏ ਹਨ | ਪਵਨ ਟੀਨੂੰ ਨੇ ਵਿਰੋਧੀਆਂ ਵੱਲੋਂ ਨਸ਼ਿਆਂ ਸਬੰਧੀ ਕੀਤੀ ਬਿਆਨਬਾਜੀ ਦਾ ਨੋਟਿਸ ਲੈਂਦੇ ਹੋਏ ਕਿਹਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ ਕੇ ਨਸ਼ਿਆਂ ਖਿਲਾਫ ਸੰਘਰਸ਼ ਵਿਢਣ ਦੀ ਸਟੇਜ ਉਤੇ ਸੌਂਹ ਲਈ ਸੀ ਉਦੋਂ ਚੰਨੀ ਵੀ ਉਸੇ ਸਟੇਜ ਉਤੇ ਸੀ, ਪਰ ਚੋਣਾਂ ਜਿੱਤਣ ਪਿਛੋਂ ਨਾ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਨਾ ਹੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਕੋਈ ਸਖਤ ਕਾਰਵਾਈ ਕੀਤੀ ਸਗੋਂ ਰੱਜ ਕੇ ਭਿ੍ਸ਼ਟਾਚਾਰ ਕੀਤਾ |
ਪਵਨ ਟੀਨੂੰ ਨੇ ਦਾਅਵੇ ਨਾਲ ਕਿਹਾ ਕਿ ਨਸ਼ਿਆਂ ਤੇ ਭਿ੍ਸ਼ਟਾਚਾਰ ਦੇ ਖਿਲਾਫ ਸਖਤ ਕਾਰਵਾਈ ਤਾਂ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਕੀਤੀ ਹੈ, ਵੱਡੇ ਵੱਡੇ ਲੀਡਰ ਜਿਨ੍ਹਾਂ ਖਿਲਾਫ ਇਹੋ ਜਿਹੇ ਦੋਸ਼ ਸਨ, ਉਹ ਨੂੰ ਸੀਖਾਂ ਪਿਛੇ ਭੇਜਿਆ ਗਿਆ ਹੈ | ਪਵਨ ਟੀਨੂੰ ਨੇ ਯਕੀਨ ਦਿਵਾਇਆ ਕਿ ਜਨਤਾ ਜਨਾਰਦਨ ਦੇ ਅਸ਼ੀਰਵਾਦ ਨਾਲ ਜਿੱਤਣ ਪਿਛੋਂ ਉਹ ਜਲੰਧਰ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਵਾਉਣਗੇ |
ਇਸ ਮੌਕੇ ਅਸ਼ਵਨੀ ਅਗਰਵਾਲ ਇੰਚਾਰਜ ਲੋਕ ਸਭਾ ਜਲੰਧਰ, ਅੰਮਿ੍ਤਪਾਲ ਸਿੰਘ ਜਿਲ੍ਹਾ ਪ੍ਰਧਾਨ ਸ਼ਹਿਰੀ, ਸਟੀਫਨ ਕਲੇਰ ਜਿਲ੍ਹਾ ਪ੍ਰਧਾਨ ਦਿਹਾਤੀ, ਗੁਰਿੰਦਰ ਸਿੰਘ ਸ਼ੇਰਗਿੱਲ ਸਕੱਤਰ ਸ਼ਹਿਰੀ, ਮੰਗਲ ਸਿੰਘ ਬਾਸੀ ਚੇਅਰਮੈਨ ਪੰਜਾਬ ਐਗਰੋ, ਬਾਰੀ ਸਲਮਾਨੀ ਚੇਅਰਮੈਨ ਮਿਨਾਰਿਟੀ ਵਿੰਗ, ਰਾਜਵਿੰਦਰ ਕੌਰ ਇੰਚਾਰਜ ਹਲਕਾ ਜਲੰਧਰ ਕੈਂਟ, ਮੋਹਿੰਦਰ ਭਗਤ ਇੰਚਾਰਜ ਹਲਕਾ ਜਲੰਧਰ ਪੱਛਮੀ, ਦਿਨੇਸ਼ ਢੱਲ ਇੰਚਾਰਜ ਹਲਕਾ ਜਲੰਧਰ ਉਤਰੀ, ਪਿ੍ੰਸੀਪਲ ਪ੍ਰੇਮ ਕੁਮਾਰ ਇੰਚਾਰਜ ਹਲਕਾ ਫਿਲੌਰ, ਜੀਤ ਲਾਲ ਭੱਟੀ ਇੰਚਾਰਜ ਹਲਕਾ ਆਦਮਪੁਰ, ਆਤਮਪ੍ਰਕਾਸ਼ ਸਿੰਘ ਬੱਬਲੂ ਸੂਬਾ ਸੰਯੁਕਤ ਸਕੱਤਰ,ਸੰਜੀਵ ਭਗਤ ਜਿਲ੍ਹਾ ਮੀਡੀਆ ਇੰਚਾਰਜ, ਗੁਰਪ੍ਰੀਤ ਕੌਰ ਜਿਲ੍ਹਾ ਮਹਿਲਾ ਵਿੰਗ, ਗੁਰਨਾਮ ਸਿੰਘ, ਰੋਬਿਨ ਸਾਪਲਾ ਤੇ ਕਈ ਹੋਰ ਸੀਨੀਅਰ ਆਗੂਆਂ ਨੇ ਇਸ ਮੌਕੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ |
ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਮੇਜਰ ਕੁਲਵਿੰਦਰ ਸਿੰਘ, ਐਡਵੋਕੇਟ ਜੇ ਪੀ ਸਿੰਘ, ਬਲਵਿੰਦਰ ਸਿੰਘ ਸਰਪੰਚ ਮੈਮੋਵਾਲ ਮਾਹਲਾਂ, ਰਜਨੀਸ਼ ਸੰਧੂ ਸਲੈਚਾਂ ਸ਼ਾਹਕੋਟ, ਜਸਪਾਲ ਸਿੰਘ ਨਿਹਾਲੂਵਾਲ ਸਾਬਕਾ ਸਰਪੰਚ, ਗੁਰਮੁੱਖ ਸਿੰਘ ਰਾਮਾ ਮੰਡੀ, ਸਤਪਾਲ ਸਿੰਘ ਸੇਵਾਮੁਕਤ ਡੀਐਸਪੀ, ਬਲਵੰਤ ਸਿੰਘ, ਕਰਮਜੋਤ ਸਿੰਘ ਪ੍ਰਾਪਟੀ ਡੀਲਰ, ਪਿ੍ੰਸ ਗੁਪਤਾ ਆਪਣੇ ਬਹੁਤ ਸਾਰੇ ਹਿਮਾਇਤੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ |
ਇਸ ਉਪ੍ਰੰਤ ਪਿੰਡ ਬਿਨਪਾਲਕੇ, ਹਲਕਾ ਆਦਮਪੁਰ ਵਿੱਚ ਬਾਜੀਗਰ ਭਾਈਚਾਰੇ ਵੱਲੋਂ ਭਰਵਾਂ ਇਕੱਠ ਕਰਕੇ ਆਮ ਆਦਮੀ ਪਾਰਟੀ ਲਈ ਜੂਝਣ ਦਾ ਪ੍ਰਣ ਲਿਆ ਗਿਆ | ਪਵਨ ਟੀਨੂੰ ਨੇ ਉਨ੍ਹਾਂ ਦਾ ਸਤਿਕਾਰ ਕਰਦਿਆਂ ਕਿਹਾ ਕਿ ਉਹ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਹ ਇਨ੍ਹਾਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਉਨ੍ਹਾਂ ਕਿਹਾ ਕਿ ਕਿਰਤੀਆਂ ਦਾ ਜੋਸ਼ ਹੀ ‘ਆਪ’ ਦੀ ਤਾਕਤ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਜੀਤ ਲਾਲ ਭੱਟੀ, ਚੇਅਰਮੈਨ ਸਰਵਣ ਸਿੰਘ ਭੱਟੀ, ਪ੍ਰਧਾਨ ਜਨਕ ਰਾਜ, ਜਨਰਲ ਸਕੱਤਰ ਸਤਪਾਲ, ਵਾਇਸ ਚੇਅਰਮੈਨ ਪਰਮਜੀਤ ਸਿੰਘ, ਬਿਸ਼ਨ ਕੁਮਾਰ ਸਾਂਝਾ ਮੋਰਚਾ ਪੰਜਾਬ, ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਭੁਪਿੰਦਰ ਸਿੰਘ ਖਜਾਨਚੀ, ਇੰਸ: ਹਰਭਜਨ ਸਿੰਘ ਸਨੇਚਾ, ਜਸਦਿਆਲ ਸਿੰਘ, ਨਰਿੰਦਰ ਸਿੰਘ ਨੰਦੀ, ਸਤਨਾਮ ਸਿੰਘ ਮਾਨਕੋਟੀਆ, ਮਦਨ ਲਾਲ ਬਲਾਕ ਪ੍ਰਧਾਨ ਤੇ ਹੋਰ ਸਖਸ਼ੀਅਤਾਂ ਹਾਜਰ ਸਨ |
ਇਸੇ ਤਰ੍ਹਾਂ ਅਲਾਵਲਪੁਰ ਵਿੱਚ ਬੀਤੀ ਰਾਤ ਹੀ ਮਿਨਾਰਿਟੀ ਸੈਲ ਦੇ ਚੇਅਰਮੈਨ ਸਲਮਾਨ ਬਾਰੀ, ਹਾਜੀ ਬਸ਼ੀਰ, ਹਾਜੀ ਕਮਾਲਦੀਨ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਵੱਡਾ ਇਕੱਠ ਕਰਕੇ ਆਮ ਆਦਮੀ ਪਾਰਟੀ ਦੀ ਹਿਮਾਇਤ ਦਾ ਐਲਾਨ ਕੀਤਾ |
ਬੀਤੀ ਰਾਤ ਅਲਾਵਲਪੁਰ ਵਿੱਚ ਹੀ ਜੀਤ ਲਾਲ ਭੱਟੀ ਹਲਕਾ ਇੰਚਾਰਜ ਦੀ ਅਗਵਾਈ ਹੇਠ ਜਸਵੀਰ ਕੌਰ ਕੌਂਸਲਰ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ, ਸੁਖਬੀਰ ਕੁਮਾਰ ਸਾਬਕਾ ਕੌਂਸਲਰ, ਸੰਜੀਵ ਮਿੰਟੂ ਸਾਬਕਾ ਕੌਂਸਲਰ, ਹੰਸ ਰਾਜ ਭੈਰੋ ਆਦਿ ਆਗੂ ਅਕਾਲੀ ਦਲ ਛੱਡ ਕੇ ਅਤੇ ਰਾਮ ਰਤਨ ਪੱਪੀ ਸਾਬਕਾ ਕੌਂਸਲਰ ਬਸਪਾ ਛੱਡ ਕੇ ਅਤੇ ਵਿਨੋਦ ਕੁਮਾਰ ਸਾਬਕਾ ਕੌਂਸਲਰ ਕਾਂਗਰਸ ਛੱਡ ਕੇ ਆਪਣੇ ਹਿਮਾਇਤੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ | ਪਵਨ ਟੀਨੂੰ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਯਕੀਨ ਦਿਵਾਇਆ ਕਿ ਉਨ੍ਹਾਂ ਦਾ ਪਾਰਟੀ ਵਿੱਚ ਹਰ ਤਰ੍ਹਾਂ ਨਾਲ ਸਤਿਕਾਰ ਕੀਤਾ ਜਾਏਗਾ |