
ਪੰਜਾਬ ਸਰਕਾਰ ਦੇ ਯੁਵਕ ਮਾਮਲੇ ਵਿਭਾਗ ਵੱਲੋਂ ਜੁਲਾਈ, 2024 ਵਿੱਚ ਲਗਾਏ ਗਏ ਐਡਵੈਂਚਰ ਕੈਂਪ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੇ 03 ਐਨ.ਐਸ.ਐਸ. ਵਲੰਟੀਅਰਾਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਉਨ੍ਹਾਂ ਦੇ ਸਮੁੱਚੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਵਿਦਿਆਰਥੀਆਂ ਦੀ ਸਹਿਣਸ਼ੀਲਤਾ, ਟੀਮ ਭਾਵਨਾ ਅਤੇ ਅਨੁਸ਼ਾਸਨ ਦੀ ਪਰਖ ਕਰਦੇ ਹਨ। ਪ੍ਰੋ. ਸਤਪਾਲ ਸਿੰਘ, ਕੋਆਰਡੀਨੇਟਰ, ਯੁਵਕ ਸੇਵਾਵਾਂ, ਲਾਇਲਪੁਰ ਖ਼ਾਲਸਾ ਕਾਲਜ ਨੇ ਦੱਸਿਆ ਕਿ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਐਂਡ ਅਲਾਈਡ ਸਪੋਰਟਸ, ਮਨਾਲੀ ਵਿਖੇ 10 ਰੋਜ਼ਾ ਐਡਵੈਂਚਰ ਕੈਂਪ ਵਿੱਚ 03 ਵਿਦਿਆਰਥੀਆਂ ਦੇਵ ਅੰਸ਼ (ਬੀ.ਏ.), ਰੋਮੀ ਪਾਲ (ਬੀ.ਬੀ.ਏ.) ਅਤੇ ਆਸ਼ੀਸ਼ (ਬੀ.ਸੀ.ਏ.) ਨੇ ਭਾਗ ਲਿਆ ਅਤੇ ਪਰਬਤਾਰੋਹ, ਟ੍ਰੈਕਿੰਗ, ਰੈਪਲਿੰਗ, ਨੇਵੀਗੇਸ਼ਨ, ਰਿਵਰ ਕਰਾਸਿੰਗ, ਡਿਜ਼ਾਸਟਰ ਮੈਨੇਜਮੈਂਟ, ਟੈਂਟ ਪਿਚਿੰਗ ਆਦਿ ਦੇ ਤਕਨੀਕੀ ਅਤੇ ਜੀਵਨ ਹੁਨਰ ਸਿੱਖੇ। ਵਲੰਟੀਅਰਾਂ ਨੇ ਅਜਿਹਾ ਪਲੇਟਫਾਰਮ ਪ੍ਰਦਾਨ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਪੰਜਾਬ, ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ, ਪ੍ਰਿੰਸੀਪਲ ਅਤੇ ਯੁਵਕ ਸੇਵਾਵਾਂ ਕੇਂਦਰ ਐਲਕੇਸੀ ਦਾ ਧੰਨਵਾਦ ਕੀਤਾ