ਫ਼ਗਵਾੜਾ 25 ਮਾਰਚ (ਸ਼ਿਵ ਕੌੜਾ) ਇੰਡੇ-ਔਸ ਸੀਨੀਅਰ ਸਿਟੀਜ਼ਨ ਕਲੱਬ ਇੰਨਕਾਰਪੋਰੇਟਡ, ਟਰੁਗਨੀਨਾ ਦੇ ਮੈਂਬਰਾਂ ਨੇ ਆਪਣੀ ਹਫਤਾਵਾਰੀ ਇਕੱਤਰਤਾ ਵਿਚ ਸ਼ਹੀਦ ਭਗਤ ਸਿੰਘ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਕਲੱਬ ਦੀ ਉਪ- ਪ੍ਰਧਾਨ ਬਿਮਲਾ ਦੇਵੀ ਨੇ ਸਭ ਦੇ ਭਲੇ ਲਈ ਪ੍ਰਾਰਥਨਾ ਗਾ ਕੇ ਸੁਣਾਈ। ਜਨ: ਸਕੱਤਰ ਦਇਆ ਸਿੰਘ ਨੇ ਭਗਤ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼ਰਧਾਂਜਲੀ ਵਜੋਂ ਹਰ ਮੈਂਬਰ ਨੇ ਸ਼ਹੀਦ ਭਗਤ ਸਿੰਘ ਦੀ ਫੋਟੋ ਉਤੇ ਫੁੱਲ ਭੇਂਟ ਕੀਤੇ।ਕ੍ਰਿਸ਼ਨ ਪਾਲ ਚੌਹਾਨ ਨੇ ਦੱਸਿਆ ਕਿ ਜਿਥੇ ਜਿਥੇ ਪੰਜਾਬੀ ਹਨ ਉਥੇ ਉਥੇ ਸ਼ਹੀਦ ਭਗਤ ਸਿੰਘ ਨੂੰ ਪੂਰੀ ਦੁਨੀਆਂ ਉਤੇ ਯਾਦ ਕੀਤਾ ਜਾਂਦਾ ਹੈ।ਸ੍ਰੀਮਤੀ ਸੁਮਨ ਬਜਾਜ ਨੇ ਗੀਤ “ਮੇਰਾ ਰੰਗ ਦੇ ਬਸੰਤੀ ਚੋਲਾ” ਬੜੇ ਭਾਵੁਕ ਅੰਦਾਜ਼ ਵਿਚ ਗਾਇਆ।ਹਰੀ ਚੰਦ ਨੇ ਸ਼ਹੀਦ ਭਗਤ ਸਿੰਘ ਦੇ ਨਾਲ ਜੁੜੀਆਂ ਘਟਨਾਵਾਂ ਦਾ ਜਿਕਰ ਬੜੇ ਸੋਹਣੇ ਵਿਸਥਾਰ ਨਾਲ ਕੀਤਾ।ਮਨਜੀਤ ਕੌਰ ਰੰਧਾਵਾ ਨੇ ਦੇਸ਼ ਭਗਤੀ ਦਾ ਸੋਹਣਾ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਗੁਰਦਰਸ਼ਨ ਸਿੰਘ ਮਾਵੀ ਨੇ ਆਪਣੀ ਕਵਿਤਾ ਰਾਹੀਂ ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਦੀ ਬਾਤ ਪਾਈ।ਇੰਦਰਜੀਤ ਨਈਅਰ ਨੇ ਵਜਦ ਵਿਚ ਆ ਕੇ ਦੇਸ਼ ਪ੍ਰੇਮ ਦਾ ਖੂਬਸੂਰਤ ਗੀਤ ਪੇਸ਼ ਕੀਤਾ।ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਸੁਲਝੇ ਹੋਏ ਢੰਗ ਨਾਲ ਕੀਤਾ।ਅਖੀਰ ਵਿਚ ਦਇਆ ਸਿੰਘ ਨੇ ਅਗਲੇ ਹਫਤੇ ਦੇ ਪ੍ਰੋਗਰਾਮ ਬਾਰੇ ਦੱਸਿਆ ਅਤੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਬੀ.ਅਮਰ ਮਰਵਾਹਾ,ਚਰਨਜੀਤ ਸਿੰਘ,ਆਰ.ਐੱਸ.ਜੰਮੂ,ਸੁਖਜੀਤ ਸਿੰਘ,ਹਰਜਿੰਦਰ ਸਿੰਘ,ਜੱਸਾ ਸਿੰਘ,ਸੰਤੋਖ ਸਿੰਘ,ਕਿਰਪਾਲ ਸਿੰਘ,ਗੁਰਦੇਵ ਸਿੰਘ,ਤੇਜ ਪ੍ਰਤਾਪ ਸਿੰਘ,ਦਵਿੰਦਰ ਕੌਰ,ਗੁਰਦੀਸ਼ ਕੌਰ,ਕੁਲਵੰਤ ਕੌਰ,ਜਸਵਿੰਦਰ ਕੌਰ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।