
ਜਲੰਧਰ :- ਪਿਛਲੇ ਦਿਨੀ ਹਰਿਆਣੇ ਵਿੱਚ ਇੱਕ ਬੱਚੇ ਨੂੰ ਕੜਾ ਪਾ ਕੇ ਪੇਪਰ ਦੇਣ ਤੋਂ ਰੋਕਿਆ ਗਿਆ । ਅੱਜ ਰਾਜਸਥਾਨ ਵਿੱਚ ਇੱਕ ਸਿੱਖ ਅੰਮ੍ਰਿਤਧਾਰੀ ਬੱਚੀ ਨੂੰ ਸਿਵਿਲ ਜੱਜ ਦਾ ਪੇਪਰ ਦੇਣ ਤੋਂ ਇਸ ਲਈ ਰੋਕਿਆ ਗਿਆ, ਕਿਉਂਕਿ ਉਸਨੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਸ੍ਰੀ ਸਾਹਿਬ ਅਤੇ ਕੜਾ ਉਤਾਰਨ ਤੋਂ ਨਾ ਕਰ ਦਿੱਤਾ ,ਅਤੇ ਪ੍ਰਬੰਧਕਾਂ ਵੱਲੋਂ ਇਹ ਕਿਹਾ ਕਿ ਕੁਝ ਹੋਰ ਬੱਚੇ ਵੀ ਸ਼੍ਰੀ ਸਾਹਿਬ ਅਤੇ ਕੜਾ ਉਤਾਰ ਕੇ ਪੇਪਰ ਦੇਣ ਅੰਦਰ ਗਏ ਹਨ, ਤੂੰ ਵੀ ਕਕਾਰ ਉਤਾਰ ਕੇ ਪੇਪਰ ਦੇਣ ਜਾ ਸਕਦੀ ਹੈ। ਅਜਿਹੀਆਂ ਘਟਨਾਵਾਂ ਆਏ ਦਿਨ ਸਿੱਖ ਕੌਮ ਨਾਲ ਹੁੰਦੀਆਂ ਰਹਿੰਦੀਆਂ ਹਨ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਜਡਾ , ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ, ਵਿੱਕੀ ਸਿੰਘ ਖਾਲਸਾ, ਹਰਪਾਲ ਸਿੰਘ (ਪਾਲੀ ਚੱਡਾ), ਤੇ ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਇਹ ਸਿਰਫ ਲੋਹੇ ਦੀ ਬਣੀਆ ਵਸਤਾਂ ਨਹੀਂ ਹਨ। ਇਹ ਦਸ਼ਮੇਸ਼ ਪਿਤਾ ਵੱਲੋਂ ਬਖਸ਼ੀਆਂ ਰਹਿਮਤਾਂ ਹਨ ।ਦੇਸ਼ ਵਿੱਚ ਸਿੱਖਾਂ ਵਿਰੁੱਧ ਨਫਰਤੀ ਵਰਤਾਰਾ ਚੱਲ ਰਿਹਾ ਹੈ। ਬਿਪਰਵਾਦੀ ਤਾਕਤਾਂ ਸਿੱਖਾਂ ਨੂੰ ਕੱਕਾਰਾ ਤੋਂ ਰਹਿਤ ਕਰਨ ਦੀਆਂ ਸਾਜਿਸ਼ਾਂ ਘੜ ਰਹੀਆਂ ਹਨ। ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦੇ ਹਨ, ਪਰ ਦਸ਼ਮੇਸ਼ ਪਿਤਾ ਦੁਆਰਾ ਬਖਸ਼ੀਆਂ ਨਿਸ਼ਾਨੀਆਂ ਨੂੰ ਸਰੀਰ ਤੋਂ ਅਲੱਗ ਕਰਨਾ ਬਰਦਾਸ਼ਤ ਨਹੀਂ ਕਰ ਸਕਦੇ ।ਇਸ ਲਈ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਿਆ ਅਸੀਂ ਜਾਵਾਂਗੇ। ਸਿੱਖ ਆਗੂਆਂ ਨੇ ਸਮੁੱਚੀ ਸਿੱਖ ਲੀਡਰਸ਼ਿਪ ਭਾਵੇਂ ਉਹ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਨੂੰ ਇਸ ਸੰਬੰਧ ਵਿੱਚ ਸਖਤ ਤੋਂ ਸਖਤ ਸਟੈਂਡ ਲੈਣਾ ਚਾਹੀਦਾ ਹੈ। ਨਹੀਂ ਤਾਂ ਇਹ ਵਿਪਰਵਾਦੀ ਸ਼ਕਤੀਆਂ ਦਾ ਹੌਸਲਾ ਹੋਰ ਵੀ ਵੱਧ ਜਾਵੇਗਾ। ਇਨਾਂ ਲੋਕਾਂ ਦੀਆਂ ਸਾਜ਼ਿਸ਼ਾਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇ ਐਸ ਬੱਗਾ,ਸਤਪਾਲ ਸਿੰਘ ਸਿਦਕੀ, ਪਰਮਵੀਰ ਸਿੰਘ ਪਿੰਕਾ,ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ,ਚੰਨੀ ਕਾਲੜਾ , ਮਨਵਿੰਦਰ ਸਿੰਘ ਭਾਟੀਆ , ਜਤਿੰਦਰ ਸਿੰਘ ਸੋਨੂ ,ਬਬਜੋਤ ਸਿੰਘ ਗੁਰਨਾਮ ਸਿੰਘ ,ਪਰਮਵੀਰ ਸਿੰਘ ਤਰਲੋਚਨ ਸਿੰਘ ਭਸੀਨ ਆਦੀ ਹਾਜ਼ਰ ਸਨ