ਪ੍ਰਿੰਸਿਪਲ ਡਾ. ਜਗਰੂਪ ਸਿੰਘ ਦੀ ਅਗਵਾਈ ਅਤੇ ਮੈਡਮ ਪ੍ਰੀਤ ਕੰਵਲ, ਇੰਚਾਰਜ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੀ ਮਾਹਰ ਰਾਹਨੁਮਾਈ ਹੇਠ, ਇੱਕ ਆਨਲਾਈਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਇੰਜ. ਅਮਰਦੇਵ ਸਿੰਘ, ਅਸਿਸਟੈਂਟ ਪ੍ਰੋਫੈਸਰ, EDIC ਵਿਭਾਗ, NITTR ਚੰਡੀਗੜ੍ਹ, ਵੱਲੋਂ ਆਪਣੇ ਤਕਨੀਕੀ ਗਿਆਨ ਅਤੇ ਅਨੁਭਵ ਨੂੰ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। ਮੈਡਮ ਮਨਿੰਦਰ ਕੌਰ ਵੱਲੋਂ ਮਹਿਮਾਨ ਦਾ ਉਤਸ਼ਾਹਪੂਰਵਕ ਸੁਆਗਤ ਕੀਤਾ ਗਿਆ। ਇੰਜ. ਅਮਰਦੇਵ ਸਿੰਘ ਨੇ ਆਪਣੇ ਸੈਮੀਨਾਰ ਵਿਚ ਇਹ ਜ਼ੋਰ ਦਿੱਤਾ ਕਿ ਨਵੀਂ ਤਕਨਾਲੋਜੀ ਕਿਸ ਤਰ੍ਹਾਂ ਨਵੀਨਤਾ ਅਤੇ ਉਦਯਮੀ ਸੋਚ ਨੂੰ ਜਨਮ ਦੇ ਸਕਦੀ ਹੈ। ਉਨ੍ਹਾਂ ਨੇ ਇਹ ਵੀ ਸਮਝਾਇਆ ਕਿ ਇੱਕ ਸਧਾਰਣ ਲਿਖਣ ਵਾਲੀ ਕਲਮ ਵੀ, ਜੇਕਰ ਰਚਨਾਤਮਕਤਾ ਅਤੇ ਉਦਯਮੀ ਸੋਚ ਨਾਲ ਦੇਖੀ ਜਾਵੇ, ਤਾਂ ਇੱਕ ਨਵੇਂ ਕਾਰੋਬਾਰ ਦਾ ਆਧਾਰ ਬਣ ਸਕਦੀ ਹੈ।ਉਨ੍ਹਾਂ ਨੇ ਇਹ ਵੀ ਦਰਸਾਇਆ ਕਿ ਇੱਕ ਆਈਡੀਆ ਨੂੰ ਉਦਯੋਗੀ ਪੱਧਰ ‘ਤੇ ਪੇਟੈਂਟਿੰਗ ਅਤੇ ਤਕਨਾਲੋਜੀ ਟ੍ਰਾਂਸਫਰ ਰਾਹੀਂ ਕਿਵੇਂ ਲਿਆਂਦਾ ਜਾ ਸਕਦਾ ਹੈ । ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ MSME, IPR ਅਤੇ ਪੇਟੈਂਟ ਫਾਈਲਿੰਗ ਵਰਗੀਆਂ ਸਹਾਇਕ ਸਕੀਮਾਂ ਦੀ ਜਾਣਕਾਰੀ ਦੇਣਾ ਸੀ, ਤਾਂ ਜੋ ਉਹ ਆਪਣੇ ਆਮ ਆਈਡੀਆ ਨੂੰ ਆਰਥਿਕ ਰੂਪ ਵਿੱਚ ਲਾਭਕਾਰੀ ਅਤੇ ਉਦਯੋਗ-ਉਪਯੋਗੀ ਬਣਾ ਸਕਣ।ਇਸ ਦੌਰਾਨ ਇੰਜ. ਅਮਰਦੇਵ ਨੇ ਵਿਦਿਆਰਥੀਆਂ ਦੀਆਂ ਹਰ ਇਕ ਸ਼ੰਕਾ ਨੂੰ ਧੀਰਜ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਹੱਲ-ਅਧਾਰਿਤ ਸਲਾਹ ਦਿੱਤੀ।ਸੈਮੀਨਾਰ ਦੇ ਅੰਤ ਵਿੱਚ ਮੈਡਮ ਪ੍ਰੀਤ ਕੰਵਲ ਅਤੇ ਹੋਰ ਫੈਕਲਟੀ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਸ੍ਰੀ. ਪ੍ਰਿੰਸ ਮਦਾਨ (ਲੈਕਚਰਾਰ ECE), ਸ੍ਰੀ. ਮਨੀਸ਼ ਸਚਦੇਵਾ (ਲੈਕਚਰਾਰ ECE), ਮੈਡਮ ਮਨਿੰਦਰ ਕੌਰ, ਮੈਡਮ ਦੇਵਿਕਾ (ਲੈਕਚਰਾਰ ECE) ਵੀ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।