
7 ਅਗਸਤ 2025 ਦਿਨ ਵੀਰਵਾਰ ਨੂੰ ਪ੍ਰੈੱਸ ਕਲੱਬ ਜਲੰਧਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਕਰਦਿਆਂ ਇਹ ਖੁਸ਼ੀ ਲੈ ਰਹੇ ਹਾਂ ਕਿ ਅੱਜ ਦੇ ਹਾਲਾਤਾਂ ਦੇ ਦਰਦ ਨੂੰ ਸੰਗੀਤਕ ਰੂਪ ਵਿਚ ਬਿਆਨ ਕਰਦਾ ਗੀਤ ‘ਟੁੱਟੀਆਂ ਤੰਦਾਂ’ ਪੰਜਾਬੀ ਸਰੋਤਿਆਂ ਦੀ ਕਚਿਹਰੀ ਵਿਚ ਲੈ ਕੇ ਪੇਸ਼ ਹੋਏ ਹਾਂ।ਗੀਤ ਨੂੰ ਸੁਰੀਲੇ ਅੰਦਾਜ਼ ਅਤੇ ਮਿੱਠੀ ਅਵਾਜ਼ ਵਿਚ ਗਾਇਕ ਕੁਲਵਿੰਦਰ ਕਿੰਦਾ ਨੇ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੈ। ਆਰ.ਜੇ. ਬੀਟਸ ਅਤੇ ਰਾਮ ਭੋਗਪੁਰੀਆਂ ਯੂ.ਐੱਸ.ਏ. ਦੀ ਪੇਸ਼ਕਸ਼ ਵਿਚ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਰੋਮੀ ਬੈਂਸ ਨੇ ਬਹੁਤ ਹੀ ਖੂਬਸੂਰਤੀ ਨਾਲ ਲਿਖੇ ਹਨ, ਸੰਗੀਤ ਸਾਹਿਬ ਹੀਰਾ ਨੇ ਬਹੁਤ ਹੀ ਮਧੁਰ ਧੁਨਾ ਤਿਆਰ ਕਰ ਕੇ ਦਿੱਤਾ ਹੈ।ਵੀਡੀਓ ਫਿਲਮਾਂਕਣ ਮੁਨੀਸ਼ ਸ਼ਰਮਾ ਨੇ ਬਹੁਤ ਹੀ ਉੱਤਮ ਢੰਗ ਨਾਲ ਕੀਤਾ ਹੈ ਜਿਸ ਵਿਚ ਉਹਨਾਂ ਗੀਤਾਂ ਦੇ ਬੋਲਾਂ ਦੇ ਇੰਨ ਬਿੰਨ ਕਹਾਣੀ ਤਿਆਰ ਕਰ ਕੇ ਗੀਤ ਨੂੰ ਫਿਲਮਾਇਆ ਹੈ। ਇਹ ਗੀਤ ਪੰਜਾਬ ਦੀ ਇਕ ਕੌੜੀ ਸੱਚਾਈ ਨੂੰ ਬਿਆਨ ਕਰਦਾ ਹੈ।ਇਹ ਸਭ ਦੇ ਸਾਹਮਣੇ ਹੀ ਹੈ ਕਿ ਆਈਲੈੱਟਸ ਦੇ ਚੱਕਰ ਨੇ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਵਿਚੋਂ ਵਿਦੇਸ਼ਾਂ ਵੱਲ ਹਿਜਰਤ ਕਰਨ ਲਈ ਭਰਮਾਇਆ ਹੈ। ਇਸ ਕਾਰਨ ਪੰਜਾਬ ਦੇ ਪਿੰਡਾਂ ਵਿਚ ਰੌਣਕਾਂ ਵੀ ਘਟ ਗਈਆਂ ਤੇ ਦੂਜੇ ਪਾਸੇ ਵਿਦੇਸ਼ਾਂ ਵਿਚ ਜਾ ਕੇ ਬੱਚੇ ਤੰਗੀਆਂ ਤੁਰਸ਼ੀਆਂ ਦੇ ਸ਼ਿਕਾਰ ਹੋ ਰਹੇ ਹਨ। ਨਵੀਂ ਪੀੜ੍ਹੀ ਨੂੰ ਸੇਧ ਦੇਣ ਵਾਲਾ ਇਹ ਗੀਤ ਹਰ ਇਕ ਨੂੰ ਸੁਣਨਾ ਵੀ ਚਾਹੀਦਾ ਹੈ ਅਤੇ ਇਕ ਦੂਜੇ ਨਾਲ ਸਾਂਝਾ ਵੀ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦੇ ਯੁੱਗ ਵਿਚ ਜਿੱਥੇ ਗਾਲਾਂ ਅਤੇ ਨਫ਼ਰਤੀ ਸ਼ਬਦਾਂ ਦੀ ਭਰਮਾਰ ਹੈ ਉੱਥੇ ਸੇਧ ਦੇਣ ਵਾਲੇ ਗੀਤਾਂ ਦੀ ਵੀ ਆਪਣੀ ਮਹੱਤਤਾ ਕਾਇਮ ਕੀਤੀ ਜਾਣੀ ਬਣਦੀ ਹੈ।ਆਪ ਸਭ ਮੀਡੀਆ ਵਾਲੇ ਸਾਥੀਆਂ ਤੋਂ ਇਸ ਸਹਿਯੋਗ ਦੇ ਆਸ ਕਰਦੇ ਹਾਂ ਕਿ ਆਪ ਜੀ ਸਮਾਜ ਸੁਧਾਰਕ ਗੀਤਾਂ ਨੂੰ ਵੀ ਆਪਣੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਜ਼ਰੂਰ ਨਿਭਾਉਗੇ।