
ਸਿੱਖ ਤਾਲਮੇਲ ਕਮੇਟੀ ,ਅਗਾਜ ਐਨਜੀਓ। 13 ਸਾਲ ਦੀ ਬੱਚੀ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਸਮੁੱਚੇ ਸਮਾਜ ਵਿੱਚ ਰੋਸ ਵੱਧਦਾ ਜਾ ਰਿਹਾ ਹੈ ਵੱਖ ਵੱਖ ਜਥੇਬੰਦੀਆਂ ਵੱਲੋਂ ਪਰਵਾਰ ਨਾਲ ਮਿਲਕੇ ਦੁਖ ਸਾਂਝਾ ਕੀਤਾ ਜਾ ਰਿਹਾ ਹੈ ਅੱਜ ਸਿੱਖ ਤਾਲ ਮਿਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਅਤੇ ਵਿੱਕੀ ਸਿੰਘ ਖਾਲਸਾ 13 ਸਾਲਾਂ ਬੱਚੀ ਦੇ ਘਰ ਪਾਰਸ ਸਟੇਜ ਤੇ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਰ ਤਰ੍ਹਾਂ ਦੀ ਸਹਿਯੋਗ ਦਾ ਵਿਸ਼ਵਾਸ ਦਵਾਇਆ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਗਾਜ ਐਨਜੀਓ ਦੇ ਪਰਮਪ੍ਰੀਤ ਸਿੰਘ ਵਿੱਟੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜਿਸ ਦੁਸ਼ਟ ਨੇ ਨਾਬਾਲਗ ਬੱਚੀ ਨਾਲ ਕੁਕਰਮ ਕਰਕੇ ਕਤਲ ਕੀਤਾ ਉਸਨੂੰ ਸਰੇਆਮ ਚੁਰਾਹੇ ਵਿੱਚ ਟੰਗ ਕੇ ਫਾਂਸੀ ਦੇਣੀ ਚਾਹੀਦੀ ਹੈ ਤਾਂ ਜੌ ਸਮਾਜ ਵਿੱਚ ਇਹ ਸੁਨੇਹਾ ਜਾਵੇ ਕਿ ਪਾਪੀ ਦੁਸ਼ਟ ਬੰਦੇ ਦੀ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਹੈ ਉਸ ਦਾ ਅੰਤ ਇਸ ਤਰ੍ਹਾਂ ਹੀ ਹੋਵੇਂਗਾ ਕਿਸੇ ਕਿਸਮ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ ਉਕਤ ਆਗੂਆਂ ਨੇ ਕਿਹਾ ਕਿ ਕੁਝ ਲੋਕ ਇਸ ਦੁਸ਼ਟ ਨੂੰ ਇੱਕ ਖਾਸ ਧਰਮ ਨਾਲ ਜੋੜਨਾ ਚਾਹੁੰਦੇ ਹਨ ਅਸੀਂ ਉਹਨਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਪਾਪ ਕਰਨ ਵਾਲੇ ਅਜਿਹੇ ਦੁਸ਼ਟ ਦਾ ਕਦੀ ਕੋਈ ਧਰਮ ਹੋ ਹੀ ਨਹੀ ਸਕਦਾ ਧਾਰਮਿਕ ਪਹਿਰਾਵਾ ਪਾ ਕੇ ਕੋਈ ਧਰਮੀ ਨਹੀਂ ਬਣ ਜਾਂਦਾ ਉਸਦਾ ਧਰਮ ਉਸਦੇ ਕਰਮਾਂ ਵਿੱਚੋਂ ਬੋਲਦਾ ਹੈਉਕਤ ਆਗੂਆਂ ਨੇ ਕਿ ਅਸੀਂ ਉਸ ਅਫਸਰਾਂ ਨੂੰ ਮਿਲ ਕੇ ਫਾਸਟ ਟਰੈਕ ਅਦਾਲਤ ਰਾਹੀਂ ਦੁਸ਼ਟ ਨੂੰ ਫਾਂਸੀ ਦੀ ਸਜਾ ਦਵਾਣ ਤੱਕ ਜਾਵਾਂਗੇ ਅਤੇ ਉਹਨਾਂ ਨੂੰ ਬੇਨਤੀ ਕਰਾਂਗੇ ਇਹ ਦੁਸ਼ਟ ਲਈ ਫਾਂਸੀ ਤੋਂ ਘਟ ਕੋਈ ਸਜਾ ਮਨਜੂਰ ਨਹੀ ਇਸ ਮੌਕੇ ਤੇ ਬਿਕਰਮਜੀਤ ਸਿੰਘ ਮਨਪ੍ਰੀਤ ਸਿੰਘ ਬਿੰਦਰਾ ਹਰਪ੍ਰੀਤ ਸਿੰਘ ਸੋਨੂ ਅਵਨੀਤ ਸਿੰਘ ਹਾਜਰ ਸਨ