
ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਐਨ ਐਸ ਐਸ ਵਿੰਗ ਵੱਲੋਂ ਸਵਰਨੀ ਭਾਰਤ ਥੀਮ ਨੂੰ ਸਮਰਪਿਤ ਸਤ ਰੋਜ਼ਾ ਕੈਂਪ ਦਾ ਆਯੋਜਨ ਬੜੇ ਹੀ ਉਤਸ਼ਾਹਪੂਰਨ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ। ਇਸ ਕੈਂਪ ਦੇ ਉਦਘਾਟਨ ਵਿੱਚ ਪ੍ਰਿੰਸੀਪਲ ਡਾਕਟਰ ਨੀਰਜਾ ਢੀਂਗਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਇਸ ਆਯੋਜਨ ਵਿੱਚ ਮੁਸਕਾਨ ਬੀ .ਡੀ ਭਾਗ ਤੀਜਾ ਦੀ ਵਿਦਿਆਰਥਣ ਨੇ ਸਵਰਨਿਮ ਭਾਰਤ ਵਿੱਚ ਭਾਰਤ ਦੀ ਭੂਮਿਕਾ ਦੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸੇ ਮੌਕੇ ‘ਤੇ ਵਿਦਿਆਰਥਣ ਭੂਮਿਕਾ ਵੱਲੋਂ ਇੱਕ ਕਲਾਸਿਕਲ ਡਾਂਸ ਦੀ ਪ੍ਰਸਤੁਤੀ ਕੀਤੀ ਗਈ। ਐਨ ਐਸ ਐਸ ਦੇ ਵਲੰਟੀਅਰਾਂ ਵੱਲੋਂਡਰੱਗਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ ਇੱਕ ਨੁੱਕੜ ਨਾਟਕ ਨਈ ਸੁਬਹਾ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਤੇ ਮਸ਼ਹੂਰ ਵਾਤਾਵਰਣ ਮਾਹਰ ਡਾ. ਬਲਵਿੰਦਰ ਸਿੰਘ ਲੱਖੇਵਾਲੀ (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਤੋਂ ਕੈਂਪ ਦੇ ਪਹਿਲੇ ਤਕਨੀਕੀ ਸੈਸ਼ਨ ਦੇ ਰਿਸੋਰਸ ਪਰਸਨ ਵਜੋਂ ਪੇਸ਼ ਹੋਏ ।ਉਨ੍ਹਾਂ ਨੇ ਦੇਸੀ ਬਨਸਪਤੀ ਅਤੇ ਜੀਵ-ਜੰਤੂਆਂ, ਵਾਤਾਵਰਣ ਸੁਰਖਿਆ, ਵਨ ਜੀਵ ਸੁਰਖਿਆ, ਨੇਚਰ ਕੈਂਪ, ਜਲ ਸੁਰਖਿਆ ਅਤੇ ਟ੍ਰੀ ਵਾਕ (tree walk)ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਦੇ ਨਾਲ ਹੀ ਉਨ੍ਹਾਂ ਨੇ ਵਾਤਾਵਰਨ ਦੀ ਸੁਰੱਖਿਆ ਲਈ ਆਪਣੀ ਯਾਤਰਾ ਦੌਰਾਨ ਮਿਲੇ ਅਨੁਭਵ ਵੀ ਸਾਂਝੇ ਕੀਤੇ।ਉਨ੍ਹਾਂ ਨੇ ਟਿਕਾਊ ਜੀਵਨ-ਸ਼ੈਲੀ (ਸਸਟੇਨੇਬਲ ਲਿਵਿੰਗ) ਬਾਰੇ ਵੀ ਵਿਚਾਰ ਸਾਂਝੇ ਕੀਤੇ।ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਡਾਕਟਰ ਨੀਰਜਾ ਢੀਂਗਰਾ ਨੇ ਕਿਹਾ ਕਿ ਇੰਨੀ ਠੰਡ ਦੇ ਬਾਵਜੂਦ ਵਿਦਿਆਰਥੀਆਂ ਵੱਲੋਂ ਜਿੰਨੇ ਉਤਸ਼ਾਹ ਨਾਲ ਇਸ ਕੈਂਪ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਉਹ ਨਿਰਸੰਦੇਹ ਕਾਬਲ ਏ-ਤਾਰੀਫ ਹੈ। ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਵਰਨਿਮ ਭਾਰਤ ਦਾ ਥੀਮ ਭਾਰਤ ਦੀ ਸ਼ਾਨਦਾਰ ਵਿਰਾਸਤ, ਸੰਸਕ੍ਰਿਤੀ ਅਤੇ ਇਤਿਹਾਸ ਦਾ ਪ੍ਰਤੀਕ ਹੈ।
ਇਹ ਵਿਕਾਸ, ਆਤਮ ਨਿਰਭਰਤਾ ਅਤੇ ਨਵੀਨਤਾ ਨਾਲ ਅੱਗੇ ਵਧਦੇ ਆਧੁਨਿਕ ਭਾਰਤ ਦੀ ਤਸਵੀਰ ਉਲੀਕਦਾ ਹੈ। ਉਨਾਂ ਨੇ ਅਗਾਂਹ ਉਲੀਕੀਆਂ ਗਈਆਂ ਸੱਤ ਰੋਜ਼ਾ ਗਤੀਵਿਧੀਆਂ ਦੇ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ ।ਇਸ ਦੇ ਨਾਲ ਹੀ ਉਹਨਾਂ ਨੇ ਐਨ ਐਸ ਐਸ ਵਿੰਗ ਦੇ ਡੀਨ ਡਾਕਟਰ ਸਿਮਕੀ ਦੇਵ ਦੇ ਯਤਨਾਂ ਦੀ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ। ਇਸ ਮੌਕੇ ਤੇ ਜਰਨਲਿਜ਼ਮ ਵਿਭਾਗ ਤੋਂ ਮੈਡਮ ਰੀਤੂ ਅਤੇ ਮਲਟੀ ਮੀਡੀਆ ਵਿਭਾਗ ਤੋਂ ਸ਼੍ਰੀ ਚਿਤਰਾਕਸ਼ ਵੀ ਹਾਜ਼ਰ ਹੋਏ।