
ਕੜਾਕੇ ਦੀ ਠੰਢ ਵਿੱਚ ਮਾਘ ਮਹੀਨੇ ਦੀ ਸੰਗਰਾਂਦ ਤੇ ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਚਾਹ ਦੇ ਲੰਗਰ ਲਗਾਏ ਗਏ ਲਗਾਤਾਰ ਪੇ ਰਹੀ ਠੰਢ ਵਿੱਚ ਅਤੇ ਮਾਘ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਚਾਹ ਦੇ ਲੰਗਰ ਪੁਲੀ ਅਲੀ ਮਹੱਲਾ ਵਿਖੇ ਲਗਾਏ ਗਏ ਜਿਹੜੇ ਲੋਕ ਚਾਹ ਪੀ ਰਹੇ ਸਨ ਉਹ ਇਸ ਠੰਢ ਦੇ ਵਿਚ ਚਾਹ ਦੀ ਸੇਵਾ ਕਰਨ ਵਾਲਿਆਂ ਦਾ ਧੰਨਵਾਦ ਵੀ ਕਰ ਰਹੇ ਸਨ ਇਸ ਮੌਕੇ ਤੇ ਬੋਲਦੇ ਹੋਏ ਐਸੋਸ਼ੀਏਸ਼ਨ ਦੇ ਪਰਧਾਨ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਬੌਬੀ ਬਹਿਲ ਅਤੇ ਵਿੱਕੀ ਸਿੱਕਾ ਨੇ ਕਿਹਾ ਵੈਸੇ ਅਸੀ ਹਰ ਸੰਗਰਾਂਦ ਤੇ ਇਹ ਸੇਵਾ ਕਰਦੇ ਹਾਂ ਪਰ ਇਸ ਠੰਢ ਵਿੱਚ ਸੇਵਾ ਕਰਕੇ ਵੱਖਰੀ ਹੀ ਖੁਸ਼ੀ ਮਿਲ ਰਹੀ ਹੈ ਕਿਉਕਿ ਅਸੀਂ ਕਿਸੇ ਦੀ ਇਸ ਠੰਢ ਮੌਕੇ ਤੇ ਲੋਕਾਂ ਦੇ ਕੰਮ ਆ ਸਕੇ ਹਾਂ ਅਸੀਂ ਕੋਸਿਸ ਕਰਾਂਗੇ ਠੰਢ ਵਿੱਚ ਲਗਾਤਾਰ ਚਾਹ ਦਾ ਲੰਗਰ ਲਗਦਾ ਰਹੇਇਸ ਮੌਕੇ ਤੇ ਸੇਵਾ ਕਰਨ ਵਾਲਿਆਂ ਵਿੱਚ ਲੱਕੀ ਸਿੱਕਾ ਮਨਪ੍ਰੀਤ ਸਿੰਘ ਬਿੰਦਰਾ ਹਰਨੇਕ ਸਿੰਘ ਨੇਕੀ ਗੁਰਮੀਤ ਸਿੰਘ ਭਾਟੀਆ ਰਾਜਿੰਦਰ ਕੁਮਾਰ ਕੁੱਕੂ ਪ੍ਰਿੰਸ ਹਾਜਰ ਸਨ