
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੁੰ ਕੈਬੀਨਟ ਮੰਤਰੀ ਸ਼੍ਰੀ ਬਰਿੰਦਰ ਗੋਇਲ , ਰਾਜ ਸਭਾ ਮੈਂਬਰ ਸੰਤ ਸੀਚੇਵਾਲ ਜੀ , ਐਮ.ਐਲ.ਏ ਕਰਤਾਰਪੁਰ ਸ਼੍ਰੀ ਬਲਕਾਰ ਸਿੰਘ, ਡਿਪਟੀ ਕਮੀਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ, ਮੈਡਮ ਧੰਨਪ੍ਰੀਤ ਕੌਰ, ਏ.ਡੀ.ਸੀ ਮੈਡਮ ਅਮਨਿੰਦਰ ਬਰਾੜ ਵਲੋਂ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਲਈ 26 ਜਨਵਰੀ ਨੂੰ ਗੁਰੁ ਗੋਬਿੰਦ ਸਿੰਘ ਸਟੇਡੀਅਮ ਵਿੱਚ ਸਨਮਾਨਿਤ ਕੀਤਾ ਗਿਆ। ਇੱਥੇ ਜਿਕਰਯੋਗ ਹੈ ਕਿ ਇਸ ਸਾਲ ਨਾ ਸਿਰਫ ਡਾ. ਜਗਰੂਪ ਸਿੰਘ ਨੂੰ ਆਈ.ਐਸ.ਟੀ.ਈ ਨਵੀਂ ਦਿੱਲੀ ਵਲੋਂ ਬੈਸਟ ਪੋਲੀਟੈਕਨਿਕ ਪ੍ਰਿੰਸੀਪਲ ਦਾ ਨੈਸ਼ਨਲ ਐਵਾਰਡ ਦਿੱਤਾ ਗਿਆ, ਇਸ ਸਾਲ ਨਿੱਟਰ ਚੰਡੀਗੜ੍ਹ ਵਲੋਂ ਵੀ ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਨੈਸ਼ਨਲ ਲੈਵਲ ਤੇ ਸਰਵੋਤਮ ਪੋਲੀਟੈਕਨਿਕ ਕਾਲਜ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਜੋਕਿ ਵਿਲੱਖਣ ਪ੍ਰਾਪਤੀ ਹੈ। ਪਿਛਲੇ ਸਾਲ ਕਾਲਜ ਦੇ ਦੋ ਪ੍ਰੋਗਾਮਾ ਵਿੱਚ ਐਨ.ਬੀ.ਏ ਵਲੋਂ ਵੀ ਐਕਰੀਡੀਟੇਸ਼ਨ ਪ੍ਰਦਾਨ ਕੀਤੀ ਗਈ। ਇਹ ਪ੍ਰਾਪਤੀਆ ਹਾਸਲ ਕਰਨ ਵਾਲਾ ਮੇਹਰਚੰਦ ਪੋਲੀਟੈਕਨਿਕ ਕਾਲਜ ਪੰਜਾਬ ਦਾ ਇਕੋ-ਇਕ ਬਹੁਤਕਨੀਕੀ ਕਾਲਜ ਹੈ। ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਡਾ. ਜਗਰੂਪ ਸਿੰਘ ਨੂੰ ਜਿਲ੍ਹਾਂ ਪ੍ਰਸ਼ਾਸਨ ਵਲੋਂ ਸਨਮਾਨ ਮਿਲਣ ਤੇ ਵਧਾਈ ਦਿੱਤੀ ਗਈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਸ ਸਨਮਾਨ ਦਾ ਸਿਹਰਾ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ ਜੀ, ਡੀ.ਏ.ਵੀ ਆਫਿਸ ਆਹੁਦੇਦਾਰਾਂ, ਲੋਕਲ ਮੈਨੇਜਮੈਂਟ ਕਮੇਟੀ , ਸਟਾਫ , ਅਲੁਮਨੀ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ।