
ਜਲੰਧਰ 26 ਜਨਵਰੀ 2026 ਦਿਨ ਸੋਮਵਾਰ ਨੂੰ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਨੂੰ ਕਾਫੀ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਧੀਨ ਸ਼੍ਰੀ ਵਰਿੰਦਰ ਮਲਿਕ ਜੀ ਚੇਅਰਮੇਨ ਅਤੇ ਜਸਵਿੰਦਰ ਸਿੰਘ ਸਾਹਨੀ ਪ੍ਰਧਾਨ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮਾਨਯੋਗ ਸ਼੍ਰੀ ਬਰਿੰਦਰ ਕੁਮਾਰ ਗੋਇਲ ਖਣਨ ਤੇ ਭੂ-ਵਿਗਿਆਨ ,ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਪੰਜਾਬ ਸੰਤ ਬਲਬੀਰ ਸਿੰਘ ਸੀਚੇਵਾਲ ਮੈਬਰ ਰਾਜ ਸਭਾ ਅਤੇ ਡਾ ਹਿਮਾਂਸ਼ੂ ਅਗਰਵਾਲ ਆਈ ਏ ਐੱਸ { ਡਿਪਟੀ ਕਮਿਸ਼ਨਰ ਜਲੰਧਰ } ਜੀ ਵੱਲੋਂ 77 ਵੇ ਗਣਤੰਤਰ ਦਿਵਸ ਦੇ ਮੌਕੇ ਤੇ ਸਨਮਾਨਿਤ ਕੀਤਾ ਗਿਆ। ਜਿਸ ਮੌਕੇ ਤੇ ਜਲੰਧਰ ਸ਼ਹਿਰ ਦੀਆਂ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਹਾਜ਼ਰੀ ਭਰੀ ਗਈ। ਜਿਸ ਵਿੱਚ ਝੰਡਾ ਲਹਿਰਾਉਣ ਦੀ ਰਸਮ, ਮਾਰਚ ਪਾਸਟ, ਪੀ ਟੀ ਸ਼ੋਅ, ਰਾਸ਼ਟਰੀ ਗਾਨ ਕੀਤਾ ਗਿਆ। ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ।
ਵਰਿੰਦਰ ਮਲਿਕ ਚੇਅਰਮੈਨ ਅਤੇ ਜਸਵਿੰਦਰ ਸਿੰਘ ਸਾਹਨੀ ਨੇ ਸਮੁੱਚੀ ਟੀਮ ਸਮੇਤ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਜੋ ਹਰੇਕ ਮੌਕੇ ਤੇ ਨੂੰ ਮਾਣ ਬਖਸ਼ਣ ਦਾ ਉਪਰਾਲਾ ਕਰਦੇ ਹਨ। ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਵਲੋਂ ਵੱਲੋਂ ਇਸ ਮੌਕੇ ਸੁਨੀਲ ਚੋਪੜਾ, ਜਗਦੀਪ ਸਿੰਘ ਨੰਦਾ ਸਵਤੰਤਰ ਚਾਵਲਾ,ਲਲਿਤ ਮੋਹਨ ਤ੍ਹਿਖਾ, ਨਿਤਿਨ ਘਈ ਅਤੇ ਰੋਹਿਤ ਮਲਿਕ ਹਾਜ਼ਰ ਹੋਏ।