ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਿਕਲੀ ਸੋਭਾ ਯਾਤਰਾ ਤੇ ਕੜਾਹ ਦੇ ਲੰਗਰ ਲਗਾਏ ਗਏ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਨਿਕਲੀ ਸ਼ੋਭਾ ਯਾਤਰਾ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਜਦੋਂ ਸ਼ੋਭਾ ਯਾਤਰਾ ਪੂਰੀ ਅਲੀ ਮਹੱਲੇ ਪਹੁੰਚੀ ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਕੜਾਹ ਦੇ ਲੰਗਰ ਲਗਾਏ ਗਏ ਇਸ ਮੌਕੇ ਤੇ ਬੋਲਦੇ ਹੋਏ ਐਸੋਸ਼ੀਏਸ਼ਨ ਦੇ ਪਰਧਾਨ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਬੌਬੀ ਬਹਿਲ ਸੰਜੀਵ ਕੁਮਾਰ ਅਸ਼ੋਕ ਹੰਸ ਰਾਜ ਨੇ ਕਿਹਾ ਕਿ ਜਦੋ ਵੀ ਕਿਸੇ ਧਰਮ ਨਾਲ ਸਬੰਧਤ ਸੋਭਾ ਜਾਂ ਨਗਰ ਕੀਰਤਨ ਨਿਕਲਦੀ ਹੈ ਜਾਤ ਪਾਤ ਤੋਂ ਉਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨ ਵਿੱਚ ਜੌ ਖੁਸ਼ੀ ਮਿਲਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਗੁਰਮੀਤ ਸਿੰਘ ਭਾਟੀਆ ਤਰੁਣ ਬਹਿਲ ਕੁਲਦੀਪ ਸਿੱਕਾ ਸਤਿਸ਼ ਕਾਲੜਾ ਬੱਬੂ ਕਾਲੜਾ ਹਾਜਰ ਸਨ