ਜਲੰਧਰ:  ਆਈ-ਲੀਗ ਅੇਜੂਕੇਸ਼ਨ ਦੇ ਆਈਵੀ ਵਰਲਡ ਸਕੂਲ,ਜਲੰਧਰ ਵਿੱਚ “ਕਰਮਚਾਰੀ ਦਿਵਸ”ਮਨਾਇਆ ਗਿਆ। ਇਹ ਅੰਤਰਰਾਸ਼ਟਰੀ ਦਿਵਸ ਲੇਬਰ ਡੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵਿਦਿਆਰਥੀਆਂ ਵੱਲੋਂ ਇਸ ਇਤਿਹਾਸਕ ਦਿਨ ਨੂੰ ਮਨਾਉਣ ਲਈ ਖਾਸ ਅਸੈਂਬਲੀ ਦਾ ਪ੍ਰਬੰਧ ਕੀਤਾ ਗਿਆ। ਸ਼੍ਰੀਮਾਨ ਰਾਘਵ ਵਾਸਲ(ਸੀ ਈ ਓ,ਆਈ-ਲੀਗ ਸਿੱਖਿਆ) ਜੀ ਨੇਂ ਵਿਦਾਰਥੀਆਂ ਦੇ ਇਸ ਯੋਗਦਾਨ ਲਈ ਉਹਨਾਂ ਦੀ ਬਹੁਤ ਸ਼ਲਾਘਾ ਕੀਤੀ ਤੇ ਉਹਨਾਂ ਨੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਜਿਹੜੇ ਜੀਅ ਜਾਨ ਨਾਲ ਸਮਾਜ ਦੀ ਸੇਵਾ ਕਰਦੇ ਹਨ।
ਉਹਨਾਂ ਨੇ ਕਰਮਚਾਰੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਖਾਲੀ ਸਮੇਂ ਦੀ ਸਹੀ ਤੇ ਯੋਗ ਵਰਤੋਂ ਕਰਨ ਲਈ ਖੇਡਾਂ ਖੇਡਣ ਤਾਂ ਜੋ ਉਹ ਜ਼ਿੰਦਗੀ ਦਾ ਨਜ਼ਾਰਾ ਲੈ ਸਕਣ ਅਤੇ ਤੰਦਰੁਸਤ ਰਹਿ ਸਕਣ। ਪ੍ਰਿੰਸੀਪਲ ਸ਼੍ਰੀਮਤੀ ਸੰਜੀਵ ਚੌਹਾਨ ਜੀ ਨੇ ਸਭ ਨੂੰ ਇਸ ਦਨਿ ਦੀ ਵਧਾਈ ਦਿੱਤੀ ਅਤੇ ਸਕੂਲ ਦੇ ਸਭ ਕਰਮਚਾਰੀਆਂ ਲਈ ਵਸ਼ੇਸ਼ ਭੋਜਨ ਦਾ ਆਯੋਜਨ ਕੀਤਾ ਗਆਿ। ਪ੍ਰਿੰਸੀਪਲ ਤਥਾ ਸਬ ਸਟਾਫ ਨੇ ਭੋਜਨ ਦਾ ਆਨੰਦ ਲਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।