ਜਲੰਧਰ: ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਵਿਖੇ ਅੱਜ ਅੰਤਰਰਾਸ਼ਟਰੀ ਮਜਦੂਰ ਦਿਵਸ ਮਨਾਇਆ ਗਿਆ। ਭਾਰਤ ਸਮੇਤ ਲਗਪਗ 80 ਮੁਲਕਾਂ ਵਿਚ ਪਹਿਲੀ ਮਈ ਨੂੰ ਮਨਾਏ ਜਾਂਦਾ ਹੈ। ਸਟਾਫ ਨੂੰ ਸੰਬੋਂਧਿਤ ਕਰਦਿਆਂ ਪਿ੍ੰਸੀਪਲ ਡਾ ਨਵਜੋਤ ਕੌਰ ਨੇ ਕਿਹਾ ਇਸ ਦਿਨ ਦੇ ਇਤਿਹਾਸ, ਮਂਦੂਰਾਂ ਤੇ ਕਿਰਤੀਆਂ, ਕਿਸਾਨਾਂ ਦੇ ਹੱਕਾਂ ਅਧਿਕਾਰਾਂ ਤੇ ਚਣਨ ਪਾਇਆ।
ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ ਨਵਜੋਤ ਕੌਰ ਨੇ ਗੁਰੂ ਸਾਹਿਬ ਦੇ ਕਿਰਤ ਕਰਨ ਤੇ ਵੰਡ ਛਕਣ ਦੇ ਸੰਕਲਪ ਨੂੰ ਵਿਵਹਾਰ ਵਿਚ ਢਾਲਣ ਤੇ ਬਲ ਦਿੱਤਾ ਉਹਨਾਂ ਨੇ ਆਪਣੇ ਦਰਜਾ ਚਾਰ ਕਰਮਚਾਰੀਆਂ ਸਹਿਯੋਂਗੀ ਸਟਾਫ ਦੇ ਕੰਮਾਂ ਦੀ ਸਰਾਹਨਾਂ ਕਰਦਿਆਂ ਕਿਹਾ ਕਿ ਇਸ ਅਹਿਮ ਧਿਰ ਬਿਨਾਂ ਕਿਸੇ ਵੀ ਸੰਸਥਾ ਦੇ ਬੁਨਿਆਦੀ ਢਾਂਚੇ ਨੂੰ ਚਲਾਉਣਾ ਅਸੰਭਵ ਹੈ। ਉਹਨਾਂ ਨੇ ਕਾਲਜ ਵਲੋਂ ਦਰਜਾ ਚਾਰ ਕਰਮਚਾਰੀਆਂ ਸ. ਸੁਖਵਿੰਦਰ ਸਿੰਘ, ਅਸ਼ੀਸ਼ ਤੇ ਰੂਪ ਲਾਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਨਵਾ ਜਮਾਨਾ ਦੇ ਸਬ ਐਡੀਟਰ ਬਲਬੀਰ ਪਰਵਾਨਾ ਮੌਜੂਦ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।