ਸੰਸਕ੍ਰਿਤੀ ਕੇ ਐਮ ਵੀ ਸਕੂਲ ਵਿੱਚ ਬਸੰਤ ਪੰਚਮੀ ਉਤਸ਼ਾਹ ਅਤੇ ਜੋਸ਼ ਦੀ ਭਾਵਨਾ ਨਾਲ ਮਨਾਇਆ ਗਿਆ।
ਸਵੇਰੇ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਦੇ ਸੰਬੰਧ ਵਿੱਚ ਸਰਸਵਤੀ ਮਾਤਾ ਜੀ ਦਾ ਭਜਨ ਗਾਇਨ ਕੀਤਾ,ਕਵਿਤਾ ਉਚਾਰਨ ਅਤੇ ਭਾਸ਼ਣ ਪੇਸ਼ ਕੀਤਾ ਗਿਆ। ਇਸ ਦਿੱਨ ਨੂੰ ਮਨਾਉਂਦੇ ਹੋਏ ਸਕੂਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ।
ਸਕੂਲ ਦੇ ਵਿਹੜੇ ਵਿੱਚ ਪ੍ਰੀ ਪ੍ਰਾਇਮਰੀ ਸਕੂਲ ਦੇ ਨੰਨੇ- ਮੁੰਨੇ ਬੱਚਿਆਂ ਨੇ ਪੀਲੇ ਰੰਗ ਦੀ ਪੁਸ਼ਾਕ ਪਾ ਕੇ ਅਤੇ ਪੀਲੇ ਰੰਗ ਦੇ ਪਕਵਾਨ ਖਾ ਕੇ ਖ਼ੁਸ਼ੀਆਂ ਦੇ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ। ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਬੱਚਿਆਂ ਨੇ ਰੰਗਾਂ – ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਗੀਤ – ਸੰਗੀਤ, ਨਾਚ , ਕਵਿਤਾ ਉਚਾਰਨ ਪੇਸ਼ ਕੀਤਾ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗਾ ਜੀ ਨੇ ਸਭ ਨੂੰ ਬਸੰਤ ਪੰਚਮੀ ਦੀ ਲੱਖ -ਲੱਖ ਵਧਾਈ ਦਿੰਦੇ ਹੋਏ ,ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਮਹੱਤਤਾ ਤੋਂ ਜਾਣੂ ਕਰਵਾਇਆਂ ਅਤੇ ਦੱਸਿਆ ਕਿ ਇਹ ਦਿੱਨ ਇੱਕ ਵਿਲੱਖਣ ਸਥਾਨ ਪ੍ਰਾਪਤ ਕਰਦਾ ਹੈ। ਇਹ ਤਿਉਹਾਰ ਏਕੀਕਰਨ ਦਾ ਪ੍ਰਤੀਕ ਹੈ ਸੋ ਸਾਨੂੰ ਪਿਆਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ। ਬਸੰਤ ਪੰਚਮੀ ਬਹਾਰ ਦੀ ਰੁੱਤ ਦਾ ਪ੍ਰਤੀਕ ਹੈ ਜੋ ਨਵਾਂ ਹੁਲਾਰਾ, ਚੇਤਨਾ ਅਤੇ ਉਮੰਗ, ਹਰਿਆਲੀ, ਖੁਸ਼ਹਾਲੀ ਲੈ ਕੇ ਆਉਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ‘ ਆਈ ਬਸੰਤ, ਪਾਲਾ ਉਡੰਤ ‘।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।