ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਤਿਆਰ ਰਹਿੰਦਾ ਹੈ।  ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਲਜ ਉਨ੍ਹਾਂ ਨੂੰ ਸਿਰਫ਼ ਕਲਾਸਾਂ ਤੱਕ ਹੀ ਸੀਮਤ ਨਹੀਂ ਰੱਖਦਾ ਸਗੋਂ ਸਮੇਂਸਮੇਂਤੇ ਉਨ੍ਹਾਂ ਨੂੰ ਕਾਲਜ ਤੋਂ ਬਾਹਰ ਵੀ ਗਿਆਨ ਹਾਸਲ ਕਰਨ ਲਈ ਭੇਜਦਾ ਹੈ।  ਪੀਜੀ ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਬੀਬੀਏ) ਪਹਿਲੇ ਸਮੈਸਟਰ ਦੇ ਵਿਦਿਆਰਥੀ ਸਿਟੀ ਵੇਰਕਾ ਪਲਾਂਟ ਦੇ ਉਦਯੋਗਿਕ ਦੌਰੇ ਲਈ ਗਏ।  ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਇਸ ਵਿਸ਼ੇਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਜਿੰਨਾ ਤਜਰਬਾ ਪ੍ਰੈਕਟੀਕਲ ਜਗਤ ਵਿਚ ਜਾ ਕੇ ਹਾਸਲ ਕਰ ਸਕਦੇ ਹਨ, ਉਹ ਸਿਰਫ਼ ਕਲਾਸ ਰੂਮ ਟੀਚਿੰਗ ਰਾਹੀਂ ਹੀ ਸੰਭਵ ਨਹੀਂ ਹੈ, ਇਸ ਲਈ ਸਾਡੇ ਕਾਲਜ ਦੇ ਸਾਰੇ ਵਿਭਾਗ ਸਮੇਂ ਸਮੇਂ ਤੇ ਉਦਯੋਗਿਕ ਦੌਰਿਆਂ ਦਾ ਆਯੋਜਨ ਕਰਦੇ ਹਨ।  ਡਾ: ਸਬੀਨਾ ਅਤੇ ਮੈਡਮ ਰਸ਼ਿਮ ਦੇ ਦਿਸ਼ਾਨਿਰਦੇਸ਼ਾਂ ਤਹਿਤ ਜਿੱਥੇ ਇਕ ਪਾਸੇ ਵਿਦਿਆਰਥੀਆਂ ਨੇ ਵੇਰਕਾ ਪਲਾਂਟ ਵਿਚ ਦੁੱਧ, ਮੱਖਣ, ਘਿਓ ਅਤੇ ਕਰੀਮ ਦੀ ਉਤਪਾਦਨ ਪ੍ਰਕਿਰਿਆ ਬਾਰੇ ਵਿਸ਼ੇਸ਼ ਜਾਣਕਾਰੀ ਹਾਸਲ ਕੀਤੀ ਉੱਥੇ ਦੂਜੇ ਪਾਸੇ ਹੀ ਉਨ੍ਹਾਂ ਦੀ ਪੈਕਿੰਗ ਅਤੇ ਮਾਰਕੀਟਿੰਗ ਬਾਰੇ ਵੀ ਜਾਣਕਾਰੀ ਹਾਸਲ ਕੀਤੀ |  ਕਾਲਜ ਦੇ ਵਿਦਿਆਰਥੀ ਪੂਰੀ ਪ੍ਰਕ੍ਰਿਆ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਬੜੇ ਉਤਸ਼ਾਹ ਅਤੇ ਜੋਸ਼ ਨਾਲ ਜੁੜੇ ਰਹੇ।  ਡਾ: ਢੀਂਗਰਾ ਨੇ ਕਾਮਰਸ ਵਿਭਾਗ ਨੂੰ ਭਵਿੱਖ ਵਿੱਚ ਵੀ ਅਜਿਹੇ ਉਦਯੋਗਿਕ ਦੌਰੇ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।