ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਦੇ ਮੱਦੇਨਜ਼ਰ ਵਿਗਿਆਨ ‘ਤੇ ਆਧਾਰਿਤ ਸਿੱਖਿਆ ਵਿਚ ਸਦਾ ਨਵੀਨਤਾਂਵਾਂ ਉੱਤੇ ਜ਼ੋਰ ਦਿੱਤਾ ਜਾਂਦਾ ਰਹਿੰਦਾ ਹੈ। ਇਸ ਹੀ ਦਿਸ਼ਾ ਵਿੱਚ ਵਿਦਿਆਲਾ ਦੀ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਸਾਇੰਸ ਵਿਭਾਗ ਦੁਆਰਾ ਹੈਕਾਥੌਨ- ਦਿਸ਼ਾ-2022 ਇੰਟਰ ਡਿਪਾਰਟਮੈਂਟ ਇਨੋਵੇਟਿਵ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ 150 ਵਿਦਿਆਰਥੀਆਂ ਵਿਚ ਵੰਡੀਆਂ ਹੋਈਆਂ 25 ਟੀਮਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਵੱਖ-ਵੱਖ ਸਮਾਜਿਕ ਸਮੱਸਿਆਵਾਂ ਜਿਵੇਂ:- ਵਰਤੇ ਹੋਏ ਮਾਸਕ ਦੇ ਨਿਪਟਾਰੇ, ਲੇਜ਼ਰ ਸੁਰੱਖਿਆ, ਬਿਜਲੀ ਸੰਕਟ, ਟੱਚ ਰਹਿਤ ਸੈਨੇਟਾਈਜ਼ਰ, ਟੱਚ ਰਹਿਤ ਹਾਜ਼ਰੀ ਪ੍ਰਣਾਲੀ ਆਦਿ ਸਬੰਧੀ ਆਪਣੇ ਇਨੋਵੇਟਿਵ ਵਿਚਾਰਾਂ ਨੂੰ ਪੇਸ਼ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣਾਂ ਦੁਆਰਾ ਐਥੇਡੀਅਮ ਬ੍ਰੋਮਾਈਡ ਦੇ ਪ੍ਰਭਾਵ ਨੂੰ ਡੀਟਾਕਸੀਫਾਈ ਕਰਨ ਦੇ ਲਈ ਇੱਕ ਕਿੱਟ ਵਿਕਸਿਤ ਕਰਨ ਦੇ ਯਤਨ ਵੀ ਕੀਤੇ ਗਏ ਜੋ ਕਿ ਐਗ੍ਰੋਸ ਜੈੱਲ ਇਲੈਕਟ੍ਰੋਫੋਰਸਿਜ਼ ਵਿੱਚ ਰੀਕੰਬੀਨੈਂਟ ਡੀ.ਐਨ.ਏ. ਪ੍ਰਯੋਗਸ਼ਾਲਾਵਾਂ ਵਿਚ ਕੰਮ ਕਰਦੇ ਸਮੇਂ ਵਰਤੀ ਜਾਂਦੀ ਹੈ ਅਤੇ ਇਸ ਕਿੱਟ ਦੀ ਵਰਤੋਂ ਦੇ ਨਾਲ ਵਾਤਾਵਰਣ ਵਿਚਲੀਆਂ ਅਸ਼ੁੱਧੀਆਂ ਦੇ ਨਿਪਟਾਰੇ ਕੀਤੇ ਜਾ ਸਕਦੇ ਹਨ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਵਿਦਿਆਰਥਣਾਂ ਦੁਆਰਾ ਆਪਣੇ ਇਨੋਵੇਟਿਵ ਵਿਚਾਰਾਂ ਅਤੇ ਉਪਰਾਲਿਆਂ ਦੀ ਸ਼ਾਨਦਾਰ ਪੇਸ਼ਕਾਰੀ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਹੈਕਾਥੌਨ ਜਿਹੇ ਆਯੋਜਨ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਨੂੰ ਇੱਕ ਉੱਤਮ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਨਤਾ ਵੱਲ ਲੈ ਕੇ ਜਾਣ ਵਿੱਚ ਸਦਾ ਸਹਾਇਕ ਸਾਬਿਤ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਸਮੂਹ ਸਾਇੰਸ ਵਿਭਾਗ ਅਤੇ ਆਈ.ਆਈ.ਸੀ. ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।