ਜਲੰਧਰ ()ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰੋਗਰਾਮ ਉਲੀਕੇ ਗਏ ਹਨ ,ਅਤੇ ਬੜੀ ਸ਼ਰਧਾ ਨਾਲ ਇਹ ਪੂਰਬ ਮਨਾਏ ਜਾ ਰਹੇ ਹਨ। ਇਸ ਸਬੰਧ ਵਿੱਚ ਸਕੂਟਰ ਮਾਰਕੀਟ ਵਿਖੇ ਜਲੰਧਰ ਟੂ ਵੀਲਰਸ ਡੀਲਰ ਐਸੋਸੀਏਸ਼ਨ ਵੱਲੋਂ ਲੱਡੂਆਂ ਦੇ ਲੰਗਰ ਪੁਲੀ ਅਲੀ ਮੁਹੱਲਾ ਵਿਖੇ ਲਗਾਏ ਗਏ ,ਅਤੇ ਗੁਰੂ ਰਾਮਦਾਸ ਜੀ ਦੀ ਉਸਤਤੀ ਵਿੱਚ ਸ਼ਬਦ ਪੜੇ ਗਏ ।ਇਸ ਮੌਕੇ ਤੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਮਨਦੀਪ ਸਿੰਘ ਬੱਲੂ, ਮਨਮਿੰਦਰ ਸਿੰਘ ਭਾਟੀਆ ਅਤੇ ਬੋਬੀ ਬਹਿਲ ਨੇ ਕਿਹਾ। ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਡੇ ਜੀਵਨ ਕਾਲ ਵਿੱਚ ਇਹ 450 ਸਾਲਾ ਸ਼ਤਾਬਦੀ ਦਿਵਸ ਆਏ ਹਨ। ਇਸਦਾ ਹਰ ਪ੍ਰਾਣੀ ਮਾਤਰ ਨੂੰ ਲਾਹਾ ਲੈਣਾ ਚਾਹੀਦਾ ਹੈ ।ਘਰ ਘਰ ਗੁਰੂ ਰਾਮਦਾਸ ਜੀ ਦੀ ਉਸਤਤੀ ਹੋਣੀ ਚਾਹੀਦੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਬਿੰਦਰਾ, ਸੰਜੀਵ ਕੁਮਾਰ ਲੱਕੀ ,ਮਿੰਕਾ ,ਹੰਸਰਾਜ, ਆਤਮ ਪ੍ਰਕਾਸ਼ ,ਸੁਰੇਸ਼ ਕੁਮਾਰ ਸ਼ਾਲੂ , ਪ੍ਰਮੋਦ ਕੁਮਾਰ ਮੀਕਾ,ਹਰਪ੍ਰੀਤ ਸਿੰਘ ਸੋਨੂ ਅਬੀ ਬਰਾੜ, ਸਤੀਸ਼ ਕਾਲੜਾ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।