ਚੰਡੀਗੜ 27 ਅਕਤੂਬਰ  :ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰਾਂ ਜਸਵੰਤ ਸਿੰਘ ਪੂੜੈਣ, ਇੰਦਰਮੋਹਨ ਸਿੰਘ ਲਖਮੀਰਵਾਲਾ, ਮਲਕੀਤ ਕੌਰ ਕਮਾਲਪੁੱਰ, ਤਿੰਨੋ ਐਗਜੈਕਟਿਵ ਮੈਬਰਾਂ ਵਲੋ ਜਾਰੀ ਆਪਣੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵਲੋ ਅੱਜ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਐਸਜੀਪੀਸੀ ਮੈਂਬਰਾਂ ਦੀ ਗਿਣਤੀ ਨੂੰ ਲੈਕੇ ਵੱਡਾ ਝੂਠ ਬੋਲਿਆ ਗਿਆ, ਇਸ ਝੂਠ ਨੇ ਸਾਫ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਧੜੇ ਲਈ ਝੂਠ ਬੋਲਣਾ, ਸੰਗਤ ਨੂੰ ਗੁੰਮਰਾਹ ਕਰਨਾ ਪਵਿੱਤਰ ਅਸਥਾਨ ਦਾ ਵੀ ਧਿਆਨ ਨਹੀਂ ਰੱਖਿਆ ਗਿਆ।

ਮੈਂਬਰਾਂ ਨੇ ਕਿਹਾ ਕਿ ਭਲਕੇ ਕੌਮ ਅਤੇ ਪੰਥ ਦੀ ਸਿਰਮੌਰ ਸੰਸਥਾ ਲਈ ਪ੍ਰਮੁੱਖ ਸੇਵਾਦਾਰ ਦੀ ਚੋਣ ਹੋ ਜਾ ਰਹੀ ਹੈ। ਜਿਸ ਨੂੰ ਲੈਕੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਧੜੇ ਜਿਸ ਦੀ ਅਗਵਾਈ ਤਨਖਾਹੀਆ ਪ੍ਰਧਾਨ ਕਰ ਰਿਹਾ ਹੈ , ਉਸ ਧੜੇ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ। ਇਕ ਪਾਸੇ ਡਾ: ਚੀਮਾ ਪਾਸੇ ਵਲੋ ਇਹ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਦੀ ਕੋਈ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਕੋਈ ਦਖਲ ਅੰਦਾਜੀ ਨਹੀਂ ਤੇ ਅੱਜ ਕਾਨੂੰਨ ਇਲੈਕਸਨ ਕੋਡ ਦੀ ਉਲ਼ੰਘਣਾ ਕਰਕੇ ਮੈਂਬਰਾਂ ਨੂੰ ਡਿਕਟੇਟ ਕਰਦੇ ਨਜਰ ਆਏ। ਇਸ ਤੋਂ ਵੀ ਵੱਡੀ ਗੱਲ ਪਿਛਲੇ ਤਿੰਨ ਦਿਨਾਂ ਵਿੱਚ ਐਸਜੀਪੀਸੀ ਮੈਂਬਰਾਂ ਨੂੰ ਖਰੀਦਣ ਲਈ ਵੱਡੇ ਸੌਦੇ ਕੀਤੇ ਗਏ। ਮੈਂਬਰਾਂ ਨੇ ਕਿਹਾ ਕਿ ਹੁਣ ਜਦੋਂ ਸੌਦੇਬਾਜੀ ਤੋ ਬਾਅਦ ਵੀ ਗੱਲ ਨਾ ਬਣੀ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਗੈਰ ਐਸਜੀਪੀਸੀ ਮੈਂਬਰਾਂ ਨੂੰ ਇਕੱਠੇ ਕਰਕੇ ਗਿਣਤੀ ਨੂੰ ਲੈਕੇ ਝੂਠਾ ਦਾਅਵਾ ਕਰ ਦਿੱਤਾ ਜਦੋਂ ਕਿ ਸੱਚਾਈ ਇਹ ਹੈ ਕਿ ਹਾਲ ਵਿੱਚ ਕੁੱਲ ਬੈਠੇ ਮੈਬਰਾਂ ਦੀ ਗਿਣਤੀ 60-65 ਸੀ ਜਿਨਾ ਵਿੱਚ ਸਰਦਾਰ ਬਲਵਿੰਦਰ ਸਿੰਘ ਭੂੰਦੜ ਤੋ ਇਲਾਵਾ ਡਾ: ਦਲਜੀਤ ਚੀਮਾ ਵੀ ਸ਼ਾਮਿਲ ਸਨ। ਜਿਹੜੇ ਐਸਜੀਪੀਸੀ ਮੈਂਬਰ ਹੀ ਨਹੀਂ ਸਨ। ਤਿੰਨ ਤੋ ਚਾਰ ਸੇਵਾਦਾਰ ਵੀ ਸ਼ਾਮਿਲ ਸਨ। ਇਹਨਾ ਸਾਰਿਆਂ ਦੀ ਸਮੂਹਿਕ ਗਿਣਤੀ ਕਰਕੇ ਸੰਗਤ ਸਾਹਮਣੇ ਝੂਠ ਬੋਲਿਆ ਗਿਆ।

ਮੈਂਬਰ ਸਾਹਿਬਾਨਾਂ ਨੇ ਬਾਦਲ ਦਲ ਦੇ ਝੂਠੇ ਦਾਅਵੇ ਨੂੰ ਚੈਲੰਜ ਕਰਦਿਆਂ ਕਿਹਾ ਕਿ ਮੈਂਬਰਾਂ ਦੇ ਨਾਵਾਂ ਦੀ ਲਿਸਟ ਜਾਰੀ ਕਰਨ। ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼ਾਮਿਲ ਹੋਣ, ਝੂਠ ਬੋਲ ਕੇ ਅੱਜ ਅਜਿਹੇ ਹਾਲ ਦੀ ਅਹਿਮੀਅਤ ਨੂੰ ਵੀ ਠੇਸ ਪਹੁੰਚਾਈ ਹੈ।

ਆਗੂਆਂ ਨੇ ਕਿਹਾ ਕਿ ਭਲਕੇ ਮੁੱਖ ਸੇਵਾਦਾਰ ਦੀ ਹੋਣ ਵਾਲੀ ਚੋਣ ਪੰਥ ਅਤੇ ਕੌਮ ਨੂੰ ਸੇਧ ਦੇਣ ਵਾਲੀ ਹੋਵੇਗੀ। ਸਮੂਹ ਮੈਂਬਰ ਸਾਹਿਬਾਨ ਪੰਥ ਅਤੇ ਕੌਮ ਦੇ ਹਿੱਤ ਵਿੱਚ ਫੈਸਲਾ ਦੇਣਗੇ। ਡੇਰੇਦਾਰ ਨੂੰ ਮੁਆਫੀਆਂ ਦਿਵਾਉਣ ਵਾਲਿਆਂ, ਸੰਗਤ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਿਆਂ,ਸੁਮੇਧ ਸੈਣੀ ਵਰਗਿਆਂ ਨੂੰ ਡੀਜੀਪੀ ਲਗਾਉਣ ਵਰਗੇ ਪੰਥਕ ਮਖੌਟਾ ਪਊ ਲੋਕਾਂ ਨੂੰ ਸਬਕ ਦੇਣਗੇ।

ਆਗੂਆਂ ਨੇ ਕਿਹਾ ਕਿ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਐਸਜੀਪੀਸੀ ਮੈਂਬਰਾਂ ਦੀ ਸੌਦੇਬਾਜੀ ਹੋਈ। ਬਾਦਲ ਧੜੇ ਨੇ ਆਪਣੀ ਪੁਰਾਣੀ ਆਦਤ ਅਨੁਸਾਰ ਐਸਜੀਪੀਸੀ ਮੈਂਬਰਾਂ ਦੀ ਖਰੀਦੋ ਫਰੋਖਤ ਕਰਨ ਦੀ ਕੋਸ਼ਿਸ਼ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।