8 ਦਸੰਬਰ ਧਰਨੇ ਦੇ ਸਬੰਧ ਵਿੱਚ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਨਗਰ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ । ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਦੇ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ,ਚੇਅਰਮੈਨ ਸ੍ਰ ਵਰਿੰਦਰ ਮਲਿਕ,ਕਰਨਲ ਅਮਰੀਕ ਸਿੰਘ ਅਤੇ ਵਿਵੇਕ ਭਾਰਦਵਾਜ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਪੰਜਵੇਂ ਦਿਨ ਬੀਤੀ ਰਾਤ ਡੋਰ ਟੂ ਡੋਰ ਗੁਰੂ ਤੇਗ਼ ਬਹਾਦਰ ਨਗਰ ਵਿੱਖੇ ਨਗਰ ਨਿਵਾਸੀਆਂ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ।ਯੂ ਕਾਲੋਨੀ ਗੁਰੂ ਤੇਗ਼ ਬਹਾਦਰ ਨਗਰ ਦੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃਦੇ ਮੈਬਰਾਨ ਨੂੰ ਪੂਰਨ ਸਹਿਯੋਗ ਅਤੇ ਭਰੋਸਾ ਦਿੱਤਾ ਗਿਆ 8 ਦਸੰਬਰ 2024 ਦਿਨ ਐਤਵਾਰ ਪਰਿਵਾਰਾਂ ਸਹਿਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੋਕੇ ਤੇ ਅਰਵਿੰਦਰ ਸਿੰਘ ਸਵਤੰਤਰ ਚਾਵਲਾ ਸੁਨੀਲ ਚੋਪੜਾ ਲਲਿਤ ਕੁਮਾਰ ਐਸ਼ ਐਸ਼ ਸਮਲੋਕ ਜਗਦੀਪ ਸਿੰਘ ਨੰਦਾ ਕਮਲਜੀਤ ਸਿੰਘ ਗੁਰਪ੍ਰੀਤ ਸਿੰਘ ਗੋਪੀ ਮਨਦੀਪ ਸਿੰਘ ਗੁਗੂ ਦਮਨਜੀਤ ਸਿੰਘ ਰਾਹੁਲ ਮਦਾਨ ਅਨਿਲ ਸਲੂਜਾ ਹਰਸੀਰਤ ਸਿੰਘ ਸਾਹਨੀ ਗੁਰਪ੍ਰੀਤ ਸਿੰਘ, ਡਾਕਟਰ ਸੁਰਜੀਤ ਭਾਟੀਆ ਭੁਪਿੰਦਰ ਸਿੰਘ ਪਰਮਿੰਦਰ ਸਿੰਘ ਸੁਖਦੇਵ ਸਿੰਘ ਸੇਖਰ ਵਰਮਾ ਪ੍ਰੇਮ ਸ਼ਰਮਾ ਜਸਵਿੰਦਰ ਸਿੰਘ ਚੰਚਿਤ ਸਾਹਨੀ ਵਿਨੈ ਸ਼ਰਮਾ ਸਮੇਤ ਜਿੱਥੇ ਮਰਦਾਂ ਨੇ ਹਿੱਸਾ ਲਿਆ ਵੱਡੀ ਗਿਣਤੀ ਮਹਿਲਾਵਾਂ ਨੇ ਵੀ ਡੋਰ ਟੂ ਡੋਰ ਕਰਕੇ ਯੂ ਕਾਲੋਨੀ ਦੇ ਨਗਰ ਨਿਵਾਸੀਆਂ ਨੂੰ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ । ਯੂ ਕਾਲੋਨੀ ਦੀ ਸੁਸਾਇਟੀ ਦੇ ਪ੍ਰਧਾਨ ਸਰਦਾਰ ਗੁਰਪ੍ਰਤਾਪ ਸਿੰਘ ਜੀ ਜਰਨਲ ਸਕੱਤਰ ਸਰਦਾਰ ਗੁਰਮੀਤ ਸਿੰਘ ਹਰਪਾਲ ਸਿੰਘ ਚੱਢਾ ਨਰੇਸ਼ ਭੰਡਾਰੀ ਜਸਵਿੰਦਰ ਸਿੰਘ ਮੱਕੜ ਨੀਰਜ ਨੋਨੀ ਨੇ ਕਿਹਾ ਕਿ 08 ਦਸੰਬਰ ਦੇ ਲੱਗ ਰਹੇ ਅਣਮਿੱਥੇ ਸਮੇ ਧਰਨੇ ਵਿੱਚ ਪਰਿਵਾਰਾਂ ਸਹਿਤ ਸ਼ਾਮਲ ਹੋਣ ਗਏ ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਸਰਦਾਰ ਹਰਪਾਲ ਸਿੰਘ ਚੱਢਾ ਨੇ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿ ਵੱਲੋਂ ਲਗਾਏ ਜਾ ਰਹੇ ਇਸ ਧਰਨੇ ਦਾ ਪੂਰਨ ਰੂਪ ਵਿੱਚ ਸਮਰਥਨ ਵਿੱਚ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਸਮਰਥਨ ਕੀਤਾ ਜਾਵੇਗਾ ਅਤੇ ਕਿਹਾ ਸਿੱਖ ਤਾਲਮੇਲ ਕਮੇਟੀ ਦੇ ਸਮੂਹ ਸੇਵਾਦਾਰ ਪਰਿਵਾਰਾਂ ਸਹਿਤ ਧਰਨੇ ਵਿੱਚ ਸ਼ਮੂਲੀਅਤ ਕਰਨਗੇ। ਅੱਜ 30 ਨਵੰਬਰ ਨਿਊ ਗਰੀਨ ਮਾਡਲ ਟਾਊਨ ਜਲੰਧਰ ਵਿਖੇ ਰਾਤ 07:00 ਵਜੇ ਨਗਰ ਨਿਵਾਸੀਆਂ ਨੂੰ ਮਿਲਕੇ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਵੇਗੀ ।
ਜਸਵਿੰਦਰ ਸਿੰਘ ਸਾਹਨੀ
ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ
30 ਨਵੰਬਰ 2024
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।