ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੱਨ, ਜਲੰਧਰ ਦੇ ਪੋਸਟ ਗ੍ਰੈਜ¨ਏਟ ਵਿਭਾਗ ਪੰਜਾਬੀ ਵਿਭਾਗ ਵੱਲੋਂ “ਪਰਵਾਸੀ ਪੰਜਾਬੀ” ਸਾਹਿਤ ਦੇ ਸੰਦਰਭ ਵਿੱਚ ਨਾਮਵਰ ਲੇਖਕਾ ਸੁਰਜੀਤ ਕੌਰ ਕੈਨੇਡਾ ਨਾਲ ਰ¨ਬਰ¨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਪਰਵਾਸੀ ਲੇਖਿਕਾ ਸੁਰਜੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਵਿਸæੇਗਤæ ਮਹਾਨਤਾ ਤੋਂ ਜਾਣ¨ ਕਰਵਾਇਆ। ਪੋਸਟ ਗ੍ਰੈਜ¨ਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਅਕਾਲ ਅੰਮ੍ਰਿਤ ਕੌਰ ਜੀ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਲੇਖਿਕਾ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਸਿਰਜਣ ਸ਼ਕਤੀ ਅਤੇ ਵਿਸ਼ੇਗਤ ਪਸਾਰਾਂ ਤੋਂ ਵਿਦਿਆਰਥੀਆਂ ਨੂੰ ਜਾਣ¨ ਕਰਵਾਇਆ। ਉਪਰੰਤ ਮਾਣਯੋਗ ਮੈਡਮ ਸੁਰਜੀਤ ਜੀ ਨੇ ਆਪਣੀ ਰਚਨਾ ਸਮੇਤ ਵਿਦਿਆਰਥਣਾਂ ਨੂੰ ਮੁਖ਼ਾਤਬ ਹੋਏ ਉਨ੍ਹਾਂ ਦੀਆਂ ਰਚਨਾਵਾਂ ਸ਼ਿਕਸਤ ਰੰਗ ਸ਼ਾਹਮੁਖੀ ਅਤੇ ਸਖੀ ਲੇਖੀ ਕਵਿਤਾ ਦੋ ਹਜਾਰ ਗਿਆਰਾਂ ਦੋ ਹਜਾਰ ਉਨੀ ਵਿਸਮਾਦ ਪ¨ਜਾ ਸਹਿ ਸੰਪਾਦਤ ਕਾਵਿ ਸੰਗ੍ਰਹਿ ਅਤੇ ਪਾਰਲੇ ਪੁਲ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨਾਲ ਆਪਣੀ ਸਿਰਜਣ ਪ੍ਰਕਿਰਿਆ ਦੇ ਮੁਢਲੇ ਪੜਾਅ ਸਾਂਝੇ ਕੀਤੇ ਆਪਣੇ ਜੀਵਨ ਅਨੁਭਵਾਂ ਨੂੰ ਆਪਣੀਆਂ ਲਿਖੀਆਂ ਕਾਵਿ -ਰਾਹੀਂ ਪੇਸ਼ ਕਰਦਿਆਂ ਹਮੇਸ਼ਾਂ ਸਕਾਰਾਤਮਕ ਸੋਚ ਰੱਖਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥਣਾਂ ਨੂੰ ਸਾਹਿਤ ਪੜ੍ਹਨ ਲਿਖਣ ਲਈ ਪ੍ਰੇਰਿਆ ਅਤੇ ਸਮਾਜ ਨੂੰ ਸਮਰਪਿਤ ਹੋ ਕੇ ਜੀਵਨ ਜਿਊਣ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਆਪਣੀਆਂ ਪੁਸਤਕਾਂ ਵੀ ਮੈਡਮ ਪ੍ਰਿੰਸੀਪਲ ਨੂੰ ਭੇਟ ਕੀਤੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਅਤੇ ਪੰਜਾਬੀ ਵਿਭਾਗ ਦੀ ਮੁਖੀ ਡਾ. ਅਕਾਲ ਅੰਮ੍ਰਿਤ ਕੌਰ ਨੇ ਲੇਖਿਕਾ ਸੁਰਜੀਤ ਕੌਰ ਦਾ ਧੰਨਵਾਦ ਕੀਤਾ ਅਤੇ ਫੁੱਲਕਾਰੀ ਨਾਲ ਸਨਮਾਨਿਆ ਕਾਲਜ ਦੇ ਪ੍ਰਿੰਸੀਪਲ ਨੇ ਇਸ ਰ¨ਬਰ¨ ਸਮਾਗਮ ਦੇ ਸਫਲ ਆਯੋਜਨ ਲਈ ਪੋਸਟ ਗ੍ਰੈਜ¨ਏਟ ਵਿਭਾਗ ਦੇ ਮੁਖੀ ਡਾ. ਅਕਾਲ ਅੰਮ੍ਰਿਤ ਕੌਰ ਅਤੇ ਡਾ. ਸਿਮਰਜੀਤ ਕੌਰ ਦੀ ਸ਼ਲਾਘਾ ਕੀਤੀ ।

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।