
ਮਿਤੀ 9 ਅਪ੍ਰੈਲ ਨੂੰ ਵਿਸ਼ਵਾਸ ਸਕੂਲ ਫਾਰ ਆਟਿਜ਼ਮ ਅਤੇ DSOA ਸੰਗਰੂਰ ਵਲੋਂ 11ਵੀ ਅਥੈਲਿਕ ਮੀਟ ਕਰਵਾਈ ਗਈ। ਜਿਸ ਦਾ ਅਯੋਜਨ ਆਟਿਜ਼ਮ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ ਸੰਗਰੂਰ ਵਲੋਂ ਕੀਤਾ ਗਿਆ। ਇਨਾ ਖੇਡਾਂ ਵਿੱਚ ਵਿਸ਼ਵਾਸ਼ ਸਕੂਲ ਫਾਰ ਆਟਿਜ਼ਮ ਸੰਗਰੂਰ, ਸਹਿਯੋਗ ਸਕੂਲ ਥਲੇਸਾ, ਪਵਨ ਸੇਵਾ ਸੰਮਤੀ ਸਕੂਲ ਬਰਨਾਲਾ ਦੇ ਬੱਚਿਆ ਨੇ ਭਾਗ ਲਿਆ। ਸੰਸਥਾ ਦੇ ਚੇਅਰਮੈਨ ਸੁਖਮਿੰਦਰ ਸਿੰਘ ਭੱਠਲ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ।ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡਾ ਵੀ ਕੇ ਅਹੂਜਾ ਜੀ ਨੇ ਪਹੁੰਚ ਕੇ ਬੱਚਿਆਂ ਦਾ ਹੌਂਸਲਾ ਵਧਾਇਆ । ਉਹਨਾਂ ਨੇ ਔਟਿਜ਼ਮ ਵਾਰੇ ਜਾਣਕਾਰੀ ਦਿੰਦਿਆਂ ਹੋਇਆ ਦਸਿਆ ਕਿ ਔਟਿਜ਼ਮ ਦੀ ਜਿੰਨੀ ਜਲਦੀ ਪਹਿਚਾਣ ਹੋ ਜਾਵੇ ਉਨਾਂ ਹੀ ਚੰਗਾ ਹੈ।ਇਹ ਖੇਡਾਂ ਦਾ ਸਾਰਾ ਪ੍ਰਬੰਧ ਜਿਮਨੇਜੀਅਮ ਹਾਲ ਗੁਰਸਾਗਰ ਮਸਤੂਆਣਾ ਵਿੱਚ ਕੀਤਾ ਗਿਆ। ਸਾਰੇ ਸਕੂਲਾਂ ਦੇ ਬੱਚਿਆਂ ਨੇ ਅਲੱਗ ਅਲੱਗ ਖੇਡ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ ਸਭ ਤੋਂ ਪਹਿਲਾ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ।ਫਿਰ ਵਿਸ਼ਵਾਸ ਸਕੂਲ ਦੇ ਬੱਚਿਆਂ ਵੱਲੋਂ ਯੋਗਾ ਕੀਤਾ ਗਿਆ।ਇਸ ਤੋਂ ਬਾਅਦ ਖੇਡਾਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 1 ਤੋ 7 ਸਾਲ ਦੇ ਬੱਚਿਆਂ ਨੇ 25 ਮੀਟਰ ਦੌੜ, ਛਤਰੀ ਦੌੜ, ਗੁਬਾਰਾ ਤੋੜਣਾ ਗੇਮ, ਫਰੋਗ ਜੱਪ ਰੇਸ, ਬਾਲ ਬੈਕ ਥਰੋਅ , ਬਾਲ ਟਰਾਂਸਫਰ ਗੇਮ, 8 ਤੋਂ 11ਸਾਲ ਦੇ ਬੱਚਿਆ ਨੇ ਡੱਕ ਰੇਸ, ਚਾਟੀ ਰੇਸ, ਵਨ ਲੇਗ ਰੇਸ, 12 ਤੋ 15 ਸਾਲ ਦੇ ਬੱਚਿਆ ਨੇ ਲੈਮਨ ਸਪੂਨ ਰੇਸ, ਰੱਸੀ ਟਪਣਾ ਗੇਮ, 16 ਤੋ 21 ਸਾਲ ਦੇ ਬੱਚਿਆ ਨੇ ਤਿੰਨ ਟੰਗੀ ਰੇਸ, ਬੋਰੀ ਰੇਸ, ਸਲਾਦ ਕੱਟਣ ਦਾ ਮੁਕਾਬਲਾ ਅਤੇ ਡਰਾਇੰਗ ਅਤੇ ਪੇਂਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ। ਜਿਸ ਵਿੱਚ ਅਲੱਗ ਅਲੱਗ ਖੇਡਾਂ ਵਿੱਚ ਸਾਰੇ ਸਕੂਲਾਂ ਨੇ ਅਲੱਗ ਅਲੱਗ ਪਹਿਲਾ, ਦੂਜਾ ਤੇ ਤੀਜਾ ਦਰਜੇ ਦੀਆ ਪੁਜੀਸ਼ਨਾਂ ਹਾਸਿਲ ਕੀਤੀਆ। ਇਸ ਮੌਕੇ DSOA ਦੇ ਪ੍ਰਧਾਨ ਸ ਬਹਾਦਰ ਸਿੰਘ ਰਾਓ, ਔਟਿਜਮ ਐਜ਼ੂਕੇਸ਼ਨਲ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸੁਖਮਿੰਦਰ ਸਿੰਘ ਭੱਠਲ , ਡਾਕਟਰ ਹਰਪਾਲ ਕੌਰ, ਕੋਚ ਸ਼ਰਨਜੀਤ ਸਿੰਘ, ਡਾਕਟਰ ਅਮਰਜੀਤ ਸਿੰਘ, ਸ ਜਸਪਾਲ ਸਿੰਘ ਪ੍ਰਿੰਸੀਪਲ ਅਕਾਲ ਫਾਰਮੇਸੀ ਕਾਲਜ, ਡਾਕਟਰ ਗੀਤਾ ਠਾਕੁਰ ਪ੍ਰਿੰਸੀਪਲ ਅਕਾਲ ਫਿਜ਼ੀਕਲ ਕਾਲਜ , ਸਾਰੇ ਸਕੂਲਾਂ ਦੇ ਸਟਾਫ਼ ਮੈਂਬਰ ਸਾਹਿਬਾਨ ਸ਼ਾਮਿਲ ਸਨ। ਅੰਤ ਵਿੱਚ ਡਾਕਟਰ ਸੁਖਦੀਪ ਕੌਰ ਵਲੋਂ ਆਏ ਹੋਏ ਮਹਿਮਾਨਾਂ,ਸਕੂਲ਼ ਸਟਾਫ਼ ਅਤੇ ਵਿਦਿਆਰਥੀਆਂ ਦਾ, ਫਿਜ਼ੀਕਲ ਕਾਲਜ ਦੇ ਔਫਾਇਸ਼ਲ ਦਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਡਾਕਟਰ ਹਰਪਾਲ ਕੌਰ ਵਲੋਂ ਬਾਖੂਬੀ ਕੀਤਾ ਗਿਆ।