ਮੈਡਮ ਪ੍ਰੀਤ ਕੰਵਲ, ਲੈਕਚਰਰ ਈ. ਸੀ. ਈ. ਵਿਭਾਗ, ਨੇ ਰੇਡੀੳ 102.7 ਐਫ. ਐਮ.ਤੇ ਐਂਕਰ ਸੁਖਜੀਤ ਕੌਰ ਨਾਲ “ਤਕਨੀਕੀ ਖੇਤਰ ਵਿੱਚ ਔਰਤਾਂ ਲਈ ਚੁਨੌਤੀਆਂ” ਵਿਸ਼ੇ ਤੇ ਵਿਸ਼ੇਸ਼ ਗੱਲ-ਬਾਤ ਕੀਤੀ ।ਇਸ ਗੱਲ-ਬਾਤ ਵਿੱਚ ਮੈਡਮ ਨੇ ਤਕਨੀਕੀ ਖੇਤਰ ਵਿੱਚ ਔਰਤਾਂ ਲਈ ਆਉਣ ਵਾਲੀਆਂ ਅੋਕੜਾਂ ਤੇ ਝਾਤ ਪਾਈ ਅਤੇ ਨਾਲ ਹੀ ਦੱਸਿਆ ਕਿ ਅੱਜ – ਕਲ ਦੀਆਂ ਕੁੜੀਆਂ ਕਿਵੇਂ ਅਗਾਂਹ ਵਧੂ ਸੋਚ ਲੈਕੇ ਨਵੇਂ ਮੁਕਾਮ ਹਾਸਲ ਕਰ ਰਹੀਆਂ ਹਨ। ਅੱਗੇ ਉੇਨ੍ਹਾਂ ਦੱਸਿਆ ਕਿ ਮੇਹਰ ਚੰਦ ਵਿੱਚ ਵੀ ਬਿਨਾਂ ਵਿਤਕਰੇ ਤੋਂ ਕੁੜੀਆਂ ਹਰ ਇੱਕ ਕੋਰਸ ਭਾਵੇਂ ਉਹ ਮਕੈਨਿਕਲ ਹੋਵੇ, ਇਲੈਕਟਰੋਨਿਕਸ ਜਾਂ ਸਿਵਿਲ, ਵਿੱਚ ਐਡਮਿਸ਼ਨ ਲੈ ਰਹੀਆਂ ਹਨ । ਇਸ ਵਿਸ਼ੇਸ਼ ਗੱਲ-ਬਾਤ ਦਾ ਸਿੱਧਾ ਪ੍ਰਸਾਰਨ 4 ਸਿਤੰਬਰ, 2024 ਨੂੰ ਬਾਦ ਦੁਪਿਹਰ 12 ਵਜੇ 102.7 ਐਫ. ਐਮ.ਤੇ ਹੋਏਗਾ।ਇਸ ਗੱਲ- ਬਾਤ ਵਿੱਚ ਲਵਲੀ ਦੇ ਪ੍ਰੋਫੈਸਰ ਪਰਮਿੰਦਰ ਸਿੰਘ, ਯੂਥ ਰਿਪ੍ਰਜ਼ੈਨਟੇਟਿਵ ਪ੍ਰਤਿਸ਼ਠਾ ਜੈਨ ਅਤੇ ਏ. ਐਲ. ਆਈ. ੳ. ਪ੍ਰਭਜੋਤ ਕੌਰ ਵੀ ਸ਼ਾਮਲ ਸਨ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੈਡਮ ਪ੍ਰੀਤ ਕੰਵਲ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਨਾਲ ਹੀ ਹੱਲਾ ਸ਼ੇਰੀ ਦਿੱਤੀ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਉਤਸਾਹਿਤ ਕਰਕੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਲਿਆਂਦਾ ਜਾਵੇ।