ਜਲੰਧਰ 26 ਜਨਵਰੀ (ਨਿਤਿਨ ਕੌੜਾ )  :ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁਸਾਰ
ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ
25-01-2024 ਦਿਨ ਸੋਮਵਾਰ ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ
“ਰਾਸ਼ਟਰੀ ਵੋਟਰ ਦਿਵਸ” ਮਨਾਇਆ ਗਿਆ।ਪ੍ਰਿੰਸੀਪਲ ਦੁਆਰਾ ਵੋਟ ਦੀ
ਮਹੱਤਤਾ ਸੰਬਧੀ ਚਾਨਣਾਂ ਪਾਉਦੇਂ ਹੋਏ ਬੱਚਿਆਂ ਨੂੰ ਨਿਡਰਤਾ,
ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ
ਤੋਂ ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦੀ ਗੱਲ ਕਹੀ ਗਈ।ਮੈਡਮ
ਪ੍ਰੀਤ ਕੰਵਲ ਨੇ ਸਾਰੇ ਹਾਜਿਰ ਵਿਦਿਆਰਥੀਆਂ ਅਤੇ ਸਟਾਫ਼ੳਮਪ; ਮੈਬਰਾਂ ਨੂੰ
ਵੋਟ ਪਾਉਣ ਸਬੰਧੀ ਸੋਂਹ ਚੁਕਾਈ। ਸੀ.ਡੀ.ਟੀ.ਪੀ. ਵਿਭਾਗ ਨੇ ਆਪਣੇ 13
ਹੋਰ ਪ੍ਰਸਾਰ ਕੇਦਰਾਂ ਤੇ ਵੋਟਰ ਦਿਵਸ ਮਨਾਉਣ ਦੀ ਵੀ ਹਦਾਇਤ ਕੀਤੀ।
ਸੋਂਹ ਚੁੱਕ ਸਮਾਗਮ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਡਾ. ਰਾਜੀਵ
ਭਾਟੀਆ, ਸ਼੍ਰੀ ਵਿਕਰਮਜੀਤ ਸਿੰਘ, ਸ਼੍ਰੀ ਰਾਜੀਵ ਸ਼ਰਮਾ, ਮੈਡਮ ਨੇਹਾ ਅਤੇ
ਹੋਰ ਸ਼ਾਮਿਲ ਸਨ।ਇੰਟ੍ਰਨਲ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਜੀ ਅਤੇ
ਸ਼੍ਰੀ ਕਪਿਲ ਅੋਹਰੀ, ਨੋਡਲ ਅਫਸਰ ਦੇ ਯਤਨਾਂ ਸਦਕਾ ਇਹ ਸੋਂਹ ਚੁੱਕ
ਸਮਾਰੋਹ ਨੇਪੜੇ ਚੜਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।